LyricFind Logo
LyricFind Logo
Profile image icon
Lyric cover art

We Vibe

Apple Music logo
Deezer logo
Spotify logo
Lyrics
ਜ਼ਿੰਦਗੀ ਦਾ ਸਫ਼ਰ ਏ ਸੱਜਣਾ
ਆਪਾਂ ਇੰਝ ਲੰਘਾਉਣਾ ਐ
ਤੇਰੇ ਨਾਲ ਜਵਾਨੀ ਕੱਟਣੀ ਐ
ਤੇਰੇ ਨਾਲ ਹੀ ਬੁੱਢਾ ਹੋਣਾ ਐ

ਜੋ ਵੀ ਮੈਂ ਲਫ਼ਜ਼ ਲਿਖਾਂ
ਓਹ ਤੈਨੂੰ ਮੇਰੀ ਕਹਿ ਰਹੇ ਨੇ
ਮੇਰੀ ਹਰ ਨਜ਼ਮ ਦੇ ਵਿਚ
ਤੇਰੇ ਪਿਆਰ ਦੇ ਮੌਸਮ ਠਹਿਰੇ ਨੇ
ਵਫ਼ਾ ਦੇ ਵਤਨ ਏ ਕੋਈ
ਤੂੰ ਤੇ ਮੈਂ ਜਿੱਥੋਂ ਆਂ
ਮੈਨੂੰ ਇੰਝ ਲੱਗਦਾ ਰਹਿੰਦਾ
ਆਪਾਂ ਦੋਵੇਂ ਇਕੋ ਆਂ
ਮੈਨੂੰ ਇੰਝ ਲੱਗਦਾ ਰਹਿੰਦਾ
ਤੂੰ ਤੇ ਮੈਂ ਇਕੋ ਆਂ
ਮੈਨੂੰ ਇੰਝ ਲੱਗਦਾ ਰਹਿੰਦਾ
ਆਪਾਂ ਦੋਵੇਂ ਇਕੋ ਹੀ ਆਂ

ਤੇਰੇ ਸਾਹਾਂ ਦੀ ਖੁਸ਼ਬੂ
ਮੇਰੇ ਪਿੰਡੇ ਵਿਚ ਮਹਕੇ
ਸੂਫ਼ੀ ਨੈਣਾਂ ਦੀਆਂ ਗੱਲਾਂ
ਸੁਣਦੇ ਸਾਡੇ ਦਿਲ ਬਹਕੇ
ਬੋਲਣ ਦੀ ਲੋੜ ਵੀ ਕੀ ਜੇ
ਮਿਲਦੀ ਖੁਸ਼ੀ ਚੁੱਪ ਤੋਂ ਹੀ ਆਂ
ਮੈਨੂੰ ਇੰਝ ਲੱਗਦਾ ਰਹਿੰਦਾ
ਆਪਾਂ ਦੋਵੇਂ ਇਕੋ ਆਂ
ਮੈਨੂੰ ਇੰਝ ਲੱਗਦਾ ਰਹਿੰਦਾ
ਆਪਾਂ ਦੋਵੇਂ ਇਕੋ ਹੀ ਆਂ

ਤੈਨੂੰ ਮਿਲੀਆਂ ਨੇ ਹੋਣੀਆਂ
ਮੇਰੇ ਖ਼ੁਆਬਾਂ ਦੀਆਂ ਚਿੱਠੀਆਂ
ਫਿਰਦੇ ਸੀ ਅੱਖਰ ਨੱਚਦੇ
ਮੈਂ ਧੜਕਣ ਨਾਲ ਸੀ ਲਿਖੀਆਂ
ਨਵੀਂ ਸਾਡੇ ਇਸ਼ਕ਼ ਦੀ ਤਿਤਲੀ
ਉੱਡ ਗਈ ਨੀਂਦਾਂ ਵਿਚੋਂ ਆਂ
ਮੈਨੂੰ ਇੰਝ ਲੱਗਦਾ ਰਹਿੰਦਾ
ਮੈਨੂੰ ਇੰਝ ਲੱਗਦਾ ਰਹਿੰਦਾ
ਆਪਾਂ ਦੋਵੇਂ ਇਕੋ ਆਂ
ਮੈਨੂੰ ਇੰਝ ਲੱਗਦਾ ਰਹਿੰਦਾ
ਤੂੰ ਤੇ ਮੈਂ ਇਕੋ ਆਂ
ਮੈਨੂੰ ਇੰਝ ਲੱਗਦਾ ਰਹਿੰਦਾ
ਆਪਾਂ ਦੋਵੇਂ ਇਕੋ ਹੀ ਆਂ

PUBLISHERS

Lyrics © IPRS

Share icon and text

Share


See A Problem With Something?

Lyrics

Other