ਹੋ ਦਿਨੋ-ਦਿਨ ਇਸ਼ਕ ਜਵਾਨ ਹੋਈ ਜਾਂਦਾ ਏ
ਉਹਦਾ ਤੱਕਣਾ ਸਾਡੇ ਲਈ ਨੁਕਸਾਨ ਹੋਈ ਜਾਂਦਾ ਏ
ਉਹਨੂੰ ਦੇਖਿਆਂ ਨੂੰ ਹੋ ਗਏ ਦਿਨ ਵੀ, ਹਾਏ ਓਏ ਰੱਬਾ ਕੱਲ੍ਹਿਆਂ ਦਾ ਲੱਗਦਾ ਨੀ ਜੀ
ਖ਼ੌਰੇ ਸਾਨੂੰ ਹੋਈ ਜਾਂਦਾ ਕੀ, ਹਾਏ ਓਏ ਰੱਬਾ ਕੱਲ੍ਹਿਆਂ ਦਾ ਲੱਗਦਾ ਨੀ ਜੀ
ਕੱਲ੍ਹਿਆਂ ਦਾ ਲੱਗਦਾ ਨੀ ਜੀ, ਹਾਏ ਓਏ ਰੱਬਾ ਕੱਲ੍ਹਿਆਂ ਦਾ ਲੱਗਦਾ ਨੀ ਜੀ
ਪਤਾ ਨਹੀਓਂ ਲੱਗਦਾ ਸਾਨੂੰ ਦਿਨ-ਰਾਤ ਦਾ
ਹੁਣ ਕੌਣ ਦੱਸੇ ਪਤਾ ਸਾਡੇ ਇਹ ਹਾਲਾਤ ਦਾ
ਪਤਾ ਨਹੀਓਂ ਲੱਗਦਾ ਸਾਨੂੰ ਦਿਨ-ਰਾਤ ਦਾ
ਹੁਣ ਕੌਣ ਦੱਸੇ ਪਤਾ ਸਾਡੇ ਇਹ ਹਾਲਾਤ ਦਾ
ਦਿਲ ਦੀਆਂ ਗੱਲਾਂ ਉਹਦਾ ਹੱਥ ਫੜ ਕਹਿਣੀਆਂ
ਬਣ ਜੇ ਸਬੱਬੀ ਉਹਦੇ ਨਾਲ ਮੁਲਾਕਾਤ ਦਾ
ਜੀਣਾ ਹੁਣ ਉਹਦੇ ਬਿਨਾਂ ਨਹੀਂ, ਹਾਏ ਓਏ ਰੱਬਾ ਕੱਲ੍ਹਿਆਂ ਦਾ ਲੱਗਦਾ ਨੀ ਜੀ
ਖ਼ੌਰੇ ਸਾਨੂੰ ਹੋਈ ਜਾਂਦਾ ਕੀ, ਹਾਏ ਓਏ ਰੱਬਾ ਕੱਲ੍ਹਿਆਂ ਦਾ ਲੱਗਦਾ ਨੀ ਜੀ
ਕੱਲ੍ਹਿਆਂ ਦਾ ਲੱਗਦਾ ਨੀ ਜੀ, ਹਾਏ ਓਏ ਰੱਬਾ ਕੱਲ੍ਹਿਆਂ ਦਾ ਲੱਗਦਾ ਨੀ ਜੀ
ਅੱਖਾਂ ਬੰਦ ਕਰਾਂ ਉਹੀਓ-ਉਹੀਓ ਦਿਸੇ, ਨੀਂਦ ਕਿੱਥੇ ਪੱਲਿਆਂ
ਹੱਥ ਰੋਕਿਆਂ ਵੀ ਰੁਕਦੇ ਨੀ ਉਹਦੇ ਵੱਲ ਚੱਲਿਆਂ
ਸੁਪਨੇ 'ਚ ਵੀ ਜੇ ਮੁੱਖ ਉਹਦੇ ਕੋਲੋਂ ਮੋੜਿਆ
ਸਾਹ ਵੀ ਨਾ ਆਵੇ ਜੇ ਮੈਂ ਦਿਲ ਉਹਦਾ ਤੋੜਿਆ
ਨਾਮ ਆਪਣਾ ਜਦੋਂ ਦਾ ਉਹਦੇ ਨਾਮ ਨਾਲ ਜੋੜਿਆ
ਜਿਉਂਦਿਆਂ 'ਚ ਹੋ ਗਏ ਆਂ ਅਸੀਂ, ਹਾਏ ਓਏ ਰੱਬਾ ਕੱਲ੍ਹਿਆਂ ਦਾ ਲੱਗਦਾ ਨੀ ਜੀ
ਖ਼ੌਰੇ ਸਾਨੂੰ ਹੋਈ ਜਾਂਦਾ ਕੀ, ਹਾਏ ਓਏ ਰੱਬਾ ਕੱਲ੍ਹਿਆਂ ਦਾ ਲੱਗਦਾ ਨੀ ਜੀ
ਕੱਲ੍ਹਿਆਂ ਦਾ ਲੱਗਦਾ ਨੀ ਜੀ, ਹਾਏ ਓਏ ਰੱਬਾ ਕੱਲ੍ਹਿਆਂ ਦਾ ਲੱਗਦਾ ਨੀ ਜੀ