ਮੀਹ ਪਏ ਤੋਂ ਜਾਮਣ ਦੇ ਬੂਟੇ ਤੇ ਚੜੀਏ ਨਾ
ਧੀ ਭੈਣ ਨੂ ਲ ਕੇ ਹੋ ਕਦੇ ਠੇਕੇ ਤੇ ਖੜੀਏ ਨਾ
ਆਪ ਤੋ ਛੋਟੇ ਦੇ ਕਦੇ ਪੈਰੀ ਹੱਥ ਲਾਯੀਏ ਨਾ
ਹੋਵੇ ਬੋਤਲ ਜਿਨੇ ਪੀਤੀ ਓਨੂ ਫਤਿਹ ਬੁਲਈਏ ਨਾ
ਪੁੱਤ ਹੋਵੇ ਭਾਵੇ ਦੁਸ਼ਮਣ ਦਾ ਓਨੂ ਨਸ਼ੇ ਤੇ ਲਾਈਏ ਨਾ
ਓਏ ਬੰਦਾ ਕਿਡਾ ਵੀ ਹੋਵੇ ਸੱਚਾ
ਪੈਸਾ ਤੇ ਪਰਛਾਵਾਂ ਆਉਂਦੇ ਜਾਂਦੇ ਨੇ
ਪੈਸੇ ਪਿੱਛੇ ਲੋਕੀ ਸੱਭ ਭੁਲ ਜਾਂਦੇ ਨੇ
ਪੈਸਾ ਪਰਛਾਵਾਂ ਆਉਂਦੇ ਜਾਂਦੇ ਨੇ
ਪੈਸੇ ਪਿੱਛੇ ਲੋਕੀ ਸੱਭ ਭੁਲ ਜਾਂਦੇ ਨੇ
ਅਫਸਰ ਤੀਵੀਂ boss ਕੰਨਾਂ ਦੇ ਕੱਚੇ ਹੁੰਦੇ ਨੇ
ਆਸ਼ਿਕ ਸਾਧੂ ਬਚੇ ਮੰਨ ਦੇ ਸਚੇ ਹੁੰਦੇ ਨੇ
ਹੋ ਆਸ਼ਿਕ ਸਾਧੂ ਬਚੇ ਮੰਨ ਦੇ ਸਚੇ ਹੁੰਦੇ ਨੇ
ਬੁੱਲ ਨਾ ਚਬੀਏ,ਬੁੱਲ ਨਾ ਚਬੀਏ
ਲੱਖੇ ਨੂੰ ਨਹੀਂ ਪੁਗਦੇ ਸੌਦੇ ਲੱਖਾਂ ਦੇ
ਪਮੇਆਂ ਓਏ ਰੱਬ ਮਿਲ ਜਾਂਦਾ ਵਿੱਚ ਕੱਖਾਂ ਦੇ
ਪਮੇਆਂ ਓਏ ਰੱਬ ਮਿਲ ਜਾਂਦਾ ਵਿੱਚ ਕੱਖਾਂ ਦੇ
ਦੌਧਰ ਵਾਲਿਆਂ ਵੇ ਓਹਨੂੰ ਨਾ ਦਿਲ ਆਪਣੇ ਚੋ ਕੱਢੀਏ ਹਾਂ