ਮੁਹੱਬਤ 'ਚ ਕੌਣ ਵੇਖੇ ਨਫ਼ਾ-ਨੁਕਸਾਨ ਵੇ
ਤੇਰੇ ਵਿੱਚ ਵੱਸਦੀ ਏ ਯਾਰਾ ਸਾਡੀ ਜਾਨ ਵੇ
ਅਸੀਂ ਤੈਨੂੰ ਪੂਜਦੇ ਆਂ ਰੱਬ ਵਾਂਗਰਾਂ
ਸੱਜਦਾ ਵੇ ਤਾਂਹੀ ਥਾਂ-ਥਾਂ ਨਹੀਂ ਕਰਦੇ
ਐਨਾ ਕੁ ਪਿਆਰ ਏ ਵੇ ਸਾਨੂੰ ਤੇਰੇ ਨਾਲ
ਜਾਨ ਵੀ ਜੇ ਮੰਗੇ ਅਸੀਂ ਨਾ ਨਹੀਂ ਕਰਦੇ
ਐਨਾ ਕੁ ਪਿਆਰ ਏ ਵੇ ਸਾਨੂੰ ਤੇਰੇ ਨਾਲ
ਜਾਨ ਵੀ ਜੇ ਮੰਗੇ ਅਸੀਂ ਨਾ ਨਹੀਂ ਕਰਦੇ
ਓ ਧੜਕਣ ਧੜਕਣਾ ਛੱਡ ਦਿਓ ਸੋਹਣਿਆ ਜੇ ਸਾਨੂੰ ਤੂੰ ਛੱਡਿਆ
ਜਿਸਮ 'ਚੋਂ ਰੂਹ ਵੀ ਨਿਕਲ ਜਾਣੀ ਏ ਜੇ ਦਿਲ ਵਿੱਚੋਂ ਤੂੰ ਕੱਢਿਆ
ਮੁੱਕਦੀ ਏ ਗੱਲ ਤੇਰੇ ਬਿਨਾਂ ਮਰ ਜਾਵਾਂਗੇ
ਤੇਰੇ ਅੱਗੇ ਬੋਲ ਕੇ ਬਿਆਨ ਨਹੀਂ ਕਰਦੇ
ਐਨਾ ਕੁ ਪਿਆਰ ਏ ਵੇ ਸਾਨੂੰ ਤੇਰੇ ਨਾਲ
ਜਾਨ ਵੀ ਜੇ ਮੰਗੇ ਅਸੀਂ ਨਾ ਨਹੀਂ ਕਰਦੇ
ਐਨਾ ਕੁ ਪਿਆਰ ਏ ਵੇ ਸਾਨੂੰ ਤੇਰੇ ਨਾਲ
ਜਾਨ ਵੀ ਜੇ ਮੰਗੇ ਅਸੀਂ ਨਾ ਨਹੀਂ ਕਰਦੇ
ਓ ਬਣ ਗਿਆ ਤੂੰ ਸਾਡੇ ਜੀਣ ਦਾ ਸਹਾਰਾ ਵੇ
ਤੇਰੇ ਬਿਨਾਂ ਯਾਰਾ ਸਾਡਾ ਹੁੰਦਾ ਨਹੀਂ ਗੁਜ਼ਾਰਾ ਵੇ
ਮੱਲਣ ਵਾਲਿਆ ਹੋ ਜਾ ਉਮਰਾਂ ਲਈ ਸਾਡਾ ਤੂੰ
ਦਿਲੋਂ ਚਾਹੁਣ ਵਾਲੇ ਕਿੱਥੇ ਮਿਲਦੇ ਦੁਬਾਰਾ ਵੇ
ਤਸਵੀਰੀ ਤੇਰੀ ਦਿਲ ਵਿੱਚ ਰੱਖੀ ਮੈ ਜੜਾ ਕੇ
ਮਿਲਣੇ ਦੀ ਜ਼ਿੱਦ ਅਸੀਂ ਤਾਂ ਨਹੀਂ ਕਰਦੇ
ਐਨਾ ਕੁ ਪਿਆਰ ਏ ਵੇ ਸਾਨੂੰ ਤੇਰੇ ਨਾਲ
ਜਾਨ ਵੀ ਜੇ ਮੰਗੇ ਅਸੀਂ ਨਾ ਨਹੀਂ ਕਰਦੇ
ਐਨਾ ਕੁ ਪਿਆਰ ਏ ਵੇ ਸਾਨੂੰ ਤੇਰੇ ਨਾਲ
ਜਾਨ ਵੀ ਜੇ ਮੰਗੇ ਅਸੀਂ ਨਾ ਨਹੀਂ ਕਰਦੇ
ਜਿਵੇਂ ਅਸੀਂ ਤੇਰੇ ਵਿੱਚ ਖੋਏ ਆਂ ਤੂੰ ਵੀ ਸਾਡੇ ਵਿੱਚ ਖੋ ਜਾਏ ਜੇ
ਅੱਲਾ ਦੀ ਸੋਹ ਗੱਲ ਬਣਜੇ ਤੂੰ ਪੱਕੇ ਤੌਰ ਤੇ ਸਾਡਾ ਹੋ ਜਾਏ ਜੇ