LyricFind Logo
LyricFind Logo
Profile image icon
Lyric cover art

Jindey

Apple Music logo
Deezer logo
Spotify logo
Lyrics
ਹੋ ਜਿਹਨੇ ਚੁੰਝ ਦਿੱਤੀ ਦਾਣੇ ਵੀ ਖਵਾਊਗਾ
ਹੋਣੀ ਸੋਚੀ ਵੀ ਨੀ ਵਿਧੀ ਜੋ ਬਣਾਊਗਾ
ਉਹ ਤਾਂ ਤੱਕਦਾ ਲਹੂ ਦੀ ਲਾਲੀ ਪੁੱਛਦਾ ਨਾ ਜ਼ਾਤ ਨੀ ਜਿੰਦੇ
ਤੂੰ ਤਾਂ ਰੱਬ ਦੀ ਬੁਲਾਈ ਬੋਲੇ ਤੇਰੀ ਕੀ ਔਕਾਤ ਨੀ ਜਿੰਦੇ
ਸੱਚੇ ਰੱਬ ਦੀ ਬੁਲਾਈ ਬੋਲੇ ਤੇਰੀ ਕੀ ਔਕਾਤ ਨੀ ਜਿੰਦੇ

ਫੁੱਲ ਟਾਹਣੀਆਂ ਤੋਂ ਟੁੱਟਾ ਕੋਈ ਮਿੱਧ ਜੂ
ਕੰਧ ਰੇਤੇ ਦੀ ਸਰੀਰ ਤੇਰਾ ਡਿੱਗ ਜੂ
ਫੇਰ ਮੁੜ ਕੇ ਬਹਾਰਾਂ ਨਹੀਓਂ ਆਉਣੀਆਂ
ਚਿੱਟੇ ਦੰਦਾਂ ਦੀਆਂ ਬੀੜਾਂ ਨਾ ਥੇ ਆਉਣੀਆਂ
ਮੋਹਰਾਂ ਲੱਗੀਆਂ ਪਵੇ ਖੜਕਾਟਾ ਨਿਕਲਗੀ ਡਾਕ ਨੀ ਜਿੰਦੇ
ਤੂੰ ਤਾਂ ਰੱਬ ਦੀ ਬੁਲਾਈ ਬੋਲੇ ਤੇਰੀ ਕੀ ਔਕਾਤ ਨੀ ਜਿੰਦੇ
ਸੱਚੇ ਰੱਬ ਦੀ ਬੁਲਾਈ ਬੋਲੇ ਤੇਰੀ ਕੀ ਔਕਾਤ ਨੀ ਜਿੰਦੇ

ਹੋ ਕਿਉਂ ਜ਼ਿੰਦਗੀ ਦੀ ਜ਼ਹਿਰ ਬਣਾਵੇਂ ਜਿਹੜੀ ਵਿੱਚ ਹੱਡਾਂ ਰਚ ਜਾਂਦੀ
ਸਬਰ ਸ਼ੁਕਰ ਦੀ ਖਾਧੀ ਸੱਜਣਾ ਹੋ ਉਹ ਤਾਂ ਪਲ ਭਰ ਵਿੱਚ ਪਚ ਜਾਂਦੀ
ਤੇਰ-ਮੇਰ ਦੇ ਰਵੇਂ
ਖੁੱਲ ਕੇ ਆਵਾਂ ਇੱਕ ਗੱਲ ਸੁਣਾਵਾਂ ਦਿਲ ਦੀ, ਓ ਓ
ਇੱਕ ਮਿੱਟੀ ਦੀ ਢੇਰੀ ਕਿੰਨੀਆਂ ਓਏ ਸ਼ਕਲਾਂ ਬਦਲ ਕੇ ਮਿਲਦੀ
ਇੱਕ ਮਿੱਟੀ ਦੀ ਢੇਰੀ ਕਿੰਨੀਆਂ ਕੋਈ ਸ਼ਕਲਾਂ ਬਦਲ ਕੇ ਮਿਲਦੀ
ਖਿੜੇ ਮੱਥੇ ਹੁੰਦੇ ਜੱਗ ਦੀਆਂ ਜੋਤਾਂ ਬਈ
ਦਾਲ-ਰੋਟੀ ਚੋਂ ਨਾ ਕੱਢੀਏ ਨਗੋਚਾਂ ਬਈ
ਸਾਂਭ ਸਿਰ ਦਾ ਹੀ ਲੀੜਾ ਲੱਥਾ ਪਾਈਦਾ
ਸਾਧਾਂ-ਸੰਤਾਂ ਨੂੰ ਤਮੀਜ਼ ਨਾਲ ਬੁਲਾਈਦਾ
ਭਾਗਾਂ ਵਾਲਿਆਂ ਨੂੰ ਦਿੰਦੀਆਂ ਦੀਦਾਰੇ ਰੂਹਾਂ ਪਾਕ-ਸਾਫ਼ ਨੀ ਜਿੰਦੇ
ਤੂੰ ਤਾਂ ਰੱਬ ਦੀ ਬੁਲਾਈ ਬੋਲੇ ਤੇਰੀ ਕੀ ਔਕਾਤ ਨੀ ਜਿੰਦੇ
ਸੱਚੇ ਰੱਬ ਦੀ ਬੁਲਾਈ ਬੋਲੇ ਤੇਰੀ ਕੀ ਔਕਾਤ ਨੀ ਜਿੰਦੇ

ਘਰੋਂ ਗਿਆ ਪੁੱਤ ਫੇਰ ਘਰੇ ਮੁੜੇ ਹੀ ਨਾ
ਪਾਣੀ ਨੀਵੀਆਂ ਢਲਾਣਾਂ ਉੱਤੋਂ ਰੁੜ੍ਹੇ ਹੀ ਨਾ
ਵਿਉਂਦੀ ਪੁੱਠ ਚੜ੍ਹ ਜਾਂਦੀ ਜਦੋਂ ਬਾਗ ਨੂੰ
ਕਿਤੇ ਲੱਭੇ ਨਾ ਬਨੇਰਾ ਜਦੋਂ ਘਾਗ ਨੂੰ
ਦਿਨ ਕੱਟ ਲੈ ਵਾਹਿਗੁਰੂ ਕਹਿ ਕੇ ਮਾੜੇ ਨੇ ਹਾਲਾਤ ਨੀ ਜਿੰਦੇ
ਤੂੰ ਤਾਂ ਰੱਬ ਦੀ ਬੁਲਾਈ ਬੋਲੇ ਤੇਰੀ ਕੀ ਔਕਾਤ ਨੀ ਜਿੰਦੇ
ਸੱਚੇ ਰੱਬ ਦੀ ਬੁਲਾਈ ਬੋਲੇ ਤੇਰੀ ਕੀ ਔਕਾਤ ਨੀ ਜਿੰਦੇ

WRITERS

SAKATTAR SINGH, TEJWANT SINGH

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist