ਰੰਗ ਕਣਕ ਬਦਾਮੀ ਬਿੱਲੀ ਅੱਖ ਸੋਹਣੀਏ
ਤੁਰੇ ਪਹੁੰਚੇ ਚੱਕ ਚੱਕ ਨਿਰਾ ਕੱਛ ਸੋਹਣੀਏ
ਬਚ ਬਚ ਲੰਘਦੀ ਤੂੰ ਮੁੰਡਿਆਂ ਤੋਂ ਕਿਉਂ
ਨਾਮ ਦੱਸ ਜਿਹਦੇ ਲਾਡ ਦੀ ਆ ਮੱਖ ਸੋਹਣੀਏ
ਤੇਰੇ ਬਾਰੇ ਮੈਂ ਲਿਖੂੰਗਾ ਭਾਵੇਂ ਜਾਣਦਿਆਂ ਸੱਚ
ਮੁੱਲ ਮੋੜਿਆ ਨੀ ਜਣਾ ਗੀਤਾਂ ਦਿਆ ਰਾਇਮਾਂ ਤੋਂ
ਤੇਰਾ ਸਾਥ ਮੇਰੀ ਜ਼ਿੰਦਗੀ ਚ ਮੁੱਛ ਦਾ ਸਵਾਲ
ਨਾਲੇ ਮੋਢਾ ਜੋੜ ਖੜੀ ਆਹ ਤੂੰ ਮਾੜੇ ਟਾਈਮਾਂ ਤੋਂ
ਟਾਈਮ ਹਸਲ ਚ ਪਾਉਂਦਾ ਰਹਿਣਾ ਆ
ਰੀਝਾਂ ਸਾਰੀਆਂ ਕਰੂੰ ਮੈਂ ਪੂਰੀਆਂ
ਦੁੱਕੀ ਤਿੱਕੀ ਵੱਲ ਕਿੱਥੇ ਝਾਕਦੀ
ਅੱਖ ਯਾਰ ਨੇ ਪੜ੍ਹੀ ਆ ਨਾਰ ਦੀ
ਭੁੱਖ ਪੈਸੇ ਦੀ ਤੇ ਨਾਹੀ ਕਾਰ ਦੀ
ਤੂੰ ਰੱਖ ਸਾਂਭ ਕੇ ਸਾਡਾ ਲਈ ਕੁੜੀ ਨੂੰ
ਮੇਰੀ ਰੂਹ ਮੈਨੂੰ ਕਹਿੰਦੀ ਰਹਿੰਦੀ ਏ
ਕਿੱਥੇ ਲੱਭਣੀ ਨਾ ਤੇਰੇ ਨਾਲ ਦੀ
ਕੱਟੂ ਨਾਲ ਤੇਰੇ ਜਿੰਨੀ ਰਹਿੰਦੀ ਏ
ਤੂੰ ਰੱਖ ਸਾਂਭ ਕੇ ਸਾਡਾ ਲਈ ਕੁੜੀ ਨੂੰ
ਮੇਰੀ ਰੂਹ ਮੈਨੂੰ ਕਹਿੰਦੀ ਰਹਿੰਦੀ ਏ
ਕਿੱਥੇ ਲੱਭਣੀ ਨਾ ਤੇਰੇ ਨਾਲ ਦੀ
ਕੱਟੂ ਨਾਲ ਤੇਰੇ ਜਿੰਨੀ ਰਹਿੰਦੀ ਏ
ਕਰਾ ਕੰਮ ਚ ਯਕੀਨ ਨਹੀਂ ਜਵਾਕ ਕੱਲ੍ਹ ਦਾ
ਮੁੱਲ ਮੋੜ ਦੂੰਗਾ ਪੂਰਾ ਕੱਲੀ ਕੱਲੀ ਗੱਲ ਦਾ
ਸੱਬ ਸਾੜਦੇ ਆਹ ਸਾਲੇ ਦੇਖ ਕੱਠਿਆਂ ਨੂੰ ਨਾਲ
ਹੋਰਾਂ ਵਾਂਗ ਭੇਦ ਚੱਲ ਵਿੱਚ ਮੈਂ ਨਾ ਰਲ ਦਾ
ਨੀ ਤੂੰ ਹੁਸਨ ਵਫ਼ਾ ਦਾ ਕੰਬੋ ਪੈਕ ਸੋਹਣੀਏ
ਹੋਜਾ ਬੌਨੀ ਵਾਂਗ ਮੇਰੇ ਨਾਲ ਅਟੈਚ ਸੋਹਣੀਏ
ਦੋਵੇਂ ਰਲ ਕੇ ਜਿੱਤਾਂਗੇ ਸਾਰਾ ਜੱਗ ਦੇਖ ਲਏ
ਨੀ ਤੂੰ ਕਰ ਲੈ ਸਿੱਧੂ ਦੀ ਵਾਈਬ ਕੈਚ ਸੋਹਣੀਏ
ਗੱਲਬਾਤ ਤੇਰੇ ਜਿਹੀ ਨਾ ਲੱਭਦੀ
ਯਾਰ ਦਿੰਦੇ ਰਹਿੰਦੇ ਹੱਲਾ ਸ਼ੇਰੀਆਂ
ਕਹਿੰਦੇ ਨਾਲ ਖੜ੍ਹੀ ਬਾਹਲੀ ਫਬਦੀ
ਤੂੰ ਰੱਖ ਸਾਂਭ ਕੇ ਸਦਾ ਲਈ ਕੁੜੀ ਨੂੰ
ਮੇਰੀ ਰੂਹ ਮੈਨੂੰ ਕਹਿੰਦੀ ਰਹਿੰਦੀ ਏ
ਕਿੱਥੇ ਲੱਭਣੀ ਨਾ ਤੇਰੇ ਨਾਲ ਦੀ
ਕੱਟੂ ਨਾਲ ਤੇਰੇ ਜਿੰਨੀ ਰਹਿੰਦੀ ਏ
ਬਿੱਲੋ ਯਾਰ ਵੱਸੋਂ ਬਾਹਰ ਹੋ ਗਿਆ
ਦੱਸ ਕਾਹਦਾ ਤੇਰ'ਨਾ ਪਿਆਰ ਹੋ ਗਿਆ
ਨੀ ਮੈਂ ਵਜਦਾ ਸ਼ਿਕਾਰੀ ਸੋਹਣੀਏ
ਬਿੱਲੀ ਅੱਖ ਦਾ ਸ਼ਿਕਾਰ ਹੋ ਗਿਆ