ਸੌਂਗੇ ਅੱਜ ਫੇਰ ਨੀ ਲੋਕੀ ਕੱਲਾ ਮੈਂ ਜਾਗ ਰਿਹਾ
ਤੇਰੇ ਦਿੱਤੇ ਜਖਮਾਂ ਦਾ ਸੀਨੇ ਤੇ ਦਾਗ ਰਿਹਾ
ਪੁੱਤ ਮਾਪਿਆਂ ਦਾ ਨੀ ਕੱਲਾ ਪੈ ਗਿਆ ਏ ਕਿਹੜੇ ਰਾਹੇ
ਬਨੇਰੇ ਦੇ ਓਲੇ ਪੀਂਦਾ ਏ ਇੱਕੋ ਸਾਹੇ
ਜਿਹਨੂੰ ਦਗਾ ਆਪਣੇ ਦਿੰਦੇ ਉਹ ਮਰ ਮਰ ਕੇ ਜਿਉਂਦੇ ਆਂ
ਮਿਲ ਗਏ ਭਾਵੇਂ ਸੱਜਣ ਕਿੰਨੇ ਚੇਤੇ ਤੇਰੇ ਆਉਂਦੇ ਆ
ਟੁੱਟਦੇ ਉਂਝ ਨਿੱਤ ਹੀ ਤਾਰੇ ਤੈਨੂੰ ਨਾ ਮਿਲਾਉਂਦੇ ਆ
ਮਿਲ ਗਏ ਭਾਵੇਂ ਸੱਜਣ ਕਿੰਨੇ ਚੇਤੇ ਤੇਰੇ ਆਉਂਦੇ ਆ
ਦਿੱਤੀ ਤੇਰੀ ਗਾਨੀ ਦੇ ਵਿੱਚ ਮੋੜੀ ਤੇਰੀ ਪਾਲੀ ਮੁੰਦੀ
ਹਾਲ ਅੱਜ ਇਹ ਨਾ ਹੁੰਦੇ ਅੱਲੜੇ ਜਿਹੇ ਨਾਲ ਤੂੰ ਹੁੰਦੀ
ਫੱਟ ਜਿਗਰ ਦੇ ਕੀਨੇ ਧੋਣੇ ਕੋਠੇ ਤਾਂ ਮੇਰੇ ਹੀ ਚੋਣੇ
ਰੱਬ ਨੇ ਮੇਰੇ ਖਾਤੇ ਪਾਤੇ ਤੇਰੇ ਹਿੱਸੇ ਦੇ ਰੋਣੇ
ਖੌਰੇ ਕੀ ਪੁੰਨ ਕਰਦੇ ਜੋ ਕਿਸਮਤ ਆਪ ਲਿਖਾਉਂਦੇ ਆ
ਮਿਲ ਗਏ ਭਾਵੇਂ ਸੱਜਣ ਕਿੰਨੇ ਚੇਤੇ ਤੇਰੇ ਆਉਂਦੇ ਆ
ਟੁੱਟਦੇ ਉਂਝ ਨਿੱਤ ਹੀ ਤਾਰੇ ਤੈਨੂੰ ਨਾ ਮਿਲਾਉਂਦੇ ਆ
ਮਿਲ ਗਏ ਭਾਵੇਂ ਸੱਜਣ ਕਿੰਨੇ ਚੇਤੇ ਤੇਰੇ ਆਉਂਦੇ ਆ
ਚੜ੍ਹਿਆ ਪਿਆ ਚੰਨ ਤੋਂ ਚੂਨਾ ਵੱਢ ਵੱਢ ਕੇ ਖਾਂਦੀਆਂ ਰਾਤਾਂ
ਇਸ਼ਕਾਂ ਦੇ ਰਾਹਾਂ ਵਿੱਚ ਵੇ ਬਣੀਆਂ ਕਿਉਂ ਰੋੜੇ ਜਾਤਾਂ
ਪੜ੍ਹੀਆਂ ਤੇਰੇ ਨਾਂ ਤੇ ਨਮਾਜ਼ਾਂ ਅੱਲਾ ਕੋਈ ਖੈਰ ਕਰੂ
ਰੂਹਾਂ ਵਿੱਚ ਮੇਲ ਲਾਜ਼ਮੀ ਕਬਰਾਂ ਵਿੱਚ ਡੇਰ ਕਰੂ
ਰੂਹਾਂ ਵਿੱਚ ਮੇਲ ਲਾਜ਼ਮੀ ਕਬਰਾਂ ਵਿੱਚ ਡੇਰ ਕਰੂ
ਦਿਲ ਦੇ ਨੀ ਦਰਦ ਲੁਕਦੇ ਦੁੱਧ ਦੇ ਵਿੱਚ ਪੀ ਕੇ ਹਲਦੀ
ਸਾਹਾਂ ਵਿੱਚ ਰਹਿਣ ਵਾਲੀਏ ਮਿਲੀਏ ਚੱਲ ਜਲਦੀ ਜਲਦੀ
ਤੇਰੇ ਤੱਕ ਗੱਲ ਪਹੁੰਚਾਵੇ ਜੀਨਾ ਕੋਈ ਲੱਭਿਆ ਨਾ
ਮਿਹਰ ਨੂੰ ਤੇਰੇ ਬਿਨ ਨੀ ਅੱਜ ਵੀ ਕੋਈ ਫੱਬਿਆ ਨਾ
ਲੱਖ ਤੋਂ ਅਸੀਂ ਕੱਖ ਨੀ ਹੋ ਗਏ ਬੰਜਰਾਂ ਵਿੱਚ ਆਉਣੇ ਆਂ
ਮਿਲ ਗਏ ਭਾਵੇਂ ਸੱਜਣ ਕਿੰਨੇ ਚੇਤੇ ਤੇਰੇ ਆਉਂਦੇ ਆ
ਟੁੱਟਦੇ ਉਂਝ ਨਿੱਤ ਹੀ ਤਾਰੇ ਤੈਨੂੰ ਨਾ ਮਿਲਾਉਂਦੇ ਆ
ਮਿਲ ਗਏ ਭਾਵੇਂ ਸੱਜਣ ਕਿੰਨੇ ਚੇਤੇ ਤੇਰੇ ਆਉਂਦੇ ਆ