LyricFind Logo
LyricFind Logo
Profile image icon
Lyric cover art

Mor

Apple Music logo
Deezer logo
Spotify logo
Lyrics
ਖੌਰੇ ਲੱਥਿਆ ਐ ਕਿਹੜੇ ਅਸਮਾਨਾਂ ਉੱਪਰੋਂ
ਸਾਡੇ ਵੇਹੜੇ ਵਿਚਕਾਰ ਪੈਲਾਂ ਪਾ ਗਿਆ ਨੀ ਮਾਂ
ਮੈਂ ਤਾਂ ਚਾਦਰਾਂ 'ਤੇ ਕੱਢਿਆ ਸੀ ਧਾਗਿਆਂ ਦੇ ਨਾਲ
ਸੱਚੀ-ਮੁੱਚੀ ਦਾ ਮੋਰ ਕਿੱਥੋਂ ਆ ਗਿਆ ਨੀ ਮਾਂ
ਸੱਚੀ-ਮੁੱਚੀ ਦਾ ਮੋਰ ਕਿੱਥੋਂ ਆ ਗਿਆ ਨੀ ਮਾਂ
ਸੱਚੀ-ਮੁੱਚੀ ਦਾ ਮੋਰ ਸੱਚੀ-ਮੁੱਚੀ ਦਾ ਮੋਰ

ਲਾਲੀ ਬੋਟਿਆਂ ਦੀ ਸਖਿਓ ਪਿਤਾਰਾ ਬਣ ਗਈ
ਸੂਹੇ ਰੰਗਲੇ ਮਹਲ ਦਾ ਮੁਨਾਰਾ ਬਣ ਗਈ
ਜੇਹੜੇ ਪਲੰਗ ਤੇ ਬੈਠੀਆਂ ਸੀ ਅਸੀਂ ਕੁੜੀਆਂ
ਓਹਦੇ ਪਾਵਿਆਂ ਨੂੰ ਰੰਗ ਅੱਜ ਨਵਾਂ ਆ ਗਿਆ ਨੀ ਮਾਂ
ਸੱਚੀ-ਮੁੱਚੀ ਦਾ ਮੋਰ ਕਿੱਥੋਂ ਆ ਗਿਆ ਨੀ ਮਾਂ
ਸੱਚੀ-ਮੁੱਚੀ ਦਾ ਮੋਰ ਸੱਚੀ-ਮੁੱਚੀ ਦਾ ਮੋਰ

ਓਹਦਿਆਂ ਖਿਆਲਾਂ ਵਿੱਚ ਜਿੰਦ ਪਈ ਐ ਕੰਬਦੀ
ਟਿਕਦਾ ਨਾ ਦਿਲ ਉੱਤੋਂ ਚੁੰਨੀ ਵੀ ਨਾ ਸੰਭਦੀ
ਮੈਂ ਤਾਂ ਕਮਲੀ ਨੇ ਇੱਥੇ ਹੀ ਕਿਤੇ ਰੁੱਲ ਜਾਣਾ ਸੀ
ਲੰਮੇ ਰੂਟ ਦੀਆਂ ਟਿਕਟਾਂ ਕਟਾ ਗਿਆ ਨੀ ਮਾਂ
ਸੱਚੀ-ਮੁੱਚੀ ਦਾ ਮੋਰ ਕਿੱਥੋਂ ਆ ਗਿਆ ਨੀ ਮਾਂ
ਸੱਚੀ-ਮੁੱਚੀ ਦਾ ਮੋਰ ਸੱਚੀ-ਮੁੱਚੀ ਦਾ ਮੋਰ

ਨੈਣਾਂ ਓਹਦਿਆਂ ਦੇ ਲਿਸ਼ਕਾਰੇ ਸਾਨੂੰ ਭਾ ਗਏ
ਨਾਨੀ ਦੇ ਸੰਡੂਕ ਵਾਲੇ ਸ਼ੀਸ਼ੇ ਯਾਦ ਆ ਗਏ
ਜਿਵੇਂ ਰੇਡੀਓ 'ਤੇ ਆਉਂਦੀਆਂ ਫਰਮਾਇਸ਼ੀ ਨਗਮੇ
ਅੱਖਾਂ-ਅੱਖਾਂ ਵਿੱਚੋਂ ਗੀਤ ਕੋਈ ਸੁਣਾ ਗਿਆ ਨੀ ਮਾਂ
ਮੈਂ ਤਾਂ ਚਾਦਰਾਂ 'ਤੇ ਕੱਢੇ ਸੀ ਧਾਗਿਆਂ ਦੇ ਨਾਲ
ਸੱਚੀ-ਮੁੱਚੀ ਦਾ ਮੋਰ ਕਿੱਥੋਂ ਆ ਗਿਆ ਨੀ ਮਾਂ
ਸੱਚੀ-ਮੁੱਚੀ ਦਾ ਮੋਰ ਕਿੱਥੋਂ ਆ ਗਿਆ ਨੀ ਮਾਂ
ਸੱਚੀ-ਮੁੱਚੀ ਦਾ ਮੋਰ ਸੱਚੀ-ਮੁੱਚੀ ਦਾ ਮੋਰ

WRITERS

DAVINDER SINGH

PUBLISHERS

Lyrics © IPRS

Share icon and text

Share


See A Problem With Something?

Lyrics

Other