ਇਸ਼ਕਾਂ ਦੇ ਰੰਗਾਂ ਦੇ ਵਿੱਚ ਰੰਗਣਾ ਸਜ਼ਾ ਹੋਇਆ
ਸੱਜਣਾ ਦੇ ਵੇਹੜੇ 'ਚ ਹੁਣ ਨੱਚਣਾ ਗੁਨਾਹ ਹੋਇਆ
ਦਿਲ ਦਾ ਕਸੂਰ ਵੇ ਜੇਹੜਾ ਤੇਰੇ ਤੇ ਫਨਾ ਹੋਇਆ
ਲੱਭਿਆ ਨੀ ਕੋਈ ਜੋ ਕਹੇ ਪਿਆਰ ਨਾ ਤਬਾਹ ਹੋਇਆ
ਪਿਆਰ ਤਬਾਹ ਹੋਇਆ ਪਿਆਰ ਨਾ ਤਬਾਹ ਹੋਇਆ
ਚਾਰ ਚੁਫੇਰੇ ਕੰਧ ਖੜੀ ਏ ਪਿਆਰ ਦੀ ਅਸੀਂ ਜੰਗ ਲੜੀ ਏ
ਕਿਵੇਂ ਕੰਧ ਟੱਪ ਕੇ ਆ ਜਾਵਾਂ ਜੋ ਹੋਇਆ ਕਿਵੇਂ ਭੁਲਾਵਾਂ
ਪੁੱਠੀਆਂ ਪੜ੍ਹਾਈਆਂ ਕਰਕੇ ਦਿਲੀ ਗੱਲ ਨੰਗ ਕਰੀ ਏ
ਸਾਨੂੰ ਵੀ ਸੀ ਚਾਅ ਬੜਾ ਪਰ ਦਿਲ ਦੀ ਗਲੀ ਤੰਗ ਬੜੀ ਏ
ਵੇ ਚੱਲਿਆ ਆ ਜਾ ਦਿਲ ਦੀਆਂ ਗੱਲੀਆਂ ਵੇ ਸੁੰਨੀਆਂ
ਆ ਜਾ ਤਰਸ ਗਈਆਂ ਅੱਖੀਆਂ ਉਡੀਕਾਂ ਆ ਜਾ ਵੇ ਚੱਲਿਆ ਆ ਜਾ
ਮੁਹੱਬਤਾਂ 'ਚ ਮਰਨਾ ਪੈਂਦਾ ਇਸ਼ਕ ਸਮੁੰਦਰ ਤਰਨਾ ਪੈਂਦਾ ਇੰਝ ਕਿਵੇਂ ਰਹਿ ਲੈਂਗਾ ਤੂੰ ਦੂਰ
ਜ਼ਿੰਦਗੀ ਬੈਰਾਗੀ ਹੋਈ ਜਾਣ ਮੇਰੇ ਤੋਂ ਬਾਅਦ ਨਾ ਰੋਈ ਵਿਛੋੜਿਆਂ 'ਚ ਹੋ ਜੇਂਗਾ ਤੂੰ ਚੂਰ
ਅੱਖਾਂ 'ਚ ਵਸਾ ਲਵਾਂ ਤੈਨੂੰ ਦਿਲ ਦੇ ਖੂੰਜੇ ਪਾ ਲਵਾਂ ਤੈਨੂੰ
ਪੱਟ ਦਾ ਸਿਰਹਾਣਾ ਕਰਕੇ ਰਾਂਝੇਆ ਸਵਾਲੂ ਤੈਨੂੰ
ਮੇਰੇ ਰੰਗ 'ਚ ਵੇ ਰੰਗ ਜਾ ਸੋਹਣੀ ਵਾਂਗਰਾਂ ਮੈਂ ਤਰ ਜਾ
ਤੇਰੇ ਸਾਰੇ ਬੋਲ ਮੈਂ ਬੁਣ ਕੇ ਕਿੰਨੀਆਂ ਵੇ ਗਾ ਦੂੰ ਤਰਜਾ
ਵੇ ਸਾਨੂੰ ਲੁੱਟਿਆ ਏ ਸਾਡੀ ਆਪਣੀ ਉਮੀਦਾਂ ਨੇ ਹਾਏ ਲੁੱਟਿਆ ਏ ਸਾਨੂੰ ਆਪਣੀ ਉਮੀਦਾਂ ਨੇ
ਵੇ ਸਾਨੂੰ ਲੁੱਟਿਆ ਏ ਸਾਡੀ ਆਪਣੀ ਉਮੀਦਾਂ ਨੇ ਹਾਏ ਲੁੱਟਿਆ ਏ ਸਾਨੂੰ ਆਪਣੀ ਉਮੀਦਾਂ ਨੇ