ਮੈਂ ਤੇਰਾ ਹਾਂ ਮੈਨੂੰ ਕਹਿੰਦਾ ਸੀ
ਮੇਰੇ ਸਾਹਾਂ ਵਿੱਚ ਸਾਹ ਲੈਂਦਾ ਸੀ
ਉਹਨੇ ਇਸ਼ਕ ਵਪਾਰ ਤਾਂ ਨਹੀਂ ਕਰਿਆ
ਹਾਏ ਲੋਕ ਕੀ ਕਹਿੰਦੇ ਉਹਨੇ ਤੈਨੂੰ ਕਦੇ ਪਿਆਰ ਹੀ ਨਹੀਂ ਕਰਿਆ
ਹੋਰ ਕਿਸੇ ਨਾਲ ਦਿਲ ਨਹੀਂ ਖੁੱਲ੍ਹਦਾ
ਜ਼ੁਲਫਾਂ ਨੂੰ ਉਹਦਾ ਹੱਥ ਨਹੀਂ ਭੁੱਲਦਾ
ਹਾਏ ਲੋਕ ਕੀ ਕਹਿੰਦੇ ਉਹਨੇ ਤੈਨੂੰ ਕਦੇ ਪਿਆਰ ਹੀ ਨਹੀਂ ਕਰਿਆ
ਸਮਝ ਨਾ ਪਾਵਾਂ ਕਿਉਂ ਛੱਡ ਗਿਆ
ਮੇਰੇ ਤੋਂ ਨਾ ਦੂਰੀ ਸਹਿੰਦਾ ਸੀ
ਮੈਨੂੰ ਜੱਸਾ ਕੱਢ ਗਿਆ ਜ਼ਿੰਦਗੀ ਚੋਂ
ਪਰ ਦਿਲੋਂ ਬਾਹਰ ਹੀ ਨਹੀਂ ਕਰਿਆ
ਹਾਏ ਲੋਕ ਕੀ ਕਹਿੰਦੇ ਉਹਨੇ ਤੈਨੂੰ ਕਦੇ ਪਿਆਰ ਹੀ ਨਹੀਂ ਕਰਿਆ