LyricFind Logo
LyricFind Logo
Profile image icon
Lyric cover art

Kaavan

Apple Music logo
Deezer logo
Spotify logo
Lyrics
ਵਗਨ ਹਵਾਵਾਂ ਸੋਹਣਿਆ ਪਾਉਣੀਆਂ ਨੇ ਕਦੋਂ ਫੇਰੀਆਂ
ਕੋਈ ਭੇਜ ਸਰਨਾਵਾਂ ਸੋਹਣਿਆ ਹਾਏ ਵੇ ਅੱਖੀਆਂ ਦੀ ਭੀੜ ਦੇਖਦੇ
ਥੱਕ ਗਈਆਂ ਰਾਵਾਂ ਸੋਹਣਿਆ
ਕਾਵਾਂ ਵੇ ਸੁਣ ਕਾਵਾਂ ਤੇਰੀ ਆਈ ਤੇ ਚੰਨਾ ਮੈਂ ਮਰ ਜਾਵਾਂ
ਕਾਵਾਂ ਵੇ ਸੁਣ ਕਾਵਾਂ ਤੇਰੀ ਆਈ ਤੇ ਚੰਨਾ ਮੈਂ ਮਰ ਜਾਵਾਂ
ਵੇ ਦੱਸ ਕਿਹਦਾ ਚਾਨਣ ਹੋਇਓ ਹਾਏ ਵੇ ਦੱਸ ਕਿਹਦਾ ਚਾਨਣ ਹੋਇਆ
ਸਾਡੀ ਜ਼ਿੰਦਗੀ 'ਚ ਕਰਕੇ ਹਨੇਰਾ
ਲੰਡਨ ਵਿੱਚ ਡੇਰੇ ਲਾ ਲਏ ਕਦੇ ਪਾਇਆ ਨਾ ਵਲੈਤੀਆਂ ਤੂੰ ਫੇਰਾ
ਲੰਡਨ ਵਿੱਚ ਡੇਰੇ ਲਾ ਲਏ ਕਦੇ ਪਾਇਆ ਨਾ ਵਲੈਤੀਆਂ ਤੂੰ ਫੇਰਾ
ਲੰਡਨ ਵਿੱਚ ਡੇਰੇ ਲਾਲੇ

ਮੇਰੀ ਟੁੱਟ ਚੱਲੀ ਵਾਂਗ ਸੋਹਣਿਆ
ਮੇਰੀ ਟੁੱਟ ਚੱਲੀ ਵਾਂਗ ਸੋਹਣਿਆ
ਹਾਏ ਤੇਰੇ ਬਿਨਾ ਚੜ੍ਹਦਾ ਹੀ ਨਾ ਰੂਹ ਨੂੰ ਪਿਆਰ ਦਾ ਉਹ ਰੰਗ ਸੋਹਣਿਆ
ਕਿਕਰਾਂ ਵੇ ਸੁਣ ਕਿੱਕਰਾਂ ਮੁੱਕ ਚੱਲੀ ਸਾਡੀ ਜਿੰਦ ਵਿੱਚ ਫਿਕਰਾਂ
ਕਿੱਕਰਾਂ ਵੇ ਸੁਣ ਕਿੱਕਰਾਂ ਮੁੱਕ ਚੱਲੀ ਸਾਡੀ ਜਿੰਦ ਵਿੱਚ ਫਿਕਰਾਂ
ਹਾਏ ਮੈਂ ਨਾ ਰਾਜ਼ੀ ਤੋਰ ਕੇ ਸੀ ਵੇ ਹਾਏ ਮੈਂ ਨਾ ਰਾਜ਼ੀ ਤੋਰ ਕੇ ਸੀ ਵੇ
ਤੈਨੂੰ ਚੜ੍ਹੀਆਂ ਸੀ ਜਾਣ ਦੀਆਂ ਲੋਰਾਂ
ਵੇ ਸਾਨੂੰ ਜਿਉਂਦਿਆਂ ਨੂੰ ਮਾਰ ਕੇ ਕਾਹਤੋਂ ਹੱਸਦਾ ਫਿਰੇ ਵੇ ਨਾਲ ਹੋਰਾਂ
ਵੇ ਸਾਨੂੰ ਜਿਉਂਦਿਆਂ ਨੂੰ ਮਾਰ ਕੇ ਕਾਹਤੋਂ ਹੱਸਦਾ ਫਿਰੇ ਵੇ ਨਾਲ ਹੋਰਾਂ
ਵੇ ਸਾਨੂੰ ਜਿਉਂਦਿਆਂ ਨੂੰ ਮਾਰ ਕੇ

ਲੋਕੀ ਪੁੱਛਦੇ ਨੇ ਨਾ ਹਾਣੀਆਂ
ਹਾਏ ਮੱਲੋ-ਮੱਲੀ ਹੰਝੂ ਆਉਣ ਵੇ ਜਾਵੇ ਦੱਸਿਆ ਨਾ ਤਾਂ ਹਾਣੀਆਂ
ਲੋਈ ਵੇ ਸੁਣ ਲੋਈ ਤੇਰੇ ਬਿਨਾ ਨਾ ਚੰਨਾ ਵੇ ਸਾਡਾ ਕੋਈ
ਲੋਈ ਵੇ ਸੁਣ ਲੋਈ ਤੇਰੇ ਬਿਨਾ ਨਾ ਚੰਨਾ ਵੇ ਸਾਡਾ ਕੋਈ
ਵੇ ਮੁੱਖ ਉੱਤੋਂ ਹਾਸਾ ਉੱਡਿਆ ਹਾਏ ਵੇ ਮੁੱਖ ਉੱਤੋਂ ਹਾਸਾ ਉੱਡਿਆ
ਰੰਗ ਦਿਨੋ-ਦਿਨ ਹੋਈ ਜਾਵੇ ਕਾਲਾ
ਸੁਪਨੇ 'ਚ ਵੀ ਜੇ ਆ ਜਾਵੇਂ ਤੈਨੂੰ ਘੁੱਟ ਕੇ ਸੀਨੇ ਦੇ ਨਾਲ ਲਾਵਾਂ
ਸੁਪਨੇ 'ਚ ਵੀ ਜੇ ਆ ਜਾਵੇਂ ਤੈਨੂੰ ਘੁੱਟ ਕੇ ਸੀਨੇ ਦੇ ਨਾਲ ਲਾਵਾਂ
ਸੁਪਨੇ 'ਚ ਵੀ ਜੇ ਆ ਜਾਵੇਂ

ਕੋਈ ਟੁੱਟਿਆਂ ਦਾ ਹਾਲ ਪੁੱਛੇ ਨਾ
ਕੋਈ ਟੁੱਟਿਆਂ ਦਾ ਹਾਲ ਪੁੱਛੇ ਨਾ
ਤੂੰ ਤਾਂ ਵੀ ਸਾਡਾ ਦਿਲ ਦੇਖ ਵੇ ਤੇਰੇ ਨਾਲ ਤੇਰੀ ਜਾਨ ਗੁੱਸੇ ਨਾ
ਕਾਨੀਆਂ ਹਾਏ ਵੇ ਕਾਨੀਆਂ ਸੁਣ ਅੰਗਦ ਦਿਲਾਂ ਦਿਆਂ ਜਾਨੀਆਂ
ਕਾਨੀਆਂ ਹਾਏ ਵੇ ਕਾਨੀਆਂ ਸੁਣ ਅੰਗਦ ਦਿਲਾਂ ਦਿਆਂ ਜਾਨੀਆਂ
ਬੱਦਲ ਦੁੱਖਾਂ ਦੇ ਛਾਉਣਗੇ ਹਾਏ ਬੱਦਲ ਦੁੱਖਾਂ ਦੇ ਛਾਉਣਗੇ
ਜਦੋਂ ਭਰ ਕੇ ਦਿਲਾਂ ਦੇ ਵਿੱਚੋਂ ਪਾਣੀ ਵੇ ਹੰਝੂਆਂ ਦੇ ਮੀਂਹ ਆਉਣਗੇ
ਸਾਡੇ ਪਿਆਰ ਨੂੰ ਗਰਜ ਦਾ ਨਾ ਜਾਣੀ ਵੇ ਹੰਝੂਆਂ ਦੇ ਮੀਂਹ ਆਉਣਗੇ
ਸਾਡੇ ਪਿਆਰ ਨੂੰ ਗਰਜ ਦਾ ਨਾ ਜਾਣੀ ਵੇ ਹੰਝੂਆਂ ਦੇ ਮੀਂਹ ਆਉਣਗੇ

ਸੋਹਣਿਆ ਸੋਹਣਿਆ
ਸੋਹਣਿਆ ਸੋਹਣਿਆ

WRITERS

Angad

PUBLISHERS

Lyrics © Sentric Music

Share icon and text

Share


See A Problem With Something?

Lyrics

Other