LyricFind Logo
LyricFind Logo
Profile image icon
Lyric cover art

Ghulama Wali

Apple Music logo
Deezer logo
Spotify logo
Lyrics
ਗੱਲਾਂ ਵੀ ਬਦਲੀਆਂ ਨੇ ਤੇ
ਬਦਲੇ ਨੇ ਤੌਰ ਤਰੀਕੇ
ਤੈਨੂੰ ਕੋਈ ਫ਼ਰਕ ਨਹੀਂ ਪੈਂਦਾ
ਭਾਵੇਂ ਕੋਈ ਕਿੰਨਾ ਡੀਕੇ
ਭਾਵੇਂ ਕੋਈ ਕਿੰਨਾ ਡੀਕੇ

ਸਾਨੂੰ ਛੱਡ ਕੇ ਕਿਉਂ ਵੇ ਤੂੰ ਗੈਰਾਂ ਤੇ ਮਰਦਾ ਏ
ਅੱਜਕੱਲ ਆਪਣੀ ਰਾਣੀ ਨਾਲ ਤੂੰ ਸੋਹਣਿਆਂ
ਗੁਲਾਮਾ ਵਾਲੀ ਕਰਦਾ ਏ
ਅੱਜਕੱਲ ਆਪਣੀ ਰਾਣੀ ਨਾਲ ਤੂੰ ਸੋਹਣਿਆਂ
ਗੁਲਾਮਾ ਵਾਲੀ ਕਰਦਾ ਏ

ਪਹਿਲਾਂ ਵੀ ਤਾਂ ਝਗੜੇ ਚੇੜੇ
ਸਾਡੇ ਵਿੱਚ ਹੋ ਜਾਂਦੇ ਸੀ
ਲੈਂਦੇ ਸੀ ਝੱਟ ਮਣਾ ਤੇ
ਇਸ਼ਕੇ ਵਿੱਚ ਖੋ ਜਾਂਦੇ ਸੀ
ਲੈਂਦੇ ਸੀ ਝੱਟ ਮਣਾ ਤੇ
ਇਸ਼ਕੇ ਵਿੱਚ ਖੋ ਜਾਂਦੇ ਸੀ
ਪਰ ਅੱਜ ਮਿਨਤਾ ਕਰਨ ਲੱਗੇ
ਬਾਲਾ ਕਿਉਂ ਡਰਦਾ ਏ
ਅੱਜਕੱਲ ਆਪਣੀ ਰਾਣੀ ਨਾਲ ਤੂੰ ਸੋਹਣਿਆਂ
ਗੁਲਾਮਾ ਵਾਲੀ ਕਰਦਾ ਏ
ਅੱਜਕੱਲ ਆਪਣੀ ਰਾਣੀ ਨਾਲ ਤੂੰ ਸੋਹਣਿਆਂ
ਗੁਲਾਮਾ ਵਾਲੀ ਕਰਦਾ ਏ

ਚੇਤੇ ਮੈਨੂੰ ਅੱਜ ਵੀ ਨਖਰੇ
ਚੱਕਦਾ ਸੀ ਪਲਕਾਂ ਤੇ
ਅੱਜ ਕੱਲ ਗੱਲ ਆ ਜਾਂਦੀ ਵੇ
ਤੇਰੀਆਂ ਮੜਕਾ ਤੇ
ਅੱਜ ਕੱਲ ਗੱਲ ਆ ਜਾਂਦੀ ਵੇ
ਤੇਰੀਆਂ ਮੜਕਾ ਤੇ

ਪੁਠੀਆਂ ਪੌੜੀਆਂ ਦੱਸ ਕੀਹਦੇ ਕਹਿਣੇ ਦੇ ਚੜ ਦਾ ਐ
ਅੱਜਕੱਲ ਆਪਣੀ ਰਾਣੀ ਨਾਲ ਤੂੰ ਸੋਹਣਿਆਂ
ਗੁਲਾਮਾ ਵਾਲੀ ਕਰਦਾ ਏ
ਅੱਜਕੱਲ ਆਪਣੀ ਰਾਣੀ ਨਾਲ ਤੂੰ ਸੋਹਣਿਆਂ
ਗੁਲਾਮਾ ਵਾਲੀ ਕਰਦਾ ਏ

ਉਮਰਾਂ ਦੇ ਸਾਥ ਹਾਣੀਆਂ
ਨਿਭਦੇ ਨਾਲ ਲੜ ਕੇ ਵੇ
ਰੁੱਸੀਆਂ ਨੂੰ ਖਿੱਚ ਲਈ ਦਾ ਏ
ਵੀਣੀ ਤੋਂ ਫੜ੍ਹ ਕੇ ਵੇ
ਰੁੱਸੀਆਂ ਨੂੰ ਖਿੱਚ ਲਈ ਦਾ ਏ
ਵੀਣੀ ਤੋਂ ਫੜ੍ਹ ਕੇ ਵੇ

ਕੀ ਫਾਇਦਾ ਦੱਸ ਝੋਲ ਕਿਤਾਬਾਂ ਇੰਨੀਆਂ ਪੜ੍ਹਦਾ ਏ
ਅੱਜਕੱਲ ਆਪਣੀ ਰਾਣੀ ਨਾਲ ਤੂੰ ਸੋਹਣਿਆਂ
ਗੁਲਾਮਾ ਵਾਲੀ ਕਰਦਾ ਏ
ਅੱਜਕੱਲ ਆਪਣੀ ਰਾਣੀ ਨਾਲ ਤੂੰ ਸੋਹਣਿਆਂ
ਗੁਲਾਮਾ ਵਾਲੀ ਕਰਦਾ ਏ

WRITERS

Banjot Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other