LyricFind Logo
LyricFind Logo
Profile image icon
Lyric cover art

Remember This

Apple Music logo
Deezer logo
Spotify logo
Lyrics
ਗੱਲ ਗੱਲ ਉੱਤੇ ਤੇਰਾ ਰੁੱਸਣਾ ਮਨਾਉਣਾ ਮੇਰਾ
ਮੈਂ ਹੀ ਜਾਣਦਾ ਆ ਕਿੰਨਾ ਚੰਗਾ ਲੱਗਦਾ
ਤੇਰੇ ਨਾਲ ਸ਼ਾਮ ਹੁੰਦੇ ਤੇਰਿਆ ਹੱਥਾਂ ਦੀ coffee
ਤੇਰੇ ਨਾਲ ਬੈਠਣਾ ਸਕੂਨ ਲੱਗਦਾ
ਵੱਧਦਾ ਹੀ ਜਾਂਦਾ ਏ ਪਿਆਰ ਤੇਰੇ ਲਈ
ਸੱਚ ਆਖਾਂ ਤੇਰੇ ਬਿਨਾ ਸਾਹ ਈ ਹੈ ਨੀ
ਸੱਜਰੀ ਸਵੇਰ ਦੀ ਤਰੇਲ ਜਿਹੀ ਤੂੰ
ਆਸਮਾਨ ਉੱਤੋਂ ਆਉਣੀ ਏ ਤੂੰ ਮੇਰੇ ਲਈ
ਨੀ ਰੱਬ ਕੋਲੋਂ ਪੁੱਛੀਂ ਕੁਝ ਜੇ ਤੂੰ ਪੁੱਛਣਾ
ਨੀ ਸੱਚ ਆ ਕਿ ਨਹੀਂ ਤੈਨੂੰ ਕਿੰਨਾ ਚਾਹੁਣਾ ਆ
ਮੈਂ ਮਰਿਆ ਤਾਂ ਤੇਰੇ ਉੱਤੇ ਪਹਿਲੇ ਦਿਨ ਸੀ
ਮੈਂ ਹੁਣ ਤੇਰੇ ਨਾਲ ਜੀਉਣਾ ਆ
ਮੈਂ ਮਰਿਆ ਤਾਂ ਤੇਰੇ ਉੱਤੇ ਪਹਿਲੇ ਦਿਨ ਸੀ
ਮੈਂ ਹੁਣ ਤੇਰੇ ਨਾਲ ਜੀਉਣਾ ਆ
ਤੇਰੀਆਂ ਪੈਰਾਂ ਦੇ ਨਾਲ ਅੱਡੀ ਨਾਲ ਖੈਂਦੀਆਂ ਜੋ
ਦਿਲ ਕਰੇ ਝਾਂਜਰਾਂ ਦੇ ਬੋਰ ਬਣ ਜਾ
ਬਣ ਕੇ ਖ਼ਿਆਲ ਆਵਾਂ ਆ ਕੇ ਤੰਗ ਕਰਾਂ
ਦਿਲ ਕਰੇ ਤੇਰੀ ਨੀਂਦ ਵਾਲਾ ਚੋਰ ਬਣ ਜਾ
ਮੇਰੇ ਨਾਲ ਮੇਰੀਆਂ ਬਾਹਾਂ 'ਚ ਹੋਵੇਂਗੀ
ਓਹ ਵੀ ਮੁਲਾਕਾਤ ਕਿੰਨੀ ਖ਼ਾਸ ਹੋਏਗੀ
ਜੇ ਹੁਸਨ ਤੇਰੇ ਤੇ ਵੀ ਮੈਂ ਸ਼ੇਰ ਨਾ ਲਿਖੇ
ਫੇਰ ਖ਼ੂਬਸੂਰਤੀ ਦੀ ਵੀ ਤੌਹੀਨ ਹੋਏਗੀ
ਨੀ ਤੇਰਾ ਸ਼ਹਿਰ ਮੇਰੇ ਤੋਂ ਬਥੇਰਾ ਦੂਰ ਏ
ਮੈਂ ਤੇਰੇ ਸ਼ਹਿਰ ਬਸ ਤੇਰੇ ਮਾਰੇ ਆਉਣਾ ਆ
ਮੈਂ ਮਰਿਆ ਤਾਂ ਤੇਰੇ ਉੱਤੇ ਪਹਿਲੇ ਦਿਨ ਸੀ
ਮੈਂ ਹੁਣ ਤੇਰੇ ਨਾਲ ਜੀਉਣਾ ਆ
ਮੈਂ ਮਰਿਆ ਤਾਂ ਤੇਰੇ ਉੱਤੇ ਪਹਿਲੇ ਦਿਨ ਸੀ
ਮੈਂ ਹੁਣ ਤੇਰੇ ਨਾਲ ਜੀਉਣਾ ਆ

ਦੂਰ ਦੂਰ ਰਹਿਣਾ ਗੱਲ ਇਹ ਵੀ ਨਹੀਂਓ ਚੰਗੀ ਬਹੁਤੀ
ਗੱਲ ਨਾਲ ਲਾਉਣ ਦੀਆਂ ਦੇਵੇ ਜੇ ਇਜਾਜ਼ਤਾਂ
ਸੱਭ ਕੁਝ ਕਰਾਂ ਕੁਰਬਾਨ ਤੇਰੇ ਉੱਤੋਂ
ਮੈਂ ਲਿਖ ਦੇਵਾਂ ਐਸੀਆਂ ਮੈਂ ਇਸ਼ਕ ਇਬਾਰਤਾਂ
ਤੇਰੇ ਨਾਲ ਵੱਖਰਾ ਜਾ ਹੁੰਦਾ ਅਹਿਸਾਸ
ਤੇਰੇ ਉੱਤੇ ਆ ਕੇ ਮੇਰੀ ਮੁੱਕ ਗਈ ਤਲਾਸ਼
ਨੀ ਅਰਜਨ ਕੀ ਸੀ ਤੇ ਕੀ ਕਰ ਦਿੱਤਾ ਤੂੰ
ਤੈਨੂੰ ਵੀ ਨਹੀਂ ਪਤਾ ਕਿੰਨੀ ਮੇਰੇ ਲਈ ਤੂੰ ਖ਼ਾਸ ਨੀ
ਨੀ ਤਸਵੀਰਾਂ ਤੇਰੀਆਂ ਨੂੰ ਵੇਖ ਵੇਖ ਕੇ
ਹਾਏ ਛੋਟੇ ਛੋਟੇ ਖ਼ਵਾਬ ਸਜਾਉਣਾ ਆ
ਮੈਂ ਮਰਿਆ ਤਾਂ ਤੇਰੇ ਉੱਤੇ ਪਹਿਲੇ ਦਿਨ ਸੀ
ਮੈਂ ਹੁਣ ਤੇਰੇ ਨਾਲ ਜੀਉਣਾ ਆ
ਮੈਂ ਮਰਿਆ ਤਾਂ ਤੇਰੇ ਉੱਤੇ ਪਹਿਲੇ ਦਿਨ ਸੀ
ਮੈਂ ਹੁਣ ਤੇਰੇ ਨਾਲ ਜੀਉਣਾ ਆ

WRITERS

Arjan Gill, Dachamp

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other