ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਕੋਇਲਾਂ ਨੇ ਸਿੱਖਣੀ ਐ ਤੈਥੋਂ ਤਰਜ਼ ਆਵਾਜ਼ਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਤੂੰ ਚੰਗੇ ਨਾਟਕ ਦੀ ਕੋਈ ਪਾਤਰ ਲੱਗਦੀ ਐ
ਓਹ ਰੱਬ ਨੇ ਭੇਜੀ ਤੂੰ ਮੇਰੀ ਖ਼ਾਤਰ ਲੱਗਦੀ ਐ
ਓਹ ਚਿੱਤਰਕਾਰ ਕੈਸਾ ਹੋਣਾ ਜਿਹਨੇ ਮੂਰਤ ਤੇਰੀ ਘੜੀ ਹੋਣੀ
ਓਹ ਕਿਹੜੇ ਰੰਗ ਵਿੱਚ ਰੰਗਿਆ ਹੋਊ ਜਦੋਂ ਕਲਮ ਸੀ ਉਹਨੇ ਫੜੀ ਹੋਣੀ
ਮੈਨੂੰ ਜਾਂਚ ਸਿਖਾ ਦੇ ਨੀ ਕੋਈ ਇਸ਼ਕ ਦੇ ਰਾਗਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਮੈਂ ਪਹਿਲਾਂ ਤੋਂ ਨਿਖਰਿਆ ਨਿਖਰਿਆ ਲੱਗਦਾ ਹਾਂ
ਓਏ ਅੱਜ-ਕੱਲ੍ਹ ਆਪਣੇ ਆਪ 'ਚੋਂ ਤੈਨੂੰ ਲੱਭਦਾ ਹਾਂ
ਤੂੰ ਆਉਣ ਦਾ ਵਾਅਦਾ ਕਰ ਤਾਂ ਸਹੀ ਮੈਂ ਸਬਰ ਸਾਂਭ ਕੇ ਰੱਖ ਲਊਂਗਾ
ਅੱਖਾਂ 'ਚੋਂ ਅੱਖਰ ਪੜ੍ਹ ਤਾਂ ਸਹੀ ਦੁੱਖਾਂ ਨੂੰ ਆਪੇ ਢੱਕ ਲਊਂਗਾ
ਤੂੰ ਸਬਰ ਮੁਕਾ ਦੇ ਨੀ ਰੱਖ ਲਾਜ ਤੂੰ ਲਾਜਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਜਿਉਂ ਖੇਤਾਂ ਵਿੱਚ ਠੰਢੀਆਂ ਵਗਣ ਹਵਾਵਾਂ ਨੀ
ਦੱਸ ਕਿੱਥੋਂ ਤੂੰ ਸਿੱਖੀਆਂ ਮਸਤ ਅਦਾਵਾਂ ਨੀ
ਤੂੰ ਪਾਣੀ ਤੋਂ ਵੀ ਸੁੱਚੀ ਨੀ ਤੂੰ ਪੰਜ ਆਬਾਂ ਦੀ ਜਾਈ ਐ
ਮੇਰੇ ਖ਼ਾਬਾਂ ਦੀ ਐ ਪਰੀਏ ਨੀ ਤੂੰ ਕਿਹੜੇ ਦੇਸ਼ੋਂ ਆਈ ਐ
ਕੋਈ ਬਾਤ ਸੁਣਾ ਦੇ ਨੀ ਫੁੱਲਾਂ ਦਿਆਂ ਬਾਗਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਓਹ ਮੈਂ ਸ਼ਬਦਾਂ ਵਿੱਚ ਸਿਫ਼ਤ ਜੇ ਆਉਂਦੀ ਕਰ ਦਿੰਦਾ
ਓਹ ਪਿਆਰ ਦਾ ਨਗਮਾ ਤੇਰੇ ਲਈ ਮੈਂ ਪੜ੍ਹ ਦਿੰਦਾ
ਹੋ ਤੂੰ ਸ਼ਾਇਰਾ ਦੇ ਖ਼ਿਆਲਾਂ ਜਿਹੀ ਮਿੱਟੀ ਦੀ ਮਹਿਕ ਤੋਂ ਸੋਹਣੀਏ
ਹੋ ਤੂੰ ਏ ਸਰਦ ਸਿਆਲਾਂ ਜਿਹੀ ਤੇਰੇ ਜਿਹੀ ਹੋਰ ਨਾ ਹੋਣੀਏ
ਤੂੰ ਫਿੱਕੀ ਪਾ ਦੇ ਨੀ ਆਹ ਮਹਿਕ ਗੁਲਾਬਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਮੁੱਖ ਤੇਰੇ 'ਚੋਂ ਦਿਸਦੀ ਖਿੜੀ ਦੁਪਹਿਰ ਕੁੜੇ
ਤੇਰੇ ਲਈ ਮੰਗਾਂ ਰੱਬ ਤੋਂ ਨਿੱਤ ਮੈਂ ਖ਼ੈਰ ਕੁੜੇ
ਮੈਂ ਤਲੀਆਂ ਫੁੱਲ ਬਣਾ ਕੇ ਨੀ ਤੇਰੇ ਪੈਰਾਂ ਹੇਠ ਵਿਛਾ ਦੇਵਾਂ
ਜੇ ਦਿਲ ਦੇ ਵਿਹੜੇ ਆ ਜਾਵੇਂ ਮੈਂ ਸਭ ਕੁਝ ਦਾਅ 'ਤੇ ਲਾ ਦੇਵਾਂ
ਨੀ ਕੋਈ ਤਾਰ ਹਿਲਾ ਦੇ ਨੀ ਤੂੰ ਆਂ ਰਬਾਬਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਨੀ ਕੋਈ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਨੀ ਬੁੱਲ੍ਹੇ ਵਾਂਗੂ ਪਾ ਕੇ ਘੁੰਗਰੂ ਨੱਚ ਲਾਂ ਮੈਂ
ਇਸ਼ਕੇ ਦੇ ਤੰਦ ਬਹਿ ਚਰਖੇ 'ਤੇ ਕੱਤ ਲਾਂ ਮੈਂ
ਕਿੱਦਾਂ ਆਪ ਸਜਾਵਾਂ ਨੀ ਤੂੰ ਦੱਸ ਸੋਚਾਂ ਦਿਆਂ ਮਹਿਲਾਂ ਨੂੰ
ਤੇਰੀ ਚੁੰਨੀ ਫਿੱਕੀ ਪਾ ਦੇਵੇ ਆਹ ਜਿਉਂ ਮੋਰਾਂ ਦੀਆਂ ਪੈਲਾਂ ਨੂੰ
ਤੂੰ ਆਪ ਲਿਖਾ ਦੇ ਨੀ ਕੋਈ ਲਿਖਤ ਕਿਤਾਬਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਨੀ ਕੋਈ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਮੈਂ ਤੇਰੇ 'ਚੋਂ ਰੱਬ ਨੂੰ ਪਾਉਣਾ ਸਿੱਖਿਆ ਏ
ਨੀ ਤੇਰੇ ਤੋਂ ਕੁਰਬਾਨ ਜੋ ਹੱਥ ਵਿੱਚ ਲਿਖਿਆ ਏ
ਤੇਰੇ ਮੁੱਖ 'ਚੋਂ ਸ਼ਰਬਤ ਡੁੱਲ੍ਹਦਾ ਏ ਤੂੰ ਜਦੋਂ ਜ਼ੁਬਾਨੋਂ ਬੋਲੇਂ ਨੀ
ਚਾਨਣ ਹੋ ਜਾਂਦਾ ਰਾਤਾਂ ਨੂੰ ਤੂੰ ਜਦੋਂ ਨੈਣਾਂ ਨੂੰ ਖੋਲੇਂ ਨੀ
ਕੋਈ ਗ਼ਜ਼ਲ ਸੁਣਾ ਦੇ ਨੀ ਤੂੰ ਮੇਰਿਆਂ ਖ਼ਾਬਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਨੀ ਕੋਇਲਾਂ ਨੇ ਸਿੱਖਣੀ ਐ ਤੈਥੋਂ ਤਰਜ਼ ਆਵਾਜ਼ਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਨੀ ਜ਼ੁਲਫ਼ ਤੇਰੀ ਜੇ ਮੁੱਖ ਮੇਰੇ ਨੂੰ ਛੋਹ ਜਾਵੇ
Sukhi Badrukhan ਪਾਕ ਪਵਿੱਤਰ ਹੋ ਜਾਵੇ
ਜੇ ਕੋਲੇ ਆ ਕੇ ਬਹਿ ਜਾਵੇਂ ਤੇਰੇ ਤੋਂ ਨਜ਼ਰ ਹਟਾਵਾਂ ਨਾ
ਬੱਸ ਤੈਨੂੰ ਵੇਖੀ ਜਾਵਾਂ ਨੀ ਮੈਂ ਪਲਕਾਂ ਵੀ ਝਪਕਾਵਾਂ ਨਾ
ਮੱਥੇ ਤੋਂ ਹਟਾ ਦੇ ਨੀ ਤੂੰ ਜੋੜੀ ਨਾਗਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਸ਼ਬਦਾਂ ਦੀ ਤਸਵੀਰ ਬਣਾ ਕੇ ਰੱਖ ਲਾਂ ਮੈਂ
ਨੀ ਜਦ ਜੀ ਕੀਤਾ ਵਿੱਚੋਂ ਤੈਨੂੰ ਤੱਕ ਲਾਂ ਮੈਂ
ਦੱਸ ਸੋਚਾਂ ਨੂੰ ਖੰਭ ਲਾ ਕੇ ਨੀ ਕਿੰਜ ਛੋਹ ਲਈਦਾ ਅਸਮਾਨਾਂ ਨੂੰ
ਦੱਸ ਕਿੱਦਾਂ ਫਿੱਕਾ ਪਾ ਦਈਏ ਸੋਹਣੇ ਹੀਰੇ ਦਿਆਂ ਖਾਣਾਂ ਨੂੰ
ਤੂੰ ਸ਼ਾਨ ਵਧਾ ਦੇ ਨੀ ਕਦੇ ਆ ਕੇ ਤਾਜਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਬਿਨ ਤੇਰੇ ਹੁਣ ਜ਼ਿੰਦਗੀ ਕੱਟਣੀ ਔਖੀ ਏ
ਦੱਸ ਮੁਹੱਬਤ ਕਰਨੀ ਕਿਹੜਾ ਸੌਖੀ ਏ
ਅੰਬਰਾਂ ਵਿੱਚ ਬੱਦਲ ਛਾ ਜਾਂਦੇ ਤੂੰ ਹੱਸ ਕੇ ਜਦ ਸੰਗਦੀ ਏਂ
ਫੁੱਲ ਖਿੜ ਜਾਂਦੇ ਓਹ ਰਾਹਾਂ 'ਤੇ ਤੂੰ ਜਿਹੜੇ ਰਾਹੀਂ ਲੰਘਦੀ ਏਂ
ਤੂੰ ਆਪ ਝੁਕਾ ਦੇ ਨੀ ਤੱਕਣੀ ਜਿਉਂ ਬਾਜ਼ਾਂ ਦੀ
ਨੀ ਕੋਈ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਹੋ ਪੱਕਾ ਜੇ ਇਕਰਾਰ ਮੇਰੇ ਨਾਲ ਕਰ ਜਾਵੇਂ
ਹੱਥ ਮੇਰੇ 'ਤੇ ਹੱਥ ਜੇ ਆਪਣਾ ਧਰ ਜਾਵੇਂ
ਮੈਨੂੰ ਸਭ ਕੁਝ ਭੁੱਲ ਜੇ ਉਸ ਵੇਲੇ ਜਦ ਤੇਰੇ ਕੋਲ ਖਲੋਵਾਂ ਨੀ
ਮੈਂ ਮਣਕੇ ਦੱਸ ਦੇ ਸ਼ਬਦਾਂ ਦੇ ਕਿੰਜ ਨਜ਼ਮਾਂ ਵਿੱਚ ਪਰੋਵਾਂ ਨੀ
ਮੈਨੂੰ ਅਕਲ ਸੰਭਾ ਦੇ ਨੀ ਕੋਈ ਰੀਤ ਰਿਵਾਜਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਅੰਬਰੋਂ ਪਾਰ ਲੰਘਾ ਤਾਂ ਤੇਰੀਆਂ ਸੋਚਾਂ ਨੇ
ਮੈਨੂੰ ਪਾਗਲ ਆਸ਼ਿਕ ਕਹਿਣਾ ਕਮਲਿਆਂ ਲੋਕਾਂ ਨੇ
ਮੈਂ ਦੱਸ ਇਹ ਕਿੰਜ ਸਮਝਾ ਦੇਵਾਂ ਕੀ ਮਜ਼ਾ ਏ ਇਸ਼ਕ ਖੁਮਾਰੀ ਦਾ
ਕਿਵੇਂ ਬੱਦਲ ਥੱਲੇ ਲਾਹ ਲਈਦੇ ਕਿਵੇਂ ਰੱਬ ਨੂੰ ਕੋਲ ਬਿਠਾਲੀਦਾ
ਮੇਰੇ ਖੰਭ ਤੂੰ ਲਾ ਦੇ ਨੀ ਬਣਾ ਡਾਰ ਉਕਾਬਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਮੈਂ ਇੱਥੋਂ ਤੱਕ ਜੇ ਆਇਆ ਤੇਰੇ ਕਰਕੇ ਹੀ ਆਂ
ਮੈਂ ਜੋ ਵੀ ਕੁਝ ਬਣਾਇਆ ਤੇਰੇ ਕਰਕੇ ਹੀ ਆਂ
ਬਹਿ ਕੋਲ ਕੋਈ ਗੱਲ ਵਿਚਾਰ ਕੁੜੇ ਕੁਝ ਬੋਲ ਹੁੰਗਾਰਾ ਭਰ ਦੇ ਨੀ
ਮੇਰੇ ਵਿੱਚ ਮੈਂ ਤਾਂ ਬਚਿਆ ਹੀ ਨਹੀਂ ਮੈਨੂੰ ਆਪਣੇ ਵਰਗਾ ਕਰ ਦੇ ਨੀ
ਭਾਵੇਂ ਪੈਰ ਬਣਾ ਦੇ ਨੀ ਬਣਾ ਛਣਕ ਪੰਜੇਬਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ
ਨੀ ਮੈਨੂੰ ਗੀਤ ਬਣਾ ਦੇ ਨੀ ਜਾ ਧੁਨ ਕੋਈ ਸਾਜ਼ਾਂ ਦੀ