ਕੱਚੀਏ ਲੱਗਰੇ ਲਾਲ ਕਰੂੰਬਣ ਗੰਧਲੇ ਸੌਂਫ ਦੀਏ
ਤੇਰਾ ਹੁਸਨ ਕਰੀਂਦਾ ਖ਼ਲਕਤ ਤੇ ਸਰਦਾਰੀ
ਤੇਰੀ ਚੁੰਨੀ ਤੇ ਓ ਲਾਲ ਲਕੀਰਾਂ ਵੱਜੀਆਂ ਨੇ
ਜਿੱਦਾਂ ਮੂੰਗਫ਼ਲੀ ਦੇ ਫੁੱਲਾਂ ਉੱਤੇ ਤਾਰੀ
ਕੱਚੀਏ ਲੱਗਰੇ ਗੰਧਲੇ ਸੌਂਫ ਦੀਏ
ਤੇਰੀ ਸੇਹਲੀ ਤਾਂ ਜਯੋ ਡਾਰ ਹੋਵੇ ਕੋਈ ਚਿੜੀਆਂ ਦੀ
ਜਿਹੜੀ ਬੱਚੋ ਦੇ ਵੱਲ ਉਡ ਜਾਏ ਮਾਰ ਉਡਾਰੀ
ਤੇਰੀ ਸੇਹਲੀ ਤਾਂ ਜਯੋ ਡਾਰ ਹੋਵੇ ਕੋਈ ਚਿੜੀਆਂ ਦੀ
ਜਿਹੜੀ ਬੱਚੋ ਦੇ ਵੱਲ ਉਡ ਜਾਏ ਮਾਰ ਉਡਾਰੀ
ਤੈਨੂੰ ਹਵਾ ਦੇ ਬੁੱਲੇ ਨਾਗ ਬੱਲੇਵਾ ਪਾ ਲੈਂਦੇ
ਸੂਹਾ ਅੰਬਰ ਤੇਰੀ ਬਣ ਜਾਂਦਾ ਫੁਲਕਾਰੀ
ਤੈਨੂੰ ਹਵਾ ਦੇ ਬੁੱਲੇ ਨਾਗ ਬੱਲੇਵਾ ਪਾ ਲੈਂਦੇ
ਸੂਹਾ ਅੰਬਰ ਤੇਰੀ ਬਣ ਜਾਂਦਾ ਫੁਲਕਾਰੀ
ਕੱਚੀਏ ਲੱਗਰੇ ਗੰਧਲੇ ਸੌਂਫ ਦੀਏ
ਨਿੱਕੀਆਂ ਨਿੱਕੀਆਂ ਗੱਲਾਂ ਦੇ ਤਾਂ
ਛੇਤੀ ਨਹੀਓ ਖੋਲ ਦੀ ਆਂ ਦਿਲਾਂ ਦੀਆਂ ਬਾਰਿਆ
ਇੱਕੋ ਜਿਹੀਆਂ ਹੁੰਦੀਆਂ ਨੇ ਕੁੜੀਆਂ ਵੇ ਸਾਰੀਆਂ
ਇੱਕੋ ਜਿਹੀਆਂ ਹੁੰਦੀਆਂ ਨੇ ਕੁੜੀਆਂ ਵੇ ਸਾਰੀਆਂ
ਓਹੀ ਤਖ਼ਤ ਹਜ਼ਾਰਾਂ ਓਹੀ ਹੀਰ ਸਿਆਲਾਂ ਦੀ
ਮੈਂ ਵੀ ਰਾਂਝੇ ਵਾੰਗੂ ਛੱਡ ਦਯੁ ਦੁਨੀਆਂ ਸਾਰੀ
ਓਹੀ ਤਖ਼ਤ ਹਜ਼ਾਰਾਂ ਓਹੀ ਹੀਰ ਸਿਆਲਾਂ ਦੀ
ਮੈਂ ਵੀ ਰਾਂਝੇ ਵਾੰਗੂ ਛੱਡ ਦਯੁ ਦੁਨੀਆਂ ਸਾਰੀ
ਜਿਹਨੂੰ ਪੱਟਣਾ ਉੱਤੇ ਛੱਮਕਾ ਦੇ ਨਾਲ ਕੁੱਟਿਆ ਸੀਂ
ਮਗਰੋਂ ਸਾੜ ਬਣੇ ਨੂੰ ਡਾਹੇ ਪਲ ਨਾ ਵਾਰੀ
ਜਿਹਨੂੰ ਪੱਟਣਾ ਉੱਤੇ ਛੱਮਕਾ ਦੇ ਨਾਲ ਕੁੱਟਿਆ ਸੀਂ
ਮਗਰੋਂ ਸਾੜ ਬਣੇ ਨੂੰ ਡਾਹੇ ਪਲ ਨਾ ਵਾਰੀ
ਕੱਚੀਏ ਲੱਗਰੇ ਗੰਧਲੇ ਸੌਂਫ ਦੀਏ