ਫੁੱਲਾਂ ਨਾਲੋਂ ਵੱਧ ਖਿੜੀ ਫਿਰੇ ਸੋਹਣੀਏ
ਭੌਰ ਨੇ ਦੀਵਾਨੇ ਹੋਏ ਤੇਰੇ ਸੋਹਣੀਏ
ਮੋਤੀਆਂ ਜੇ ਦੰਦਾਂ ਵਿਚੋਂ ਜਦ ਬੋਲਦੀ
ਸ਼ਹਿਦ ਵਾਂਗ ਬੋਲ ਮਿੱਠੇ ਨਿਰੇ ਸੋਹਣੀਏ
ਕੇਰਾਂ ਦੀਦ ਜਿਹੜਾ ਤੇਰੀ ਕਰ ਲਏ
ਨੀ ਹੁੰਦਾ ਉਹੋ ਧੰਨ ਦਾ ਨੀ ਹੁੰਦਾ ਉਹੋ ਧੰਨ ਦਾ
ਤੈਨੂੰ ਵੇਖ-ਵੇਖ ਮੈਨੂੰ ਸੋਹਣੀਏ ਭੁਲੇਖਾ ਪਵੇ ਚੰਨ ਭੁਲੇਖਾ ਪਵੇ ਚੰਨ ਦਾ

Eyelash ਤੇਰੇ ਤਲਵਾਰਾਂ ਵਰਗੇ ਅੱਖਾਂ ਉੱਤੇ ਜਿਹੜੇ ਤੇਰੇ ਲੱਗੇ ਸੋਹਣੀਏ
ਠੋਡੀ ਉੱਤੇ ਤਿਲ ਰੱਬ ਲਾ ਕੇ ਤੋਰਿਆ ਤਾਂ ਕਿ ਤੈਨੂੰ ਨਜ਼ਰ ਨਾ ਲੱਗੇ ਸੋਹਣੀਏ
ਕੋਕਾ ਨੱਕ ਉੱਤੇ ਤੇਰੇ ਸੋਹਣੀਏ ਨਜ਼ਾਰਾ ਪੂਰਾ ਬੰਨ੍ਹਦਾ ਨਜ਼ਾਰਾ ਪੂਰਾ ਬੰਨ੍ਹਦਾ
ਤੈਨੂੰ ਵੇਖ-ਵੇਖ ਮੈਨੂੰ ਸੋਹਣੀਏ ਭੁਲੇਖਾ ਪਵੇ ਚੰਨ ਭੁਲੇਖਾ ਪਵੇ ਚੰਨ ਦਾ
ਤੈਨੂੰ ਵੇਖ-ਵੇਖ ਮੈਨੂੰ ਸੋਹਣੀਏ ਭੁਲੇਖਾ ਪਵੇ ਚੰਨ ਭੁਲੇਖਾ ਪਵੇ ਚੰਨ ਦਾ
ਹੁਸਨਾਂ ਦੀ ਰਾਣੀ ਨੀ ਤੂੰ ਮਿੱਟੀ ਰੋਲ਼ਤਾ ਖੁਦ ਤੈਥੋਂ ਮੱਚਦੀ ਬਿਊਟੀ ਸੋਹਣੀਏ
ਦਿਲ ਕਰੇ ਮੇਰਾ ਗੱਟ-ਗੱਟ ਪੀਜਵਾਂ ਕਦੇ-ਕਦੇ ਲੱਗਦੀ ਫਰੂਟੀ ਸੋਹਣੀਏ
ਆਪ ਚਾਲ਼ੀ ਵੀ ਨ੍ਹੀਂ ਹੋਣੀ ਸੋਹਣੀਏ ਤੇ ਨੱਖਰਾ ਏ ਟਨ ਦਾ ਨੀਂ ਨੱਖਰਾ ਏ ਟਨ ਦਾ
ਤੈਨੂੰ ਵੇਖ-ਵੇਖ ਮੈਨੂੰ ਸੋਹਣੀਏ ਭੁਲੇਖਾ ਪਵੇ ਚੰਨ ਭੁਲੇਖਾ ਪਵੇ ਚੰਨ ਦਾ
ਤੈਨੂੰ ਵੇਖ-ਵੇਖ ਮੈਨੂੰ ਸੋਹਣੀਏ ਭੁਲੇਖਾ ਪਵੇ ਚੰਨ ਭੁਲੇਖਾ ਪਵੇ ਚੰਨ ਦਾ
ਚੰਨ ਕੋਲ ਤਾਰਾ ਨੇੜੇ ਹੁੰਦਾ ਸਭਤੋਂ ਉਹਦੇ ਵਾਂਗ ਫਿਰੇਂ ਨਵਜੋਤ ਰਹਿਣ ਨੂੰ
ਦਿਲ ਮੇਰਾ ਪਾਲ਼ਦਾ ਪ੍ਰੀਤਾਂ ਸੋਹਣੀਏ ਤੇ ਅੱਖ ਮੇਰੀ ਫਿਰੇ ਅੱਖ ਨਾਲ਼ ਖਹਿਣ ਨੂੰ
ਹੁਣ ਆਪ ਹੀ ਤੂੰ ਦੱਸ ਸੋਹਣੀਏ ਕੀ ਹੱਲ ਡੋਲੇ ਮੰਨ ਦਾ ਕੀ ਹੱਲ ਡੋਲੇ ਮੰਨ ਦਾ