ਆਦਤਾਂ ਪਾ ਦਿੱਤੀਆਂ ਵੇ ਮੈਨੂੰ ਕਿਹੜੀਆਂ
ਸੋਚਦੀ ਰਹਿੰਦੀ ਆ ਵੇ ਮੈਂ ਗੱਲਾਂ ਤੇਰੀਆਂ
ਮੈਂ ਵੇਖਾ ਜਿਹਦੇ ਪਾਸੇ ਤੂੰ ਦਿਸਦਾ ਏ ਹਰ ਪਾਸੇ
ਰਹਿੰਦੇ ਨੇ ਹੁਣ ਹਾਸੇ ਬੁੱਲਾਂ ਤੇ
ਮੈਨੂੰ ਪਿਆਰ ਹੀ ਏ ਲਗਦਾ ਦੱਸ ਤੇਨੂੰ ਵੇ ਕਿਉਂ ਲਗਦਾ
ਤੇਰੀ ਲਿਖਦੀ ਫਿਰਦੀ ਨਾ ਮੈਂ ਫੁੱਲਾਂ ਤੇ
ਸਮਝੇਂਗਾ ਰਾਸ ਕਦੋ ਫੀਲਿੰਗ ਮੇਰੀਆਂ
ਸੋਚਦੀ ਰਹਿੰਦੀ ਆ ਵੇ ਮੈਂ ਗੱਲਾਂ ਤੇਰੀਆਂ
ਤੇਨੂੰ ਪਿੰਡ ਵਿੱਚ ਆ purpose ਕਰਾਂ ਮੈਂ ਕਸਮ ਸੋਹਣਿਆ ਖਾ ਲਈ
ਕੱਲ ਬੁੱਕ ਕਰਾ ਲਈ ਫਲਾਈਟ ਸੋਹਣਿਆ LA to ਮੋਹਾਲੀ
ਤੂੰ ਹੀ ਏ ਜਿੰਦ ਜਾਨ ਮੇਰੀ ਤੇਰੇ ਮਾਪਿਆਂ ਨੂੰ ਮੈਂ ਕਹਣਾ
ਵਿਆਹ ਕਰਵਾ ਕੇ ਸੋਹਣਿਆ ਵੇ ਬਸ ਨਾਲ ਤੇਰੇ ਮੈਂ ਰਹਣਾ

ਸੋਚ ਕੇ ਬੈਠੀ ਆ ਵੇ ਮੈਂ ਰਾਤਾਂ ਜਿਹੜੀਆਂ
ਕਦੇ ਤੂੰ ਰਾਸ ਮੈਨੂੰ ਮੈਂ ਬਸ ਤੇਰੀ ਆ
ਤੇਰੇ ਬਾਰੇ ਗੱਲਾਂ ਬਹੁਤ ਨੇ ਮੈਨੂੰ ਲੋਕਾਂ ਨੇ ਭੜਕਾਇਆ
ਮੈਂ ਘਰ ਵਿੱਚ ਕੱਲੇ ਕੱਲੇ ਜੀ ਨੂੰ ਬੈਠ ਕੇ ਸੀ ਸਮਝਾਇਆ
ਚੁੱਪ ਕਰਕੇ ਆ ਗਿਆ ਪਿੰਡ ਤੂੰ ਮੈਨੂੰ ਖ਼ਬਰ ਨਾ ਦਿੱਤੀ ਕੋਈ
ਤੇਨੂੰ ਕਰਨ ਆਈ see off ਬੈਠ ਕੇ ਗੱਡੀ ਵਿੱਚ ਮੈਂ ਰੋਈ

ਹੁਣ ਨਹੀਂਓ ਸੁਣੀਆਂ ਮੈਂ ਝਿੜਕਾਂ ਤੇਰੀਆਂ
ਕਦੇ ਤੂੰ ਰਾਸ ਮੈਨੂੰ ਮੈਂ ਬਸ ਤੇਰੀ ਆ