ਸੋਚੋ ਨਾ ਕੇ ਇਸ਼ਕ ਦੇ ਹੱਥੋਂ ਹਾਰ ਗਿਆ
ਪਿਆਰ ਕਰਨ ਦਾ ਵੱਲ ਤੇ ਮੈਨੂੰ ਆਇਆ ਨਹੀਂ
ਕਿੱਜ ਆਖਾਂ ਕੇ ਸੁਪਨੇ ਕੋਈ ਤੋੜ ਗਿਆ
ਸੁਪਨਾ ਤੇ ਮੈਂ ਆਪੇ ਕੋਈ ਸਜਾਇਆ ਨਹੀਂ
ਸਬ ਇੱਥੇ ਮੇਰਾ ਹੀ ਗੁਨਾਹ ਬਣਦਾ
ਦਿਲਾਂ ਓਦੋਂ ਕਹਿੰਦਾ ਸੀ ਕਿ ਲੈਣਾ ਬੋਲ ਕੇ
ਤਾਹੀਂ ਹੋਣਾ ਤੇਰਾ ਤੇ ਤਬਾਹ ਬਣਦਾ
ਦਿਲਾਂ ਓਦੋਂ ਕਹਿੰਦਾ ਸੀ ਕਿ ਲੈਣਾ ਬੋਲ ਕੇ
ਤਾਹੀਂ ਹੋਣਾ ਤੇਰਾ ਤੇ ਤਬਾਹ ਬਣਦਾ
ਹੁਣ ਲੱਭਦਾ ਐ ਹਾਸੇ ਰੋਂਦੀਆਂ ਅੱਖਾਂ 'ਚੋਂ
ਤੇਰੀ ਹਸਤੀ ਹਲਕਾ ਹੋ ਗਿਆ ਕੱਖਾਂ 'ਚੋਂ
ਤੇਰੇ ਪੈਰਾਂ ਦੇ ਵਿੱਚ ਕੰਡੇ ਬੰਨ੍ਹਦੇ ਨੇ
ਦੁੱਖ ਤੇਰੇ ਘਰ ਆ ਕੇ ਹਿੱਕਾਂ ਤੰਨਦੇ ਨੇ
ਸੁੱਖ ਹੋਣਾ ਤੇਰੇ ਤੋਂ ਪਰਾ ਬਣਦਾ
ਦਿਲਾਂ ਉਦੋਂ ਕਹਿੰਦਾ ਸੀ ਕੀ ਲੈਣਾ ਬੋਲ ਕੇ
ਤਾਹੀਂ ਹੋਣਾ ਤੇਰਾ ਤੇ ਤਬਾਹ ਬਣਦਾ
ਦਿਲਾਂ ਉਦੋਂ ਕਹਿੰਦਾ ਸੀ ਕੀ ਲੈਣਾ ਬੋਲ ਕੇ
ਤਾਹੀਂ ਹੋਣਾ ਤੇਰਾ ਤੇ ਤਬਾਹ ਬਣਦਾ
ਸਬ ਕੁਝ ਧੁੰਦਲਾ ਜ਼ਿੰਦਗੀ ਵਿੱਚ ਹਨੇਰੇ ਨੇ
ਕੋਈ ਖੋ ਕੇ ਲੈ ਗਿਆ ਚਾਨਣ ਹਿੱਸੇ ਮੇਰੇ ਦੇ
ਛੋਟੀ ਉਮਰੇ ਦੁੱਖ ਮਿਲੇ ਕਿਉਂ ਭਾਰੇ ਨੇ
ਮੇਰੇ ਆਪਣੇ ਮੇਰੇ ਕਰ ਕੇ ਹਾਰੇ ਨੇ
ਹਾਰਿਆ ਦਾ ਕੋਈ ਨੀ ਗਵਾਹ ਬਣਦਾ
ਦਿਲਾਂ ਉਦੋਂ ਕਹਿੰਦਾ ਸੀ ਕੀ ਲੈਣਾ ਬੋਲ ਕੇ
ਤਾਹੀਂ ਹੋਣਾ ਤੇਰਾ ਤੇ ਤਬਾਹ ਬਣਦਾ
ਹੋ ਦਿਲਾਂ ਉਦੋਂ ਕਰਦਾ ਸੀ ਕੀ ਲੈਣਾ ਬੋਲ ਕੇ
ਤਾਹੀਂ ਹੋਣਾ ਤੇਰਾ ਤੇ ਤਬਾਹ ਬਣਦਾ
ਦੇਵੋ ਜ਼ਹਿਰ ਪਿਆਲੇ, ਪੀੜਾਂ ਦਫਨ ਕਰਾਂ
ਕਰੋ ਦੁਆਵਾਂ ਰਿਸ ਰਿਸ ਕੇ ਮੈਂ ਆਪ ਮਰਾਂ
ਮੌਤ ਮੇਰੇ ਲਈ ਮੰਗੋ ਪੱਲੇ ਅੱਡ ਅੱਡ ਕੇ
ਹਰ ਕੋਈ ਜਾਵੋ ਵੈਰ ਮੇਰੇ ਨਾਲ ਕੱਡ ਕੱਡ ਕੇ
ਰੁਕਣਾ ਤੇ ਮੇਰਾ ਛੇਤੀ ਸਾਹ ਬਣਦਾ
ਦਿਲਾਂ ਉਦੋਂ ਕਹਿੰਦਾ ਸੀ ਕੀ ਲੈਣਾ ਬੋਲ ਕੇ
ਤਾਹੀਂ ਹੋਣਾ ਤੇਰਾ ਤੇ ਤਬਾਹ ਬਣਦਾ
ਦਿਲਾਂ ਉਦੋਂ ਕਹਿੰਦਾ ਸੀ ਕੀ ਲੈਣਾ ਬੋਲ ਕੇ
ਤਾਹੀਂ ਹੋਣਾ ਤੇਰਾ ਤੇ ਤਬਾਹ ਬਣਦਾ