ਮੁਖ ਮੋੜ ਜਿਹਾ ਬੈਠਾ ਸੀ ਅੱਜਕੱਲ੍ਹ ਏ ਜ਼ਿੰਦਗੀ ਤੋਂ
ਓਹਦੇ ਕਰਕੇ ਮਿਲ ਗਈ ਜੀਉਣ ਦੀ ਆਸ ਕੁੜੇ
ਜੇਹੜਾ ਮਿਲਿਆ ਸੀ ਕਦੇ ਅਜਨਬੀ ਬਣਕੇ ਨੀ
ਓ ਚੰਨ੍ਹ ਜਿਹਾ ਮੁੱਖੜਾ ਸਾਹਾਂ ਤੋਂ ਖ਼ਾਸ ਕੁੜੇ
ਮੁਖ ਓਹਦੇ ਤੇ ਹਾਸਾ ਖਿੜੀ ਦੁਪਹਿਰ ਜਿਹਾ ਲੱਗਦਾ ਏ
ਦਿਲ ਸਾਫ਼ ਜਿਵੇਂ ਓਹਦਾ ਵੱਗਦੀ ਨਹਿਰ ਜਿਹਾ ਲੱਗਦਾ ਏ
ਹਾਂ ਰੱਬ ਵੀ ਹੈਗਾ ਇਹ ਵੀ ਯਕੀਨ ਹੋਇਆ
ਓਹਦਾ ਆਉਣਾ ਖੈਰ ਪੂਰੀ ਹੋਣਾ ਲੱਗਦਾ ਏ
ਹਾਂ ਜ਼ਿੰਦਗੀ ਨਾਲ ਹਨੇਰੇ ਭਰ ਗਏ ਸੀ ਕੱਲਿਆਂ ਦੇ
ਓਹਦੇ ਕਰਕੇ ਚਾਨਣ ਏਹ ਅਹਿਸਾਸ ਕੁੜੇ
ਮੁਖ ਮੋੜ ਜਿਹਾ ਬੈਠਾ ਸੀ ਅੱਜਕੱਲ੍ਹ ਏ ਜ਼ਿੰਦਗੀ ਤੋਂ
ਓਹਦੇ ਕਰਕੇ ਮਿਲ ਗਈ ਜੀਉਣ ਦੀ ਆਸ ਕੁੜੇ
ਸੁਰਮੇ ਵਿਚ ਲੱਦੀਆਂ ਅੱਖਾਂ ਤੋਂ ਦਿਲ ਨਾ ਇਹ ਬਚਾ ਹੁੰਦਾ
ਬਿਨ ਓਹਦੇ ਇੰਜ ਲੱਗਦਾ ਰਾਹੀ ਭੁੱਲਿਆ ਜਿਵੇਂ ਰਾਹ ਹੁੰਦਾ
ਸਜ਼ਾ ਤਾਂ ਓਹਨੂੰ ਸਭ ਨਾਲੋਂ ਵੱਧ ਹੋਣੀ ਸੀ
ਜੇ ਐਨਾ ਸੋਹਣਾ ਹੋਣਾ ਵੀ ਦੁਨੀਆ ਤੇ ਗੁਨਾਹ ਹੁੰਦਾ
ਬੇਇਤਬਾਰੀ ਜਿਹੀ ਦੁਨੀਆ ਤੇ ਮੱਲੀ ਹੁਣ ਕਰ ਬੈਠਾ
ਰੱਬ ਜਿੰਨਾ ਤੇਰੇ ਤੇ ਵਿਸ਼ਵਾਸ ਕੁੜੇ
ਜੇਹੜਾ ਮਿਲਿਆ ਸੀ ਕਦੇ ਅਜਨਬੀ ਬਣਕੇ ਨੀ
ਓ ਚੰਨ੍ਹ ਜਿਹਾ ਮੁੱਖੜਾ ਸਾਹਾਂ ਤੋਂ ਖ਼ਾਸ ਕੁੜੇ
ਓ ਚੰਨ੍ਹ ਜਿਹਾ ਮੁੱਖੜਾ ਸਾਹਾਂ ਤੋਂ ਖ਼ਾਸ ਕੁੜੇ
ਓ ਚੰਨ੍ਹ ਜਿਹਾ ਮੁੱਖੜਾ ਸਾਹਾਂ ਤੋਂ ਖ਼ਾਸ ਕੁੜੇ
ਬਾਕੀ ਸਭ ਭੁੱਲ ਜਾਂਦਾ ਜਦ ਸੋਚਾਂ ਤੇਰੇ ਬਾਰੇ ਆ
ਆਦਤ ਸੀ ਜਿੱਤਣੇ ਦੀ ਪਰ ਓਹਦੇ ਤੋਂ ਹਾਰੇ ਆ
ਮਿਲੀਆਂ ਨੇ ਖ਼ਬਰਾਂ ਉਹ fan Kareena ਦੀ
ਜੇਹੜੇ ਤੇ ਡੁੱਲੀ ਫਿਰਦੇ ਇਹ ਰਾਤਾਂ ਦੇ ਤਾਰੇ ਆ
ਸਾਹਾਂ ਤੋਂ ਵੱਧ ਕੇ ਜਿਸਦੀ ਲੋੜ ਏ ਦਿਲ ਨੂੰ ਜੀ
ਓਥੋਂ ਨਾ ਦੂਰ ਹੋਣਾ ਨਾ ਰਾਸ਼ ਕੁੜੇ
ਰਾਸ਼ ਕੁੜੇ ਦੂਰ ਹੋਣਾ ਨਾ ਰਾਸ਼ ਕੁੜੇ