LyricFind Logo
LyricFind Logo
Profile image icon
Lyric cover art

Lying Anyway

Apple Music logo
Deezer logo
Spotify logo
Lyrics
ਬੋਲ ਕੰਡਿਆਂ ਦੇ ਹਿੱਕ ਨਾਲ ਲਾ ਲਏ
ਬਹੁਤ ਫੁੱਲਾਂ ਦੀ ਵਿਚਾਰੀ ਹੀ ਨਹੀਂ
ਬੱਚੇ ਸੂਰਜਾ ਨੂੰ ਮੰਨੀ ਬੈਠੇ ਆਪਣਾ
ਨੀਗਾਹ ਦੀਵੇਆਂ ਤੇ ਮਾਰੀ ਹੀ ਨਹੀਂ
ਅਸੀਂ ਸੱਚਿਆਂ ਨਾਲ ਰੁੱਸਦੇ ਰਹੇ
ਤੇ ਝੂਠੇ ਨੂੰ ਮਣਾ ਬੈਠੇ ਆ
ਹੋ ਗਿਆ ਸਵੇਰਾ ਤਾਰਿਆਂ ਨੂੰ ਗਿਣਦੇ
ਤੇ ਅਸੀਂ ਚੰਨ ਹੀ ਗਵਾ ਬੈਠੇ ਆ
ਹੋ ਗਿਆ ਸਵੇਰਾ ਤਾਰਿਆਂ ਨੂੰ ਗਿਣਦੇ
ਤੇ ਅਸੀਂ ਚੰਨ ਹੀ ਗਵਾ ਬੈਠੇ ਆ

ਛਾਵਾਂ ਵਿੱਚ ਬੈਠਿਆਂ ਨੂੰ ਪਰਛਾਵੇ ਭੁੱਲ ਜਾਂਦੇ ਨੇ
ਸੜ ਜਾਂਦਾ ਬੋਹਤਿਆਂ ਦਾ ਪਰ ਤਾਵੇ ਰੁੱਲ ਜਾਂਦੇ ਨੇ
ਗੱਲਾਂ ਹੀ ਨੇ ਵੇਖਣਾ ਪਿਆਰ ਤੋੜ ਵਾਂਗੂ ਵੇ
ਹੁਣ ਛੱਡ ਦੇ ਆ ਪਾਉਣੇ ਸੂਟ ਗੂਡੇ ਰੰਗਾਂ ਦੇ

ਦਿਲ ਟੁੱਟਣ ਤੋਂ ਮਾੜਾ ਹੁੰਦਾ ਕੀ ਸੋਹਣਿਆਂ
ਹੁੰਦਾ ਪਿਆਰ ਵਿੱਚ ਟੁੱਟ ਜਾਣੇ ਚਾਹ

ਚੰਨ ਜੇ ਗਵਾ ਲਿਆ ਏ ਕੋਈ ਗੱਲ ਨਹੀਂ
ਮੈਂ ਲਈ ਤਾਰਿਆਂ ਨੂੰ ਟੁੱਟਣੋਂ ਬਚਾ
ਚੰਨ ਜੇ ਗਵਾ ਲਿਆ ਏ ਕੋਈ ਗੱਲ ਨਹੀਂ
ਮੈਂ ਲਈ ਤਾਰਿਆਂ ਨੂੰ ਟੁੱਟਣੋਂ ਬਚਾ

ਹੋ ਗਿਆ ਸਵੇਰਾ ਤਾਰਿਆਂ ਨੂੰ ਗਿਣਦੇ
ਤੇ ਅਸੀਂ ਚੰਨ ਹੀ ਗਵਾ ਬੈਠੇ ਆ
ਹੋ ਗਿਆ ਸਵੇਰਾ ਤਾਰਿਆਂ ਨੂੰ ਗਿਣਦੇ
ਤੇ ਅਸੀਂ ਚੰਨ ਹੀ ਗਵਾ ਬੈਠੇ ਆ

ਸਾਨੂੰ ਸੱਜਣ ਨਾ ਲੱਬੇ ਕਿਤੇ ਦਿਲ ਦੀ ਸਹਰਾਂ ਚੋਂ
ਸੁੱਕਾ ਖੈਰ ਦੀਆਂ ਸੁੱਖੀਆਂ ਪੀੜ ਮੋੜ ਕੇ ਦਰਾਂ ਚੋਂ
ਕੀਨੂੰ ਦੱਸਦੇ ਪਿਆਰ ਅਸੀਂ ਕੀਨੂੰ ਵਫ਼ਾ ਲਿਖਦੇ
ਫੁੱਲਾਂ ਬੱਗੀਆਂ ਦੇ ਹੱਥੋਂ ਦੇਖੇ ਫੁੱਲ ਅਸੀਂ ਵਿਕਦੇ

ਬੈਠ ਪੱਥਰਾਂ ਕੋਲ ਜੋ ਵੀ ਸੁਣਿਆ
ਆਉਣ ਸੀਸੇ ਨੂੰ ਸੁਣਾ ਬੈਠੇ ਆ

ਹੋ ਗਿਆ ਸਵੇਰਾ ਤਾਰਿਆਂ ਨੂੰ ਗਿਣਦੇ
ਤੇ ਅਸੀਂ ਚੰਨ ਹੀ ਗਵਾ ਬੈਠੇ ਆ
ਹੋ ਗਿਆ ਸਵੇਰਾ ਤਾਰਿਆਂ ਨੂੰ ਗਿਣਦੇ
ਤੇ ਅਸੀਂ ਚੰਨ ਹੀ ਗਵਾ ਬੈਠੇ ਆ

ਜਿੰਦੇ ਬਾਹਰੋਂ ਮਾਰ ਲੈਂਦੇ ਅਸੀਂ ਅੰਦਰਾਂ ਦੇ ਉੱਤੇ
ਦਿਨ ਦੱਸਦੇ ਜੇ ਹੁੰਦੇ ਕੈਲੰਡਰਾਂ ਦੇ ਉੱਤੇ
ਬੱਸ ਚੱਲਦਾ ਜੇ ਹੁੰਦਾ ਲੈਂਦੇ ਬਦਲ ਜਰੂਰ
ਲੀਕਾਂ ਹੱਥ ਦੀਆਂ ਹੁੰਦੀਆਂ ਜੇ ਹੱਥ ਵਿੱਚ ਹਜੂਰ

ਇੰਜ ਲੱਗਦਾ ਵੇ ਅੱਖ ਲੱਗੇ ਨੂੰ
ਅਸੀਂ ਨਜ਼ਰਾਂ ਲਾ ਬੈਠੇ ਆ

ਹੋ ਗਿਆ ਸਵੇਰਾ ਤਾਰਿਆਂ ਨੂੰ ਗਿਣਦੇ
ਤੇ ਅਸੀਂ ਚੰਨ ਹੀ ਗਵਾ ਬੈਠੇ ਆ
ਚੰਨ ਜੇ ਗਵਾ ਲਿਆ ਏ ਕੋਈ ਗੱਲ ਨਹੀਂ
ਮੈਂ ਲਈ ਤਾਰਿਆਂ ਨੂੰ ਟੁੱਟਣੋਂ ਬਚਾ

ਹੋ ਗਿਆ ਸਵੇਰਾ ਤਾਰਿਆਂ ਨੂੰ ਗਿਣਦੇ
ਤੇ ਅਸੀਂ ਚੰਨ ਹੀ ਗਵਾ ਬੈਠੇ ਆ

WRITERS

Gill Madhipur

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist