LyricFind Logo
LyricFind Logo
Profile image icon
Lyric cover art

Mohabbatan Waleya

Apple Music logo
Deezer logo
Spotify logo
Lyrics
ਗੱਲਾਂ ਗੁੰਮ ਹੋ ਜਾਂਦੀਆਂ ਨੇ
ਮੂਹਰੇ ਜਦ ਬੈਠ ਤੂੰ ਜਾਵੇ
ਇਹੋ ਕੋਸ਼ਿਸ਼ ਵਿਚ ਰਹਿੰਨੇ ਆਂ
ਕਿ ਤੂੰ ਸਾਨੂੰ ਨਜ਼ਰ ਕਿਵੇਂ ਆਵੇ
ਮੁਹੱਬਤਾਂ ਵਾਲਿਆ ਵੇ ਅੜਿਆ
ਕੋਈ ਵਕਤੀ ਆਸ ਹੀ ਦੇਜਾ
ਕੋਈ ਛੱਲਾ ਜਾਂ ਖਤ ਕੋਈ
ਜਾਂ ਦਿਲ ਨੂੰ ਯਾਦ ਹੀ ਦੇਜਾ
ਵੇ ਮੋਹ ਨਾਲ ਦੇਖਲੈ ਇੱਕ ਪਲ ਵੇ
ਖੈਰਾਂ ਜੋ ਮੰਗਦੀ ਤੇਰੇ ਲਈ
ਕੋਈ ਤਸਵੀਰ ਭੇਜਦੇ ਵੇ
ਜਾਂ ਕੋਈ ਖੁਆਬ ਹੀ ਦੇਜਾ

ਅੱਲੜ ਦੇ ਕਿਉਂ ਜਜ਼ਬਾਤਾਂ ਦੀ
ਵੇ ਦੱਸ ਤੂੰ ਕਦਰ ਨਹੀਂ ਪਾਉਂਦਾ
ਅੱਖਾਂ ਬਿਨ ਝਪਕੇ ਤੱਕਦੀ ਆਂ
ਵੇ ਦਿਲ ਨੂੰ ਸਬਰ ਨਹੀਂ ਆਉਂਦਾ
ਵੇ ਰੁੱਤਾਂ ਇਸ਼ਕ ਦੀਆਂ ਅੜਿਆ
ਕਿਤੇ ਖਾਲੀ ਨਾ ਮੁੜ ਜਾਵਣ
ਝੋਲੀ ਗ਼ਮ ਰਹਿ ਜਾਣ ਜਿਉਣੇ ਲਈ
ਕਿਤੇ ਹਾਸੇ ਨਾ ਥੁੜ ਜਾਵਣ
ਹਾਲ ਬੇਹਾਲ ਹੋ ਜਾਂਦਾ
ਵੇ ਜਦ ਤੂੰ ਨਜ਼ਰ ਨਹੀਂ ਆਉਂਦਾ
ਅੱਖਾਂ ਬਿਨ ਝਪਕੇ ਤੱਕਦੀ ਆਂ
ਵੇ ਦਿਲ ਨੂੰ ਸਬਰ ਨਹੀਂ ਆਉਂਦਾ
ਇਹ ਹਸਰਤ ਹੈ ਵੇ ਉਮਰਾਂ ਦੀ
ਤੇ ਏਹੇ ਅਹਿਸਾਸ ਵੀ ਮੁੱਕਣੇ ਨਹੀਂ
ਵੇ ਸਭ ਕੁਰਬਾਨ ਏ ਤੈਥੋਂ
ਇਹ ਨੀਂਦਾਂ ਕੀ ਇਹ ਸੁਫ਼ਨੇ ਕੀ
ਨੂਰ ਦੱਸਦਾ ਏ ਮੁਖੜੇ ਦਾ
ਜਿਵੇਂ ਰੱਬ ਦੀ ਦੁਆ ਹੋਵੇਂ
ਕਦੇ ਤੂੰ ਏਦਾਂ ਵੀ ਲੱਗਦੈਂ
ਜਿਵੇਂ ਖੁਦ ਹੀ ਖੁਦਾ ਹੋਵੇਂ
ਸਾਨੂੰ ਬੇਸ਼ਕ ਮਨਜੂਰ ਹੋਊ
ਤੇਰੇ ਕਦਮਾਂ ਚ ਕੱਖ ਹੋਣਾ
ਕਾਸ਼ ਅੜਿਆ ਵੇ ਤੂੰ ਕਿੱਧਰੇ
ਮੇਰੇ ਪਿੰਡ ਦਾ ਕੋਈ ਰਾਹ ਹੋਵੇਂ
ਖ਼ੈਰ ਮੰਗਾਂ ਵੇ ਸਾਹਾਂ ਦੀ
ਜਾਂ ਧੜਕਣ ਦੀ ਜਾਂ ਰੀਝਾਂ ਦੀ
ਵੇ ਡਰਦੀ ਆਂ ਨਾ ਡੁੱਬ ਜਾਵੇ
ਕਿਤੇ ਬੇੜੀ ਉਮੀਦਾਂ ਦੀ
ਤੇਰੇ ਰਾਹਾਂ ਦੇ ਬੁੱਤ ਹੋ ਗਏ
ਕਿਓਂ ਸਾਡੇ ਮਗਰ ਨਹੀਂ ਆਉਂਦਾ
ਅੱਖਾਂ ਬਿਨ ਝਪਕੇ ਤੱਕਦੀ ਆਂ
ਵੇ ਦਿਲ ਨੂੰ ਸਬਰ ਨਹੀਂ ਆਉਂਦਾ

ਸਫ਼ਰ ਮੇਰੇ ਖ਼ਿਆਲਾਂ ਦਾ
ਤੇਰੀ ਦਹਿਲੀਜ਼ ਤੇ ਮੁੱਕਦਾ ਵੇ
ਤੇਰੀ ਵੇ ਹੋਣ ਤੋਂ ਪਹਿਲਾਂ
ਕਿਤੇ ਧੜਕਣ ਨਾ ਰੁਕ ਜਾਵੇ
ਵੇ ਹੱਥ ਫੜਕੇ ਤੇਰਾ ਤੁਰਨਾ
ਹਾਲੇ ਹੱਸਣਾ ਵੀ ਬਾਕੀ ਏ
ਮੁਹੱਬਤ ਹੈ ਪਰ ਕਿੰਨੀ ਹੈ
ਏਹੇ ਦੱਸਣਾ ਵੀ ਬਾਕੀ ਏ
ਹਾਲੇ ਤੇਰੀ ਨਾਂ ਦੀ ਮਹਿੰਦੀ ਨੇ
ਸਾਡੀਆਂ ਤਲੀਆਂ ਨਹੀਂ ਛੋਈਆਂ
ਤਾਰਿਆਂ ਦੀ ਛਾਂ ਹੇਠ ਹਾਲੇ
ਬੈਠ ਗੱਲਾਂ ਵੀ ਨਹੀਂ ਹੋਈਆਂ
ਵੇ ਆਪਣੇ ਕੱਠਿਆਂ ਦੇ ਜੁੜਦੇ
ਮੈਂ ਕੇਰਾਂ ਨਾਂ ਦੇਖਣੇ ਆ
ਤੇਰੇ ਪਿੰਡ ਨੱਥੋ-ਹੇੜੀ ਦੇ
ਵੇ ਜੱਸਿਆ ਰਾਹ ਦੇਖਣੇ ਆ

WRITERS

NAVI BAWA, JASS GILL

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other