ਵੈਰ ਨੀਂ ਕਮਾਏ ਅਸੀਂ ਯਾਰੀਆਂ ਕਮਾਈਆਂ
India ਲੈ ਕੇ la ਤੱਕ ਨੇ ਚੜਾਈਆਂ
ਨਾਮ ਮਿੱਤਰਾਂ ਦਾ ਚੱਲੇ,ਹੋਈ ਪਈਆਂ ਬੱਲੇ ਬੱਲੇ
ਸਭ ਤਾਰ ਦੇਣੇ ਥੱਲੇ ਵਾਰੋ ਵਾਰੀਆਂ
ਰੋਲ ਦੀਏ ਮਿੱਟੀ ਦੇ ਵਿੱਚ ਮਿੱਤਰਾਂ
ਪਰ ਰੋਲੀਆਂ ਨੀ ਕਦੇ ਸਰਦਾਰੀਆਂ
ਜੱਗ ਕਰ ਗਿਆ ਮਾੜੀ,ਦਿਲ ਤੇ ਨੀਂ ਲਾਈਆਂ
ਇਜੱਤਾਂ ਲਈ ਬੱਸ ਸਦਾ ਕੀਤੀਆਂ ਲੜਾਈਆਂ
ਜਿਹੜੇ ਕੰਮ ਪਾਇਆਂ ਫਿਰ ਹੱਥ-ਕਦੇ ਛੱਡੀਦਾ ਨੀਂ ਕੱਚ
ਕੰਮ ਕਰੀਦਾ ਏ ਖਿੱਚ ਕੇ ਤਿਆਰੀਆਂ
ਰੋਲ ਦੀਏ ਮਿੱਟੀ ਦੇ ਵਿੱਚ ਮਿੱਤਰਾਂ
ਪਰ ਰੋਲੀਆਂ ਨੀ ਕਦੇ ਸਰਦਾਰੀਆਂ
ਪੈਸੈ ਦੇ ਨਾਲ ਕੀਤੀਆਂ ਨੀਂ proportiona
ਵੇਚ ਕੇ ਜਮੀਨ,ਨਹੀਓ ਦਿੱਤੀਆਂ donationa
ਬਣੇ ਆਪਣੇ ਨਾ ਸਕੇ,ਮਾਰਾਂ ਆਪਣਾ ਬਣਾ ਕੇ ਸਾਨੂੰ ਮਾਰੀਆਂ
ਯਾਰ ਬਣ ਕੇ ਨਾ ਕਰੀਏ ਗਦਾਰੀਆਂ
ਰੋਲ ਦੀਏ ਮਿੱਟੀ ਦੇ ਵਿੱਚ ਮਿੱਤਰਾਂ
ਪਰ ਰੋਲੀਆਂ ਨੀ ਕਦੇ ਸਰਦਾਰੀਆਂ
ਕੀਤੇ ਮਾੜੇ ਨਹੀੳ ਕੰਮ, ਹਾਮੀ ਭਰਦਾ ਏ ਜੱਗ
ਸਦਾ ਸੱਚ ਉਤੇ ਖੜੇ,ਰੋਲੀ ਬਾਪੂ ਦੀ ਨੀ ਪੱਗ
ਪਿਆਰ ਕਿਸੇ ਚੋ ਨਾ ਦਿਸੇ,ਸਭ ਨੋਟਾਂ ਪਿੱਛੇ ਵਿਕੇ
ਨਾਂ ਜਮੀਰਾਂ ਵੇਚ ਹੋਣ ਕਲਾਕਾਰੀਆਂ
ਰੋਲ ਦੀਏ ਮਿੱਟੀ ਦੇ ਵਿੱਚ ਮਿੱਤਰਾਂ
ਪਰ ਰੋਲੀਆਂ ਨੀ ਕਦੇ ਸਰਦਾਰੀਆਂ
ਹੱਕ ਦੀ ਕਮਾਈ ਹੱਕ ਕਿਸੇ ਦਾ ਨਾ ਰੱਖੇ
ਤੂਰ ਬੈਠਾ ਏ ਕਨੈਡਾ ,ਤਾਹੀਂਓ ਘੁੰਮਦੇ ਨੇ ਚੱਕੇ
ਸਿਰ ਬਾਬੇ ਦੀਏ ਓਟ,ਤਾਹੀਉ ਕੰਮ ਪੂਰਾ ਲੋਟ
ਏਵੇ ਕਰੀਏ ਨਾ ਵਾਧੂ ਹੁਸ਼ਿਆਰੀਆਂ
ਰੋਲ ਦੀਏ ਮਿੱਟੀ ਦੇ ਵਿੱਚ ਮਿੱਤਰਾਂ
ਪਰ ਰੋਲੀਆਂ ਨੀ ਕਦੇ ਸਰਦਾਰੀਆਂ