ਮੇਰੇ ਸਿਰ ਦੀਆਂ 100-100 ਸੌਂਹਾਂ ਖਾ ਕੇ ਭੁੱਲ ਗਈ ਏ
ਪਤਾ ਕਰਾਇਆ ਓਹੋ ਬੇਗਾਨਿਆਂ ਉੱਤੇ ਡੁੱਲ੍ਹ ਗਈ ਏ
ਥਾਂ ਥਾਂ ਉੱਤੇ ਮੁੰਦੀਆਂ ਆਪ ਵਟਾਈਆਂ ਹੋਈਆਂ ਨੇ
ਰੱਬ ਜਾਣੇ ਓਹਨੇ ਕਿੱਥੇ ਕਿੱਥੇ ਲਾਈਆਂ ਹੋਈਆਂ ਨੇ

ਏਹ ਨੀ ਪੁੱਛਦੇ ਥੋੜ੍ਹਾ ਸੀ ਜਾਂ ਵਾਹਵਾ ਸੀ ਅੜੀਏ
ਬੱਸ ਐਨਾ ਦੱਸਦੇ ਪਿਆਰ ਸੀ ਜਾਂ ਦਿਖਾਵਾ ਸੀ ਅੜੀਏ
ਵੱਡੀਆਂ ਗੱਡੀਆਂ ਵਾਲਿਆਂ ਗਾਟੀਆਂ ਪਾਈਆਂ ਹੋਈਆਂ ਨੇ
ਰੱਬ ਜਾਣੇ ਓਹਨੇ ਕਿੱਥੇ ਕਿੱਥੇ ਲਾਈਆਂ ਹੋਈਆਂ ਨੇ
ਰੱਬ ਜਾਣੇ ਓਹਨੇ ਕਿੱਥੇ ਕਿੱਥੇ ਲਾਈਆਂ ਹੋਈਆਂ ਨੇ
ਸੁਣਿਆ Surrey ਕਰਾ ਲਿਆ ਏ ਤੂੰ ਰੋਕਾ ਹਾਣਦੀਏ
ਪੈਰ ਪਿੱਛਾਂ ਨੂੰ ਪੱਟ ਲਏ ਦੇ ਕੇ ਧੋਖਾ ਹਾਣਦੀਏ
ਦੁੱਖ ਸਾਡੇ ਵੱਲ ਓਹਦੇ ਵੱਲ ਵਧਾਈਆਂ ਹੋਈਆਂ ਨੇ
ਰੱਬ ਜਾਣੇ ਓਹਨੇ ਕਿੱਥੇ ਕਿੱਥੇ ਲਾਈਆਂ ਹੋਈਆਂ ਨੇ
ਰੱਬ ਜਾਣੇ ਓਹਨੇ ਕਿੱਥੇ ਕਿੱਥੇ ਲਾਈਆਂ ਹੋਈਆਂ ਨੇ
ਪਿਆਰ ਨਤੀਜੇ ਬਹੁਤੇ ਚੰਗੇ ਘੱਟ ਨਿਕਲਦੇ ਨੇ
ਜਾਨ ਹੁੰਦੇ ਜੋ ਜਾਨ ਛੁਡਾ ਕੇ ਝੱਟ ਨਿਕਲਦੇ ਨੇ
ਜਾਨ ਹੁੰਦੇ ਜੋ ਜਾਨ ਛੁਡਾ ਕੇ ਝੱਟ ਨਿਕਲਦੇ ਨੇ
ਬਬਲੂ ਸੋਢੀ ਨੇ ਗੱਲਾਂ ਅਜ਼ਮਾਈਆਂ ਹੋਈਆਂ ਨੇ