ਹਾ ਜ਼ੁਲਫ਼ਾਂ ਦੀ ਬੈਠਾ ਹੋਵਾਂ ਛਾਂਵਾਂ ਤੇਰੀਆਂ
ਮਾਰ ਮੁਕਾਵੇ ਇਹ ਅਦਾਵਾਂ ਤੇਰੀਆਂ
ਦੂਰ ਨਾ ਜਾਵੀਂ ਇਹ ਸਜ਼ਾਵਾਂ ਤੇਰੀਆਂ
ਵੇ ਕੈਸਾ ਦਿਲ ਤੇਰੇ ਉੱਤੋਂ ਦਿੱਤਾ ਵਾਰ ਏ
ਤੇਰੇ ਬਾਝੋਂ ਦਿਸਦਾ ਵੇ ਕੋਈ ਨਾ
ਅੱਖ ਖੜੀ ਤੇਰੇ ਉੱਤੇ ਦਿਲਦਾਰ ਏ
ਆੱਸੇ ਪਾਸੇ ਦਿਸੇ ਮੈਨੂੰ ਕੋਈ ਨਾ
ਅੱਖ ਖੜੀ ਤੇਰੇ ਉੱਤੇ ਮੇਰੇ ਯਾਰ ਏ
ਹਾ ਆ ਆ ਆ ਸਭ ਤੋਂ ਸੋਹਣੀ ਇੱਕੋ ਥਾਂ
ਜਦੋਂ ਦੀਆਂ ਅੱਖਾਂ ਵੇ ਮੈਂ ਤੇਰੇ ਨਾਲ ਮਿਲਾਲੀਆਂ
ਤੇਰੇ ਨਾਂ ਜੀਣ ਦੀ ਵੇ ਜ਼ਿੱਦ ਸੱਚੀ ਭਾਲੀ ਆ
ਚੰਨ ਦੇ ਕੰਨਾਂ ‘ਚ ਜਿਉਂ ਤਾਰਿਆਂ ਦੀ ਵਾਲੀਆਂ
ਹੱਥਾਂ ‘ਤੇ ਮਹਿੰਦੀ ਵੀ ਤੂੰ ਮੇਰੇ ਨਾਂ ਦੀ ਲਾਲੀਆਂ
ਤੇਰੇ ਤੋਂ ਸੋਹਣਾ ਸੱਚੀ ਲੱਗੇ ਓਦੋਂ ਕੋਈ ਨਾ
ਹੱਸ ਕੇ ਕਹੇ ਜਦ ਚੰਨਾ “ਚੱਲ ਕੋਈ ਨਾ”
ਸਾਡੇ ‘ਚ ਰੱਬ ਕਰੇ ਆਵੇ ਕਦੇ ਕੋਈ ਨਾ
ਇਸ਼ਕੇ ਦੀ ਐਸੀ ਜੁੜੇ ਤਾਰ ਏ ਤਾਰ ਏ
ਤੇਰੇ ਬਾਝੋਂ ਦਿਸਦਾ ਵੇ ਕੋਈ ਨਾ
ਅੱਖ ਖੜੀ ਤੇਰੇ ਉੱਤੇ ਦਿਲਦਾਰ ਏ
ਆੱਸੇ ਪਾਸੇ ਦਿਸੇ ਮੈਨੂੰ ਕੋਈ ਨਾ
ਅੱਖ ਖੜੀ ਤੇਰੇ ਉੱਤੇ ਮੇਰੇ ਯਾਰ ਏ