ਛੋਟਾ ਜਾਪੇ ਆਸਮਾਨ ਓਹਦੇ ਹੋਂਸਲੇ ਅੱਗੇ
ਬਾਪੂ ਸ਼ਬਦ ਆ ਛੋਟਾ ਪਰ ਅਰਥ ਬੜੇ
ਹੁੰਦੇ ਦੁੱਖ ਤਾ ਬਥੇਰੇ ਪਰ ਕਰਦਾ ਨੀ Show
ਮੇਰਾ ਗੁਰੂ ਵੀ ਆ ਓਹ ਮੇਰਾ ਯਾਰ ਵੀ ਆ ਓਹ
ਹੱਸਦਾ ਹੀ ਮਿਲੇ ਜਦੋਂ ਆਵੇ ਸਾਹਮਣੇ
ਮੈਨੂੰ ਲੱਗਦਾ ਐ ਬਾਪੂ ਕਦੇ ਰੋਇਆ ਹੀ ਨਹੀਂ
ਸਾਰੀ ਉਮਰ ਲੰਗਾ ਤੀ ਸਾਡੀ ਖੁਸ਼ੀ ਦੇ ਲਈ
ਬਾਪੂ ਆਪਣੇ ਲਈ ਤਾ ਕਦੇ ਜਿਉਇਆ ਹੀ ਨਹੀਂ
ਸਾਰੀ ਉਮਰ ਲੰਗਾ ਤੀ ਸਾਡੀ ਖੁਸ਼ੀ ਦੇ ਲਈ
ਬਾਪੂ ਆਪਣੇ ਲਈ ਤਾ ਕਦੇ ਜਿਉਇਆ ਹੀ ਨਹੀਂ
ਛੱਡ ਦੀ ਜਵਾਨੀ ਤਕ ਕੱਟੇ ਦਿਨ ਆਪ ਲਈ
ਫਿਰ ਪਯੀ ਜੁਮੇਬਾਰੀ ਸਿਰ ਮਾਂ ਬਾਪ ਦੀ
ਵਿਆਹ ਤੋਹ ਬਾਦ ਜਿਓੰਦਾ ਰਹੇ ਘਰਵਾਲ਼ੀ ਦੇ ਲਈ
ਓਹ ਤੋਹ ਬਾਦ ਹੁਣ ਟਾਇ ਜਿਉਇਆ ਐ ਜਵਾਕ ਲਈ
ਦਿੰਦਾ ਰਿਹਾ ਐ ਸ਼ਾਮਾਹੀ ਸੂਟ ਭੂਆ ਭੈਣਾਂ ਨੂੰ
ਝੱਗਾ ਪਟਿਆ ਜੋ ਆਪਣਾ ਸਿਯੋਹਾ ਹੀ ਨਹੀਂ
ਸਾਰੀ ਉਮਰ ਲੰਗਾ ਤੀ ਸਾਡੀ ਖੁਸ਼ੀ ਦੇ ਲਈ
ਬਾਪੂ ਆਪਣੇ ਲਈ ਤਾ ਕਦੇ ਜਿਉਇਆ ਹੀ ਨਹੀਂ
ਸਾਰੀ ਉਮਰ ਲੰਗਾ ਤੀ ਸਾਡੀ ਖੁਸ਼ੀ ਦੇ ਲਈ
ਬਾਪੂ ਆਪਣੇ ਲਈ ਤਾ ਕਦੇ ਜਿਉਇਆ ਹੀ ਨਹੀਂ
ਨਿਬਦਾ ਸਕੀਰੀਆਂ ਚ ਯਾਰਾ ਲਈ ਵੀ ਖੜਾ ਐ
ਕੌਲਾ ਤੋਹ ਨੀ ਹਾਰਦਾ ਕਰਾਰਾ ਨਾਲ ਵੀ ਖੜਾ ਐ
ਤੇਰੀ ਉਮਰ ਲੰਬੇੜੀ ਮੰਗੇ ਪੁੱਤ ਤੇਰਾ ਰੱਬ ਤੋਹ
ਤੇਰੇ ਨਾਲ ਹੋਣ ਦਾ ਤਾ ਹੋਂਸਲਾ ਹੀ ਬੜਾ ਐ
ਕੀਹਨੇ ਆਖਣਾ ਲਿਖਾਰੀ ਧੋਂਦੇ ਆਲੇ ਮਾਨ ਨੂੰ
ਜੇ ਤੇਰੀ ਜ਼ਿੰਦਗੀ ਨੂੰ ਗੀਤ ਚ ਪਰੋਇਆ ਹੀ ਨਹੀਂ
ਸਾਰੀ ਉਮਰ ਲੰਗਾ ਤੀ ਸਾਡੀ ਖੁਸ਼ੀ ਦੇ ਲਈ
ਬਾਪੂ ਆਪਣੇ ਲਈ ਤਾ ਕਦੇ ਜਿਉਇਆ ਹੀ ਨਹੀਂ
ਸਾਰੀ ਉਮਰ ਲੰਗਾ ਤੀ ਸਾਡੀ ਖੁਸ਼ੀ ਦੇ ਲਈ
ਬਾਪੂ ਆਪਣੇ ਲਈ ਤਾ ਕਦੇ ਜਿਉਇਆ ਹੀ ਨਹੀ