ਪਾਸਾ ਵੱਟ ਕੇ ਕੋਲ਼ੋਂ ਲੰਘ ਗਈ ਫੇਰ ਉਹ ਅੱਜ ਕੁਝ ਬੋਲੀ ਨਈ
ਸਮਾਂ ਉਡੀਕਾਂ ਦੇ ਵਿੱਚ ਲੰਘਿਆ ਘੁੰਢੀ ਦਿਲ ਦੀ ਖੋਲੀ ਨਹੀਂ
ਦਿਲ ਮੇਰੇ ਦੀ ਰਮਜ਼ ਜਾਣਦੀ ਐਡੀ ਵੀ ਉਹ ਭੋਲ਼ੀ ਨਹੀਂ
ਪਾਸਾ ਵੱਟ ਕੇ ਕੋਲ਼ੋਂ ਲੰਘ ਗਈ ਫੇਰ ਉਹ ਅੱਜ ਕੁਝ ਬੋਲੀ ਨਈ
ਅੱਖਾਂ ਦੇ ਨਾਲ ਅੱਖਾਂ ਮਿਲੀਆਂ ਰੂਹਾਂ ਦੇ ਨਾਲ ਰੂਹਾਂ
ਅੰਦਰ ਜਾ ਕੇ ਖੋਲ ਨਾ ਹੋਇਆ ਦਿਲ ਦਾ ਭਿੜਿਆ ਬੂਹਾ
ਕੋਲ ਜਾ ਕੇ ਪਹਿਲ ਈ ਕਰ ਲਾਂ ਗੱਲ ਮੈਨੂੰ ਕੋਈ ਔਲੀ ਨਹੀਂ
ਪਾਸਾ ਵੱਟ ਕੇ ਕੋਲ਼ੋਂ ਲੰਘ ਗਈ ਫੇਰ ਉਹ ਅੱਜ ਕੁਝ ਬੋਲੀ ਨਈ
ਜ਼ਿੱਦਣ ਤਾਂ ਉਹ ਹੱਸ ਪੈਂਦੀ ਆ ਉਸ ਦਿਨ ਮੈਂਨੂੰ ਸ਼ੱਕ ਪੈਂਦੀ ਆ
ਕੋਲ ਲੰਘੇ ਧੜਕਣ ਵੱਧਜੇ ਦਿਲ ਚੰਦਰੇ ਨੂੰ ਧੱਕ ਪੈਂਦੀ ਆ
ਅੱਜ ਤਾਂ ਪਾਸਾ ਕਰਕੇ ਜਾਊ ਪਰ ਕੋਈ ਰਮਜ਼ ਫਰੋਲੀ ਨਹੀਂ
ਪਾਸਾ ਵੱਟ ਕੇ ਕੋਲ਼ੋਂ ਲੰਘ ਗਈ ਫੇਰ ਉਹ ਅੱਜ ਕੁਝ ਬੋਲੀ ਨਈ
ਕਿੱਧਰੇ ਮੇਰਾ ਵਹਿਮ ਤਾਂ ਨਹੀ ਆ ਸ਼ਾਇਦ ਮੇਰਾ ਟਾਇਮ ਨਹੀਂ ਆ
ਸੱਚੀ ਆ ਜਾ ਝੂਠੀ ਮੂਠੀ ਹਕੀਕਤ ਏ ਜਾਂ ਸਹਿਮ ਨਹੀਂ ਆ
ਸੁਪਨੇ ਵਿੱਚ ਤਾਂ ਗੱਲ ਲੱਗ ਮਿਲਦੀ ਹੁਣ ਉਹ ਕਾਹਤੋਂ ਗੌਲੀ ਨਹੀਂ
ਪਾਸਾ ਵੱਟ ਕੇ ਕੋਲ਼ੋਂ ਲੰਘ ਗਈ ਫੇਰ ਉਹ ਅੱਜ ਕੁਝ ਬੋਲੀ ਨਈ
ਲੋਕੀ ਤਾਂ ਹੁਣ ਮਿੰਟ ਨਹੀਂ ਲਾਉਂਦੇ ਢਿੱਡ ਚ ਕਿੱਥੇ ਗੱਲ ਪਚਾਉਂਦੇ
ਸੱਜਣ ਵੀ ਤਾਂ ਪਹਿਲ ਭਾਲਦੇ ਇਸ਼ਾਰੇ ਤੈਨੂੰ ਸਮਝ ਨਹੀਂ ਆਉਂਦੇ
ਪਵੀ ਸਿੰਹਾਂ ਤੇਰੀ ਝੱਟ ਗੱਲ ਮੰਨ ਜੇ ਐਡੀ ਵੀ ਉਹ ਭੋਲ਼ੀ ਨਹੀਂ
ਪਾਸਾ ਵੱਟ ਕੇ ਕੋਲ਼ੋਂ ਲੰਘ ਗਈ ਫੇਰ ਉਹ ਅੱਜ ਕੁਝ ਬੋਲੀ ਨਈ