ਕਰਿਆ ਨੀ ਜਾਂਦਾ ਚੰਨਾ ਸੱਜਦਾ ਹਰੇਕ ਨੂੰ
ਤੇਰੇ ਜਿੰਨਾ ਸੋਹਣਾ ਕਿੱਥੇ ਲੱਭਦਾ ਹਰੇਕ ਨੂੰ
ਵੇ ਸਾਰੇ ਆਉਂਦੇ ਜਾਂਦੇ ਰਹਿਣਗੇ
ਵੇ ਆਖਾਂ ਤੈਨੂੰ ਕੋਲੇ ਸੱਦ ਕੇ
ਵੇ ਆਖਾਂ ਤੈਨੂੰ ਕੋਲੇ ਸੱਦ ਕੇ
ਰੱਬ ਨੂੰ ਮੈ ਟੇਕਾ ਮੱਥੇ ਓਹਦੇ ਪੈਰ ਛੋਵੈ
ਤੇਰੇ ਜਿੰਨਾ ਆਉਂਦਾ ਤੇਰੀ ਅਮੜੀ ਦਾ ਮੋਹ ਵੇ
ਸੰਗ ਜਾਵਾਂ ਸੋਚ ਕੇ ਕਲੀਰੇਯਾ ਦੇ ਰੰਗ ਮੈ
ਉਂਗਲਾਂ ਤੇ ਕਰੀ ਫਿਰਾਂ ਚੀਰਿਆ ਦੇ ਰੰਗ ਵੇ
ਵੇ ਜਮਾ ਖੰਡ ਮਿਸ਼ਰੀ ਜੇਹਾ ਤੂੰ ਚੰਨਾ ਲੂਣ ਕਦੇ ਨਾ ਹੋਵੀ
ਮੈ ਆਖਾਂ ਤੈਨੂੰ ਕੋਲੇ ਸੱਦ ਕੇ
ਮੈ ਆਖਾਂ ਤੈਨੂੰ ਕੋਲੇ ਸੱਦ ਕੇ
ਪਿੱਛੋਂ ਪਛਤਾਵੇ ਜਿਹੜਾ ਪਿੱਛੇ ਮੁੜ ਜਾਂਦਾ ਏ
ਪਿਆਰ ਵਿੱਚ ਹੌਂਸਲਾ ਤੇ ਆਪੇ ਜੁੜ ਜਾਂਦਾ ਏ
ਤੇਰੇ ਪਿੱਛੇ ਸਹੇ ਜਿਹੜੇ ਤਾਅਨਿਆਂ ਦੇ ਹਾਰ ਵੇ
ਪੁੱਛ ਕੇ ਤਾਂ ਵੇਖ ਤੂੰ ਦੀਵਾਨਿਆਂ ਦੇ ਹਾਲ ਵੇ
ਮੈ ਆਖਾਂ ਤੈਨੂੰ ਕੋਲੇ ਸੱਦ ਕੇ
ਮੈ ਆਖਾਂ ਤੈਨੂੰ ਕੋਲੇ ਸੱਦ ਕੇ
ਨਾਮ ਤੇਰਾ ਸਮਿਆਂ ਦੀ ਕੰਧ ਉੱਤੇ ਵਾਹ ਦਿਆਂ
ਵੇਖੀ ਤੈਨੂੰ ਆਮਦ ਮੈਂ ਨਜ਼ਰ ਨਾ ਲਾ ਦਿਆਂ
ਸਾਂਭ ਲਈਏ ਫੁੱਲ ਸਾਰਾ ਬਾਗ਼ ਨਹੀਂ ਓ ਲੱਭੀਦਾ
ਹਰ ਇਕ ਗੱਲ ਦਾ ਜਵਾਬ ਨਹੀਂ ਓ ਲੱਭੀਦਾ
ਵੇ ਤੂੰ ਏਦਾਂ ਮੇਰੀ ਜ਼ਿੰਦਗੀ ਨੂੰ ਛੌਵੀ
ਮੈ ਆਖਾਂ ਤੈਨੂੰ ਕੋਲੇ ਸੱਦ ਕੇ
ਮੈ ਆਖਾਂ ਤੈਨੂੰ ਕੋਲੇ ਸੱਦ ਕੇ