LyricFind Logo
LyricFind Logo
Profile image icon
Lyric cover art

Haase

Apple Music logo
Deezer logo
Spotify logo
Lyrics
It's Ary B baby

ਤੂੰ ਬਦਲ ਗਈ ਰਾਹ ਬਦਲ ਗਏ
ਜ਼ਿੰਦਗੀ ਦੇ ਸਭ ਚਾਅ ਬਦਲ ਗਏ
ਬਦਲ ਗਈ ਏ ਦੁਨੀਆ
ਤੇ ਫੇਰ ਅਸੀਂ ਵੀ ਖਾਮਖਾ ਬਦਲ ਗਏ
ਤੈਨੂੰ ਆਪਣੀ ਕਰਨ ਵਾਸਤੇ
ਕਿੰਨੇ ਖਾਧੇ ਘਾਟੇ ਮੈਂ
ਰੋ ਕੇ ਚੇਤੇ ਕਰਦਾ ਆ ਨੀ
ਕੁੜੀਏ ਤੇਰੇ ਹਾਸੇ ਮੈਂ
ਰੋ ਰੋ ਕੇ ਚੇਤੇ ਕਰਦਾ ਆ ਨੀ
ਕੁੜੀਏ ਤੇਰੇ ਹਾਸੇ ਮੈਂ

ਹਾਂ ਹਾਂ ਹਾਂ ਹਾਂ

Coffee ਤੇ ਬੁਲਾਉਣਾ ਤੇਰਾ
ਇੱਕ ਫ਼ੋਨ ਤੇ ਆਉਣਾ ਮੇਰਾ
ਘਟਦਾ ਘਟਦਾ ਮੁੱਕ ਗਿਆ ਏ
ਹੁੰਦਾ ਸੀ ਕਦੇ ਪਿਆਰ ਬਥੇਰਾ
Order ਕਰਕੇ ਪੀਵਾਂ ਕੱਲਾ
ਦੋ ਦੋ caffe Latte ਮੈਂ
ਰੋ ਕੇ ਚੇਤੇ ਕਰਦਾ ਆ ਨੀ
ਕੁੜੀਏ ਤੇਰੇ ਹਾਸੇ ਮੈਂ
ਰੋ ਰੋ ਕੇ ਚੇਤੇ ਕਰਦਾ ਆ ਨੀ
ਕੁੜੀਏ ਤੇਰੇ ਹਾਸੇ ਮੈਂ

ਨਾਂਹ ਤੇਰੀ ਵਿੱਚ ਹਾਂ ਹੁੰਦੀ ਸੀ
ਮੇਰਾ ਸਿਰ ਤੇਰੀ ਬਾਂਹ ਹੁੰਦੀ ਸੀ
ਧੁੱਪਾਂ ਕੋਲੋਂ ਕੀ ਡਰਨਾ ਫਿਰ
ਜ਼ੁਲਫ਼ਾਂ ਵਾਲੀ ਛਾਂ ਹੁੰਦੀ ਸੀ
ਬੰਦ ਕਰ ਲਏ ਨੇ ਤੇਰੇ ਮਗਰੋਂ
ਦਿਲ ਦੇ ਖੁੱਲ੍ਹੇ ਖਾਤੇ ਮੈਂ
ਰੋ ਕੇ ਚੇਤੇ ਕਰਦਾ ਆ ਨੀ
ਕੁੜੀਏ ਤੇਰੇ ਹਾਸੇ ਮੈਂ
ਰੋ ਰੋ ਕੇ ਚੇਤੇ ਕਰਦਾ ਆ ਨੀ
ਕੁੜੀਏ ਤੇਰੇ ਹਾਸੇ ਮੈਂ
ਬੱਚਿਆਂ ਵਰਗੀਆਂ ਬੇਪਰਵਾਹੀਆਂ
ਨਿੱਕੀਆਂ ਨਿੱਕੀਆਂ ਰੋਜ਼ ਲੜਾਈਆਂ
ਪੁੱਛੀਂ ਨਾ "Gurjit Gill" ਨੂੰ
ਫੱਟਾਂ ਤੇ ਕਿੰਝ ਮਲ੍ਹਮਾਂ ਲਾਈਆਂ
ਭੁੱਲੇ ਕਿੱਥੇ ਵੀਣੀ ਦੇ ਜੋ
ਲਏ ਅੱਖਾਂ ਨਾਲ ਨਾਪੇ ਮੈਂ
ਰੋ ਕੇ ਚੇਤੇ ਕਰਦਾ ਆ ਨੀ
ਕੁੜੀਏ ਤੇਰੇ ਹਾਸੇ ਮੈਂ
ਰੋ ਰੋ ਕੇ ਚੇਤੇ ਕਰਦਾ ਆ ਨੀ
ਕੁੜੀਏ ਤੇਰੇ ਹਾਸੇ ਮੈਂ

ਰੋ ਕੇ ਚੇਤੇ ਕਰਦਾ ਆ ਨੀ
ਕੁੜੀਏ ਤੇਰੇ ਹਾਸੇ ਮੈਂ
ਰੋ ਰੋ ਕੇ ਚੇਤੇ ਕਰਦਾ ਆ ਨੀ
ਕੁੜੀਏ ਤੇਰੇ ਹਾਸੇ ਮੈਂ

WRITERS

GURJIT GILL, MANJIT SAHOTA

PUBLISHERS

Lyrics © IPRS, Warner Chappell Music, Inc.

Share icon and text

Share


See A Problem With Something?

Lyrics

Other

LyricIQ Analysis

Top Emotion

Sadness

Sentiment
Thumbsup IconThumbsup Icon
Theme

None