LyricFind Logo
LyricFind Logo
Profile image icon
Lyric cover art

Chann Taare

Apple Music logo
Deezer logo
Spotify logo
Lyrics
ਤੂੰ ਜਾਣਦਾ ਏ ਨਾ ਸਭ ਕੁਝ ਸੱਜਣਾ, ਤੇਰੇ ਕਰਕੇ ਜੋ ਰੋਗ ਲੱਗੇ ਵੇ
ਤੈਨੂੰ ਕੁਝ ਕਹਿਣਾ ਚੰਗਾ ਨਹੀਂ ਲੱਗਦਾ, ਦੱਸ ਮੋਮਬੱਤੀ ਕੀ ਸੂਰਜ ਦੇ ਅੱਗੇ ਵੇ
ਸਾਹ ਰੁਕਦੇ ਰਹਿੰਦੇ ਨੇ ਵੇ ਮੈਨੂੰ ਪੁੱਛਦੇ ਰਹਿੰਦੇ ਨੇ
ਕਿਉਂ ਅੰਦਰੋਂ ਹੱਸ-ਹੱਸ ਕੇ ਏ ਰੋਗ ਬੁਲਾਉਂਦੇ ਨੇ
ਕਦੇ ਚੰਨ ਕਹਿ ਕੇ ਦਿਲ ਠਾਰ ਦਿੰਦਾ ਹੁੰਦਾ ਸੀ ਮੇਰਾ
ਅੱਜ ਮੈਥੋਂ ਜ਼ਿਆਦਾ ਸੋਹਣੇ ਤਾਰੇ ਕਹਾਉਂਦੇ ਨੇ
ਵੇ ਆਜਾ ਸੋਹਣੇ ਸੱਜਣਾ ਕੱਲੀ ਵੇਖ ਕੇ ਤੇਰੇ ਬਿਨ
ਕਾਲੀਆਂ ਰਾਤਾਂ ਵਾਂਗੂੰ ਪਰਛਾਵੇਂ ਡਰਾਉਂਦੇ ਨੇ
ਵੇ ਆਜਾ ਸੋਹਣੇ ਸੱਜਣਾ

ਫੁੱਲ ਮੁਰਝਾਏ ਵੇਖ ਕੇ ਧੁੱਪਾਂ ਆਣ ਕੇ ਛੇੜਦੀਆਂ ਜਦ ਵੀ
ਇੰਜ ਲੱਗਦਾ ਜਿੱਦਾਂ ਸਿੱਖ ਕੇ ਆਈਆਂ ਨੇ ਸਭ ਤੇਰੇ ਤੋਂ
ਰੂਹ ਸੁੰਨੀ ਦੇਖ ਕੇ ਬੱਦਲ ਬਹੁਤ ਗਰਜਦੇ ਨੇ ਸੱਜਣਾ
ਕੀ ਦੱਸਾਂ ਭਿੱਜਿਆ ਜਾਂਦਾ ਨੀ ਤੇਰੇ ਬਿਨ ਮੇਰੇ ਤੋਂ
ਨਾ ਦੱਸਣ ਹਵਾਵਾਂ ਵੇ, ਹਾਏ ਤੇਰੀਆਂ ਰਾਵਾਂ ਵੇ
ਸਭ ਉੱਪਰੋਂ-ਉੱਪਰੋਂ ਹੀ ਅਫ਼ਸੋਸ ਪਾਉਂਦੇ ਨੇ
ਕਦੇ ਚੰਨ ਕਹਿ ਕੇ ਦਿਲ ਠਾਰ ਦਿੰਦਾ ਹੁੰਦਾ ਸੀ ਮੇਰਾ ਤੂੰ
ਅੱਜ ਮੈਥੋਂ ਜ਼ਿਆਦਾ ਸੋਹਣੇ ਤਾਰੇ ਕਹਾਉਂਦੇ ਨੇ
ਵੇ ਆਜਾ ਸੋਹਣੇ ਸੱਜਣਾ ਕੱਲੀ ਵੇਖ ਕੇ ਤੇਰੇ ਬਿਨ
ਕਾਲੀਆਂ ਰਾਤਾਂ ਵਾਂਗੂੰ ਪਰਛਾਵੇਂ ਡਰਾਉਂਦੇ ਨੇ
ਵੇ ਆਜਾ ਸੋਹਣੇ ਸੱਜਣਾ

ਸਾਹ ਥੋੜ੍ਹੇ ਰਹਿ ਗਏ ਜ਼ਿੰਦਗੀ ਦੇ, ਹੁਣ ਚਿੱਤ ਤਾਂ ਨਹੀਂ ਲੱਗਦਾ ਕੱਲਿਆਂ ਦਾ
ਬੜਾ ਜ਼ੋਰ ਲਾਇਆ ਤੈਨੂੰ ਭੁੱਲ ਜਾਵਾਂ, ਬਸ ਦਿਲ ਤੇ ਭੋਰਾ ਚੱਲਿਆ ਨਾ
ਜਿਹੜੀ ਲੀਕ ਆ ਕੇ ਤੁਰ ਗਿਆ ਏ, ਉਹਦੇ ਲਈ ਜਿਉਣੀ ਆਂ
ਮੇਰੇ ਸੋਹਣਿਆ ਯਾਰਾ ਅੱਜ ਵੀ ਨਾ ਸਿਰੋਂ ਚੁੰਨੀ ਲਾਉਣੀ ਆਂ
ਸੁਪਨਾ ਬਣਕੇ ਹੀ ਆਵੇਂ ਜੇ, ਮੈਂ ਅੱਖ ਨਾ ਖੋਲ੍ਹਾਂ ਵੇ
ਕਿਵੇਂ ਕਹਾਂ ਤੇਰੇ ਨਾਲ ਚੰਨਾ ਹੱਸਣਾ ਚਾਹੁੰਣੀ ਆਂ
ਤੇਰੇ ਬਿਨ ਅੰਗਦਾ ਵੇ, ਪਲ ਵੀ ਨਾ ਲੰਘਦਾ ਵੇ
ਡਰ ਲੱਗਦਾ ਵਿਛੜਨ ਦੇ ਦਿਨ ਨੇੜੇ ਆਉਂਦੇ ਨੇ
ਕਦੇ ਚੰਨ ਕਹਿ ਕੇ ਦਿਲ ਠਾਰ ਦਿੰਦਾ ਹੁੰਦਾ ਸੀ ਮੇਰਾ ਤੂੰ
ਅੱਜ ਮੈਥੋਂ ਜ਼ਿਆਦਾ ਸੋਹਣੇ ਤਾਰੇ ਕਹਾਉਂਦੇ ਨੇ
ਵੇ ਆਜਾ ਸੋਹਣੇ ਸੱਜਣਾ ਕੱਲੀ ਵੇਖ ਕੇ ਤੇਰੇ ਬਿਨ
ਕਾਲੀਆਂ ਰਾਤਾਂ ਵਾਂਗੂੰ ਪਰਛਾਵੇਂ ਡਰਾਉਂਦੇ ਨੇ
ਵੇ ਆਜਾ ਸੋਹਣੇ ਸੱਜਣਾ

WRITERS

Angad

PUBLISHERS

Lyrics © Sentric Music

Share icon and text

Share


See A Problem With Something?

Lyrics

Other