ਸਾਰੇ ਸ਼ਹਿਰ ਵਿੱਚ ਪੂਰੀ ਗੱਲ ਬਾਤ ਤੇਰੀ
ਤੈਨੂੰ ਲੋੜ ਕੁੜੇ ਕਿਹੜੇ ਆ ਖ਼ਿਤਾਬ ਦੀ ਨੀ
ਨਸ਼ਾ ਕਰ ਦੇਵੇਂ ਇਕ ਵਾਰੀ ਤੱਕ ਲਵੇਂ
ਮੈਨੂੰ ਲੋੜ ਕੁੜੇ ਕੇੜੀ ਆ ਸ਼ਰਾਬ ਦੀ ਨੀ
ਚੋਬਰਾਂ ਦੇ ਦਿਲਾਂ ਵਿੱਚ ਅੱਗ ਲਾਈ ਜਾਵੇਂ
ਸਾਂਭ ਲੈ ਨੀ ਬਿੱਲੋ ਬਿਊਟੀ ਬੇਹਿਸਾਬ ਦੀ ਨੀ
G-Class ਵਿੱਚ ਬੈਠਾ ਜੱਟ ਸੋਣੀਏ ਨੀ
ਤੇਰੇ ਪਿੱਛੇ ਬਿੱਲੋ ਲੱਗਾ ਕਿੰਨੇ ਸਾਲ ਦਾ ਨੀ
ਹਾਏ ਨੀ ਲਾ ਲੈ ਦਿਲ ਲਾ ਲੈ ਨੀ
ਨੀ ਕੱਲਾ ਕੇਰਾ ਜੱਟ ਕਿੱਥੇ ਲੌਂਗ ਡਰਾਈਵ ਕਰੇ
ਤੇਰੇ ਨਾਲ ਬਿੱਲੋ ਵੱਖਰਾ ਜਿਹਾ ਸੀਨ ਐ ਨੀ
ਓਦਾਂ ਬੈਠਣਾ ਚਾਹੁੰਦੀਆਂ ਕਈ ਨਾਲ ਮੇਰੇ
ਪਰ ਤੂੰ ਹੀ ਇਕ ਸ਼ਹਿਰ ਦੀ Queen ਐ ਨੀ
ਪੁੱਛਦੇ ਨੇ ਮੈਨੂੰ ਯਾਰ ਮੇਰੇ ਨਾਲਦੇ ਨੀ
ਤੇਰੇ ਬਾਰੇ ਕਹਿੰਦੇ ਕਿਹੜੀ ਇਹ ਹਸੀਨ ਐ ਨੀ
ਕਰ ਛੇਤੀ ਛੇਤੀ ਹਾਂ ਹੁਣ ਬੱਲੀਏ ਨੀ
ਲਾ ਕੇ ਰੱਖੂਗਾ ਨਾ ਜੱਟ ਬਿੱਲੋ mean ਐ ਨੀ
ਹਾਏ ਨੀ ਲਾ ਲੈ ਦਿਲ ਲਾ ਲੈ ਨੀ
ਨੀ ਪੁੱਤ ਜੱਟਾਂ ਦਾ ਸ਼ੁਦਾਈ ਜਿਹਾ ਹੋ ਗਿਆ
ਤੇਰੇ ਖ਼ਾਬਾਂ ਵਿੱਚ ਬਿੱਲੋ ਕਿਤੇ ਖੋ ਗਿਆ
ਨੀ ਅੱਜ ਕੱਲ੍ਹ ਬੜੇ ਲੈਂਦਾ ਤੇਰੇ ਸੁਪਨੇ
ਤੇਰੀ ਬੁੱਲੀਆਂ ਦਾ ਹਾਸਾ ਉਹਨੂੰ ਮੋਹ ਗਿਆ