ਵੇ ਤੈਥੋਂ ਪਹਿਲਾਂ ਮੌਤ ਆ ਜਾਣੀ, ਪਰ ਤੇਰੀ ਨਾ ਕਦੇ ਵੀ ਕੱਲ੍ਹ ਆਉਣੀ
ਵੇ ਮੈਨੂੰ ਪਤਾ ਸਿੱਖ ਗਿਆ ਤੂੰ ਹੁਣ, ਮੇਰੇ ਬਿਨਾ ਜ਼ਿੰਦਗੀ ਜਿਊਣੀ
ਵੇ ਦਿਲ ਕਮਜ਼ੋਰ ਹੋ ਗਿਆ ਹੁਣ ਸਾਹਾਂ ਨਾਲੋਂ, ਵੱਧ ਹੰਝੂਆਂ ਦੇ ਗੇੜੇ ਨਾਲੋਂ ਚੰਗੇ ਨਿਕਲੇ
ਤੇਰੀ ਯਾਦ 'ਚ ਵੀ ਰਹਿੰਦੇ ਨੇ ਵਰਾਉਂਦੇ
ਤੇਰੀ ਉੱਚੀ ਗੱਲ ਹੋ ਗਈ, ਗੱਲ ਹੋ ਗਈ
ਤੈਥੋਂ ਨੀਵਿਆਂ ਨਾਲ ਕਿੱਥੇ ਗੱਲ ਹੋਣੀ
ਵੇ ਤੈਥੋਂ ਪਹਿਲਾਂ ਮੌਤ ਆ ਜਾਣੀ, ਪਰ ਤੇਰੀ ਨਾ ਕਦੇ ਵੀ ਕੱਲ੍ਹ ਆਉਣੀ
ਵੇ ਮੈਨੂੰ ਪਤਾ ਸਿੱਖ ਗਿਆ ਤੂੰ ਹੁਣ, ਮੇਰੇ ਬਿਨਾ ਜ਼ਿੰਦਗੀ ਜਿਊਣੀ
ਵੇ ਤੈਥੋਂ ਪਹਿਲਾਂ ਮੌਤ ਆ ਜਾਣੀ, ਤੈਥੋਂ ਪਹਿਲਾਂ ਮੌਤ ਆ ਜਾਣੀ
ਬੁੱਲ੍ਹਿਆਂ ਤੋਂ ਹਾਸਾ ਰੁੱਸਿਆ, ਤੈਨੂੰ ਹੋਰਾਂ ਨਾਲ ਹੱਸਦੇ ਨੂੰ ਦੇਖ ਕੇ
ਕੈਸੀ ਅੱਗ ਲਾ ਕੇ ਤੁਰ ਗਿਆ, ਉਹ ਅੱਖਾਂ 'ਚੋਂ ਹੰਝੂਆਂ ਨੂੰ ਸੇਕ ਕੇ
ਨਜ਼ਰਾਂ 'ਚੋਂ ਡਿੱਗੇ ਕੱਜਲਾ, ਪੈ ਗਏ ਕੋਰਿਆਂ ਸੂਟਾਂ 'ਤੇ ਕਾਲੇ ਦਾਗ ਵੇ
ਨਾ ਤੈਥੋਂ ਪਹਿਲਾਂ ਸੀ ਕੋਈ ਸੱਜਣਾ, ਨਾ ਕੋਈ ਜ਼ਿੰਦਗੀ 'ਚ ਆਇਆ ਤੈਥੋਂ ਬਾਅਦ ਵੇ
ਤੂੰ ਭੇਜ ਦੀ ਜਵਾਬ ਸੋਹਣਿਆ, ਜਵਾਬ ਸੋਹਣਿਆ
ਵਾ ਪੱਛੋਂ ਜਦ ਤੇਰੇ ਵੱਲ ਆਉਣੀ
ਵੇ ਤੈਥੋਂ ਪਹਿਲਾਂ ਮੌਤ ਆ ਜਾਣੀ, ਪਰ ਤੇਰੀ ਨਾ ਕਦੇ ਵੀ ਕੱਲ੍ਹ ਆਉਣੀ
ਵੇ ਮੈਨੂੰ ਪਤਾ ਸਿੱਖ ਗਿਆ ਤੂੰ ਹੁਣ, ਮੇਰੇ ਬਿਨਾ ਜ਼ਿੰਦਗੀ ਜਿਊਣੀ
ਵੇ ਤੈਥੋਂ ਪਹਿਲਾਂ ਮੌਤ ਆ ਜਾਣੀ
ਦੇ ਜਾ ਕੋਈ ਤਰੀਕ ਆਉਣ ਦੀ, ਖ਼ਾਬ ਬੈਠੀ ਕਿੰਨੇ ਤੇਰੇ ਨਾਲ ਬੁਣ ਕੇ
ਦੁੱਖ ਸਾਰੇ ਮੁੱਕ ਜਾਣਗੇ, ਇੱਕ ਵਾਰ ਵੇ ਆਵਾਜ਼ ਤੇਰੀ ਸੁਣ ਕੇ
ਜੇ ਤੂੰ ਨਾ ਚਾਹਵੇਂ ਹੱਦ ਨੀ ਕੋਈ ਇਸ ਦੁਨੀਆ 'ਤੇ ਕਰੇ ਸਾਨੂੰ ਵੱਖ ਵੇ
ਪਾ ਦੇਵੇ ਤੂੰ ਪਾ ਦੇ ਮੁੱਲ ਪਿਆਰ ਦਾ, ਬਿਨ ਤੇਰੇ ਅਸੀਂ ਗਲੀਆਂ ਦੇ ਕੱਖ ਵੇ
ਕਰਨਾ ਈ ਖ਼ਿਆਲ ਅੰਗਦ ਦਾ, ਖ਼ਿਆਲ ਅੰਗਦ ਦਾ
ਹੜ ਮੁੜ ਕੇ ਨੀ ਫੇਰ ਏ ਥਿਯੋਨੀ
ਵੇ ਤੈਥੋਂ ਪਹਿਲਾਂ ਮੌਤ ਆ ਜਾਣੀ, ਪਰ ਤੇਰੀ ਨਾ ਕਦੇ ਵੀ ਕੱਲ੍ਹ ਆਉਣੀ
ਵੇ ਮੈਨੂੰ ਪਤਾ ਸਿੱਖ ਗਿਆ ਤੂੰ ਹੁਣ ਮੇਰੇ ਬਿਨਾ ਜ਼ਿੰਦਗੀ ਜਿਊਣੀ
ਵੇ ਤੈਥੋਂ ਪਹਿਲਾਂ ਮੌਤ ਆ ਜਾਣੀ