ਤੇਰੇ ਉੱਤੇ ਮੁੱਕ ਜਾਣੀਆਂ ਨੀ ਧੜਕਣ ਰੁਕ ਜਾਣੀਆਂ
ਤੇਰੇ ਨਾਲ ਪਿਆਰ ਕੁੜੇ ਹੋ ਗਿਆ ਜਿੰਨਾ ਸਾਗਰਾਂ ਚ ਪਾਣੀ ਆ
ਮੈਂ ਸਾਂਭ ਸਾਂਭ ਰੱਖਲਾਂ ਐ ਚੰਦਰੇ ਜਹਾਨ ਤੋਂ
ਨੀ ਤੈਨੂੰ ਲੈਕੇ ਉੱਡ ਜਾਵਾਂ ਉੱਚਾ ਅਸਮਾਨ ਤੋਂ ਨੀ
ਹੋਜੇ ਮੇਰੀ ਤੂੰ ਵੀ ਗੱਲ ਮੇਰੀ ਸੁਣ ਲੈ ਨੀ
ਮੈਂ ਤੇ ਤੇਰਾ ਸਾਰੇ ਦਾ ਸਾਰਾ ਹੀ ਹੋ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਦੇਖਲਾ ਜਮਾਨਾ ਸਾਰਾ ਸੌ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਦੇਖਲਾ ਜਮਾਨਾ ਸਾਰਾ ਸੌ ਗਿਆ
ਓ ਤਿੱਖੜ ਦੁਪਹਿਰ ਖਿੜੀ ਧੁੱਪ ਜਿਹੀ ਤੇਰੀ ਮੁਸਕਾਨ ਐ
ਤੂੰ ਮੇਰੇ ਵੱਲ ਵੇਖ ਫਿਰ ਹੱਸ ਕੇ ਨੀ ਕੀਤਾ ਅਹਿਸਾਨ ਐ
ਨੀ ਤੇਰੇ ਉੱਤੇ ਤਰਜ਼ਾਂ ਬਣਾਈ ਜਾਵਾਂ ਸੋਹਣੀਏ
ਤੇਰੇ ਕੋਲ ਬੈਠਕੇ ਸੁਣਾਈ ਜਾਵਾਂ ਸੋਹਣੀਏ
ਤੂੰ ਲੱਗੇ ਮੈਨੂੰ ਸ਼ਿਵ ਦਿਆਂ ਗੀਤਾਂ ਵਰਗੀ
ਨੀ ਮੇਰਾ ਸਮਾਂ ਤੇਰੇ ਉੱਤੇ ਆ ਖਲੋ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਦੇਖਲਾ ਜਮਾਨਾ ਸਾਰਾ ਸੌ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਦੇਖਲਾ ਜਮਾਨਾ ਸਾਰਾ ਸੌ ਗਿਆ
ਤੇਰੇ ਬਾਰੇ ਸੋਚਦਾ ਰਹਾਂ ਕੀ ਸੋਚ ਕੇ ਬਣਾਈ ਤੂੰ
ਤੈਨੂੰ ਮਿਲਿਆ ਕੀ ਇੱਕ ਵਾਰ ਮੈਂ ਫੇਰ ਲੇਖਾਂ ਚ ਲਿਖਾਈ ਤੂੰ
ਨੀ ਚੰਨ ਦਾ ਹੁਸਨ ਫਿੱਕਾ ਪਾਤਾ ਤੇਰੇ ਨੂਰ ਨੇ
ਤੂੰ ਚੁੰਨੀ ਤੇ ਜੜਾ ਲਏ ਤਾਰੇ ਸਾਰੇ ਜਿੰਨੇ ਦੂਰ ਨੇ
ਮੈਂ ਰਹਿਣਾ ਤੇਰੇ ਨਾਲ ਪਰਛਾਵਾਂ ਬਣਕੇ
ਦੀਦਾਰ ਤੇਰਾ ਜੀਣ ਦਾ ਸਹਾਰਾ ਹੋ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਦੇਖਲਾ ਜਮਾਨਾ ਸਾਰਾ ਸੌ ਗਿਆ
ਨੀ ਮੈਨੂੰ ਤੇਰੇ ਖਿਆਲ ਨੀ ਸੌਣ ਦਿੰਦੇ
ਨੀ ਦੇਖਲਾ ਜਮਾਨਾ ਸਾਰਾ ਸੌ ਗਿਆ