ਹੋ ਗਏ ਆਂ ਵੱਖ ਦੱਸ ਤਾਂ ਕੀ ਗੱਲ ਆ
ਕਿਸਮਤ ਦੇ ਹੱਥੀਂ ਨਾ ਉਹ ਸਾਡੇ ਵੱਲ ਆ
ਹੱਸਦੇ ਤਾਂ ਰਹੀਏ ਰੋਣਾ ਨਾ ਕੋਈ ਹੱਲ ਆ
ਵੇ ਰੋਣਾ ਨਾ ਕੋਈ ਹੱਲ ਆ ਨਾ ਕੋਈ ਹੱਲ ਆ
ਹੱਥਾਂ ਵਿੱਚ ਹੱਥ ਜੋ ਪਾ ਕੇ ਤੁਰਦੇ ਜੋ ਸੀ
ਲਿਖਿਆ ਜੋ ਨਾਮ ਹਾਂ ਆਪਾਂ ਗੁੱਟ ਤੇ ਜੋ ਸੀ
ਮੂੰਹ ਤੋਂ ਘੱਟ ਬੋਲੇ ਆਪਾਂ ਅੱਖਾਂ ਨੂੰ ਬੋਲਣ ਦਿੱਤਾ
ਇੱਕ ਦੂਜੇ ਮੂਹਰੇ ਆਪਾਂ ਜ਼ਜ਼ਬਾਤਾਂ ਨੂੰ ਖੋਲ੍ਹਣ ਦਿੱਤਾ
ਦਿੱਤੀ ਜੋ ਚਿੱਠੀ ਤੂੰ ਸੀ ਵੇਖੀ ਕੱਲ੍ਹ ਆ ਮੈਂ ਪਹਿਲੀ ਕੱਲ੍ਹ ਆ
ਹੋ ਗਏ ਆਂ ਵੱਖ ਦੱਸ ਤਾਂ ਕੀ ਗੱਲ ਆ
ਕਿਸਮਤ ਦੇ ਹੱਥੀਂ ਨਾ ਉਹ ਸਾਡੇ ਵੱਲ ਆ
ਹੱਸਦੇ ਤਾਂ ਰਹੀਏ ਰੋਣਾ ਨਾ ਕੋਈ ਹੱਲ ਆ
ਵੇ ਰੋਣਾ ਨਾ ਕੋਈ ਹੱਲ ਆ ਨਾ ਕੋਈ ਹੱਲ ਆ
ਨੀ ਵੇਲੇ ਉਹ ਵੀ ਤਾਂ ਯਾਦ ਹੋਣੇ ਸੰਗ ਸੀ ਜਦੋਂ
ਇਸ਼ਕ ਦਾ ਚੜ੍ਹਿਆ ਰੰਗ ਸੀ ਜਦੋਂ
ਯਾਦਾਂ ਨੂੰ ਪੱਲੇ ਰੱਖੀਂ ਰੋਲ ਨਾ ਦੇਵੀਂ
ਮੇਰਾ ਨਾਂ ਲੈ ਕੇ ਸ਼ਾਇਰੀ ਬੋਲ ਨਾ ਦੇਵੀਂ
ਕਿੰਝ ਜਾਵਾਂਗੇ ਭੁੱਲ ਉਹ ਸਾਡੇ ਪਲ ਆ
ਹੋ ਗਏ ਆਂ ਵੱਖ ਦੱਸ ਤਾਂ ਕੀ ਗੱਲ ਆ
ਕਿਸਮਤ ਦੇ ਹੱਥੀਂ ਨਾ ਉਹ ਸਾਡੇ ਵੱਲ ਆ
ਹੱਸਦੇ ਤਾਂ ਰਹੀਏ ਰੋਣਾ ਨਾ ਕੋਈ ਹੱਲ ਆ
ਵੇ ਰੋਣਾ ਨਾ ਕੋਈ ਹੱਲ ਆ ਨਾ ਕੋਈ ਹੱਲ ਆ
ਵੈਲਨਟਾਈਨ ਨੂੰ ਜੋ ਆਪਾਂ ਦਿੱਤੇ ਹਾਏ ਫੁੱਲ ਸੀ
ਜਿੰਨ੍ਹਾਂ ਨੇ ਸੌਣ ਨੀ ਦਿੱਤਾ ਤੇਰੇ ਹਾਏ ਬੁੱਲ੍ਹ ਸੀ
ਪ੍ਰਗਟ ਨੂੰ ਅੱਜ ਵੀ ਚੇਤੇ ਜੱਫੀ ਤੇਰੀ ਬਾਹਾਂ ਦੀ
ਦਿਲ ਵਿੱਚ ਵੱਸਦੀ ਰਹਿਣੀ ਪੈੜਾਂ ਤੇਰੇ ਰਾਹਾਂ ਦੀ
ਚੰਨ ਤਾਰੇ ਆਗੇ ਗਏ ਆ ਦਿਲ ਵੀ ਢਾਲੇ ਆ
ਹੋ ਗਏ ਆਂ ਵੱਖ ਦੱਸ ਤਾਂ ਕੀ ਗੱਲ ਆ
ਕਿਸਮਤ ਦੇ ਹੱਥੀਂ ਨਾ ਉਹ ਸਾਡੇ ਵੱਲ ਆ
ਹੱਸਦੇ ਤਾਂ ਰਹੀਏ ਰੋਣਾ ਨਾ ਕੋਈ ਹੱਲ ਆ