ਵੈਦ-ਰ ਤਾਂ ਬੜੇ ਨੇ ਵੇ, ਫਾਲ ਸੋਹਣਾ ਲੱਗਦਾ ਏ
ਤੇਰੇ ਨਾਲ ਹੋਵਾਂ ਤੇ ਮਾਹੌਲ ਸੋਹਣਾ ਲੱਗਦਾ ਏ
ਕਿਸੇ ਮੂੰਹੋਂ ਸਿਫ਼ਤ ਵੇ ਰਤਾ ਵੀ ਨਾ ਗੋਲ-ਲਾਂ ਮੇਰੀ
ਤੇਰੇ ਮੂੰਹੋਂ ਕਿਰੇ ਹਰ ਬੋਲ ਸੋਹਣਾ ਲੱਗਦਾ ਏ
ਜਗਦਾ ਏ ਲਾਟੂ ਤੇਰੇ ਪਿਆਰ ਵਾਲਾ ਦਿਲ 'ਚ
ਉਮਰਾਂ ਹੰਡਾਉਣੀਆਂ ਕਰਾਰ ਪਾਲੇ ਦਿਲ 'ਚ
ਦਿਲ 'ਚ ਆ ਕੀ ਕੀ ਮੈਂ ਤਲੀਆਂ 'ਤੇ ਚੱਕੀ ਫਿਰਾਂ
ਸੋਹਣੇ ਸੋਹਣੇ ਪੱਤਿਆਂ ਦੇ ਵਾਂਗੂੰ ਸੋਹਣਿਆ ਤੂੰ
ਕਿਤੇ ਟੁੱਟ ਹੀ ਨਾ ਜਾਵੀਂ ਮੇਰੇ ਤੋਂ
ਸੋਹਣੇ ਸੋਹਣੇ ਪੱਤਿਆਂ ਦੇ ਵਾਂਗੂੰ ਸੋਹਣਿਆ ਤੂੰ
ਕਿਤੇ ਟੁੱਟ ਹੀ ਨਾ ਜਾਵੀਂ ਮੇਰੇ ਤੋਂ
ਟਾਹਣੀਆਂ ਜਿਹਾ ਆਸਰਾ ਵੇ ਅੱਖਾਂ ਤੇਰੀਆਂ
ਹੋਣਗੀਆਂ ਫੈਨ ਉਂਝ ਲੱਖਾਂ ਤੇਰੀਆਂ
ਕਿਹੜੇ ਕਿਹੜੇ ਯਾਰ ਨਾ ਤੂੰ ਕਿੱਥੇ ਫਿਰਦਾ
ਸਾਰੀਆਂ ਹੀ ਖ਼ਬਰਾਂ ਮੈਂ ਰੱਖਾਂ ਤੇਰੀਆਂ
ਤੇਰੀਆਂ ਹੀ ਗੱਲਾਂ ਦੀ ਅਮੀਰੀ ਦਾ ਖ਼ਜ਼ਾਨਾ
ਰੱਬ ਲੁੱਟ ਹੀ ਨਾ ਲਵੇ ਮੇਰੇ ਤੋਂ
ਸੋਹਣੇ ਸੋਹਣੇ ਪੱਤਿਆਂ ਦੇ ਵਾਂਗੂੰ ਸੋਹਣਿਆ ਤੂੰ
ਕਿਤੇ ਟੁੱਟ ਹੀ ਨਾ ਜਾਵੀਂ ਮੇਰੇ ਤੋਂ
ਸੋਹਣੇ ਸੋਹਣੇ ਪੱਤਿਆਂ ਦੇ ਵਾਂਗੂੰ ਸੋਹਣਿਆ ਤੂੰ
ਕਿਤੇ ਟੁੱਟ ਹੀ ਨਾ ਜਾਵੀਂ ਮੇਰੇ ਤੋਂ
ਗੂੜ੍ਹੇ ਰੰਗਾਂ ਦੇ ਜੋ ਪੱਤੇ ਗੂੜੀ ਸੰਗ ਤੇਰੀ ਵੇ
ਜਾਊ ਤੇਰੇ ਨਾਲ ਜ਼ਿੰਦਗੀ ਵੀ ਰੰਗ ਮੇਰੀ ਵੇ
ਤੇਰੀ ਫੀਲ ਜਾਂਦੀ ਕੀਲ, ਦਿਲ ਹੁੰਦਾ ਹੀਲ ਨਾ
ਲਿਆਵੀਂ ਤੂੰ ਮਿਆਣੀ ਸਾਰਾ ਜੰਜ ਤੇਰੀ ਵੇ
ਤੇਰੀ ਖੁਸ਼ੀ ਵਿੱਚ ਗੁੱਲ ਘੜਾ ਖਾਬਾਂ ਵਾਲਾ ਫੁੱਲ
ਕਿਤੇ ਫੁੱਟ ਹੀ ਨਾ ਜਾਵੇ ਮੇਰੇ ਤੋਂ
ਸੋਹਣੇ ਸੋਹਣੇ ਪੱਤਿਆਂ ਦੇ ਵਾਂਗੂੰ ਸੋਹਣਿਆ ਤੂੰ
ਕਿਤੇ ਟੁੱਟ ਹੀ ਨਾ ਜਾਵੀਂ ਮੇਰੇ ਤੋਂ
ਸੋਹਣੇ ਸੋਹਣੇ ਪੱਤਿਆਂ ਦੇ ਵਾਂਗੂੰ ਸੋਹਣਿਆ ਤੂੰ
ਕਿਤੇ ਟੁੱਟ ਹੀ ਨਾ ਜਾਵੀਂ ਮੇਰੇ ਤੋਂ