ਹਮੱਮ ਹਮੱਮ ਹਾਂ ਹਾਂ ਹਾਂ ਆ ਆ ਆ
ਅੱਜ ਸੁਤੀ ਮਿੱਟੀ ਜਾਗ ਪਈ ਤੇ ਜਾਗ ਪਏ ਦਰਿਆ
ਅੱਜ ਨਿਖਰ ਔਣਾ ਤਾਰਿਆਂ ਤੇ ਚੜਣਾ ਚੰਦ ਨਵਾਂ
ਅੱਜ ਸੁਤੀ ਮਿੱਟੀ ਜਾਗ ਪਈ ਤੇ ਜਾਗ ਪਏ ਦਰਿਆ
ਅੱਜ ਨਿਖਰ ਔਣਾ ਤਾਰਿਆਂ ਤੇ ਚੜਣਾ ਚੰਦ ਨਵਾਂ
ਹੁਣ ਸਭ ਤਰੇੜਾਂ ਲਿਪ ਕੇ, ਹੁਣ ਸਭ ਤਰੇੜਾਂ ਲਿਪ ਕੇ
ਹਵਾਵਾਂ ਚ ਸੁਤਾ ਤੂੰ ਰੇਸ਼ਮ ਜਗਾਯਾ
ਉ ਨੀਂਦੇ ਥਲਾ ਨੂ ਗਲੇ ਲਾ ਸਵਾਯਾ
ਤੂ ਪਾਣੀ ਚ ਘੁਲ ਕੇ ਮੈਦਾਣਾ ਚ ਆਯਾ
ਤੂ ਹੁਰਿਆ, ਤੂ ਫ੍ਲੀਆ, ਤੂ ਲਿਖਿਆ, ਤੂ ਗਾਯਾ
ਤੇਰੇ ਪੈਰਾਂ ਤੱਕੀ ਧਰ੍ਤ ਦੀ ਗੋਲਾਈ
ਤੂ ਚਾਨਣ ਦੀ ਵਿਥਿਆ ਰਬਾਬਾ ਤੇ ਗਾਈ
ਜੋ ਮਰਦਾਨੇ ਛੇੜੇ ਓ ਰਾਗ ਸੀ ਕਿਹੇ
ਕਦਮ ਦਰ ਕਦਮ ਰੋਸ਼ਨੀ ਦੇ ਸੁਨੇਹੇ
ਕਦਮ ਦਰ ਕਦਮ ਰੋਸ਼ਨੀ ਦੇ ਸੁਨੇਹੇ
ਸਭ ਲੋਕਾਂ ਪ੍ਰਲੋਕਾਂ ਤੇਰੀ ਕੀਤੀ ਸੰਗਤ
ਗੁਨਾਹਾਂ ਨੂ ਚੜ ਗਈ ਨਿਗਾਹਾਂ ਦੀ ਰੰਗਤ
ਗੁਨਾਹਾਂ ਨੂ ਚੜ ਗਈ ਨਿਗਾਹਾਂ ਦੀ ਰੰਗਤ
ਤੂ ਚੜਦਾ, ਤੂ ਲਿਹਿੰਦਾ, ਖਲੋਇਆ ਤੂ ਵਗਦਾ
ਤੂ ਅਜ਼ਮਤ, ਤੂ ਕੌਤਕ, ਕਰਿਸ਼ਮਾ ਜਿਹਾ ਲਗਦਾ
ਤੂ ਅਜ਼ਮਤ, ਤੂ ਕੌਤਕ, ਕਰਿਸ਼ਮਾ ਜਿਹਾ ਲਗਦਾ
ਤੇਰੇ ਨਾ ਦਿਆ ਸੁੱਚੀਆਂ ਪਾਲਕੀਆਂ
ਤੇਰੇ ਨਾ ਦਿਆ ਸੁੱਚੀਆਂ ਪਾਲਕੀਆਂ
ਤੈਥੋਂ ਟੁੱਟ ਕੇ ਅਸੀ ਖੁਆਰ ਹੋਏ
ਖੁਦਾ ਦੀ ਹਵੇਲੀ ਦੇ ਕਾਰੀਗਰਾ ਵੇ
ਏ ਜੱਗ ਦੇ ਤਮਾਸ਼ੇ ਦੇ ਬਾਜ਼ੀਗਰਾਂ ਵੇ
ਨਾਨਕ ਜੀ ਤਪ ਕਰੇ ਨਾਨਕ ਜੀ ਤਪ ਕਰੇ
ਨਾਨਕ ਜੀ ਤਪ ਕਰੇ ਨਾਨਕ ਜੀ ਤਪ ਕਰੇ
ਨਾਨਕ ਜੀ ਤਪ ਕਰੇ ਨਾਨਕ ਜੀ ਤਪ ਕਰੇ