LyricFind Logo
LyricFind Logo
Profile image icon
Lyric cover art

Jinna Jinna Naal

Apple Music logo
Deezer logo
Spotify logo
Lyrics
ਤੂੰ ਕਿੱਕਰ ਨੂੰ ਟਾਹਲੀ ਕਿਹਾ ਅਸੀਂ ਟਾਹਲੀ ਕਿਹਾ
ਤੂੰ ਭਰੇ ਹੋਏ ਨੂੰ ਖਾਲੀ ਕਿਹਾ ਅਸੀਂ ਖਾਲੀ ਕਿਹਾ
ਤੂੰ ਕਿੱਕਰ ਨੂੰ ਟਾਹਲੀ ਕਿਹਾ ਅਸੀਂ ਟਾਹਲੀ ਕਿਹਾ
ਤੂੰ ਭਰੇ ਹੋਏ ਨੂੰ ਖਾਲੀ ਕਿਹਾ ਅਸੀਂ ਖਾਲੀ ਕਿਹਾ
ਤੂੰ ਅੱਖ ਬਚਾ ਕੇ ਲੰਘ ਗਿਆ ਸੀ ਸਾਨੂੰ ਕੱਲਿਆਂ ਛੱਡ ਕੇ
ਜਿਥੇ ਜਿਥੇ ਨਾਲ ਖੜੇ ਸੀ ਤੇਰੇ ਲਈ
ਹੁਣ ਭਾਲ ਭਾਲ ਕੇ ਮਾਫੀ ਮੰਗਦੇ ਫਿਰਦੇ ਆ
ਜਿੰਨਾ ਜਿੰਨਾ ਨਾਲ ਲੜੇ ਸੀ ਤੇਰੇ ਲਈ
ਹੁਣ ਭਾਲ ਭਾਲ ਕੇ ਮਾਫੀ ਮੰਗਦੇ ਫਿਰਦੇ ਆ
ਜਿੰਨਾ ਜਿੰਨਾ ਨਾਲ ਲੜੇ ਸੀ ਤੇਰੇ ਲਈ

ਹਾਏ ਪੈੜ ਕਯੋ ਨਾ ਦੱਬ ਹੋਈ ਪੈਰਾਂ ਤੋਂ ਕਾਲੀਆ ਦੀ
ਕਦਰ ਕਦੇ ਨੀ ਹੁੰਦੀ ਕਦਰਾਂ ਕਰਨ ਵਾਲਿਆਂ ਦੀ
ਅੱਜਕਲ ਨਜਰ ਨੀ ਆਉਂਦੇ ਕਿਧਰੇ ਸੁਫ਼ਨੇ ਲੁੱਕ ਗਏ ਨੇ
ਕੁਜ ਗਵਾਹ ਸੀ ਤਾਰੇ ਅੰਬਰਾਂ ਤੋਂ ਟੁੱਟ ਗਏ ਨੇ
ਰਿਸ਼ਤੇਦਾਰ ਪਰਿਵਾਰ ਯਾਰ Matt Sheron ਵਾਲਿਆਂ ਵੇ
ਆਪਣੇ ਸਾਰੇ ਗੈਰ ਕਰੇ ਸੀ ਤੇਰੇ ਲਈ
ਹੁਣ ਭਾਲ ਭਾਲ ਕੇ ਮਾਫੀ ਮੰਗਦੇ ਫਿਰਦੇ ਆ
ਜਿੰਨਾ ਜਿੰਨਾ ਨਾਲ ਲੜੇ ਸੀ ਤੇਰੇ ਲਈ
ਹੁਣ ਭਾਲ ਭਾਲ ਕੇ ਮਾਫੀ ਮੰਗਦੇ ਫਿਰਦੇ ਆ
ਜਿੰਨਾ ਜਿੰਨਾ ਨਾਲ ਲੜੇ ਸੀ ਤੇਰੇ ਲਈ

ਰੱਬ ਕਿਹਾ ਸੀ ਤੈਨੂੰ ਤਾਹੀਓਂ ਭੰਡਣਾ ਔਖਾ ਏ
Welcome ਕਰਦੇ ਸ਼ਹਿਰ ਤੇਰੇ ਚੋ ਲੰਘਣਾ ਔਖਾ ਏ
ਰੱਬ ਕਿਹਾ ਸੀ ਤੈਨੂੰ ਤਾਹੀਓਂ ਭੰਡਣਾ ਔਖਾ ਏ
Welcome ਕਰਦੇ ਸ਼ਹਿਰ ਤੇਰੇ ਚੋ ਲੰਘਣਾ ਔਖਾ ਏ
ਹੋ ਕੇ ਤੈਥੋਂ ਦੂਰ ਮੇਰੀ ਤੇ ਜਾਣ ਨਿਕਲਦੀ ਏ
ਤੂੰ ਜਾਣਦੇ ਕੌਣ ਨੇੜੇ ਸੀ ਤੇਰੇ ਲਈ
ਹੁਣ ਭਾਲ ਭਾਲ ਕੇ ਮਾਫੀ ਮੰਗਦੇ ਫਿਰਦੇ ਆ
ਜਿੰਨਾ ਜਿੰਨਾ ਨਾਲ ਲੜੇ ਸੀ ਤੇਰੇ ਲਈ
ਹੁਣ ਭਾਲ ਭਾਲ ਕੇ ਮਾਫੀ ਮੰਗਦੇ ਫਿਰਦੇ ਆ
ਜਿੰਨਾ ਜਿੰਨਾ ਨਾਲ ਲੜੇ ਸੀ ਤੇਰੇ ਲਈ

WRITERS

Matt Sheron Wala, Navi Bawa

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other