ਗਿਣਤੀ ਦੇ ਰਹਿ ਗਏ ਦਿਨ, ਅੜਿਆ
ਵੇ ਮੈਂ ਜਿਓਣਾ ਨਹੀਂ ਤੇਰੇ ਬਿਨ, ਅੜਿਆ
ਗਿਣਤੀ ਦੇ ਰਹਿ ਗਏ ਦਿਨ, ਅੜਿਆ
ਵੇ ਮੈਂ ਜਿਓਣਾ ਨਹੀਂ ਤੇਰੇ ਬਿਨ, ਅੜਿਆ
ਹੁਣ ਕਿਵੇਂ ਕੱਟੂੰਗੀ ਦਿਨ, ਅੜਿਆ?
ਕੋਈ ਬੁੱਤ ਵਿਆਹ ਕੇ ਲੈ ਜਾਊਗਾ, ਰੂਹ ਤੇਰੇ ਕੋਲ ਰਹੂ

ਓਹ, ਸੀਨੇ 'ਚੋਂ ਨਿਕਲੇ ਸੇਕ, ਕੁੜੇ
ਓਹ, ਸੀਨੇ 'ਚੋਂ ਨਿਕਲੇ ਸੇਕ, ਕੁੜੇ
ਓਹ, ਸੀਨੇ 'ਚੋਂ ਨਿਕਲੇ ਸੇਕ, ਕੁੜੇ
ਹਾਏ, ਲੁੱਟਿਆ ਗਿਆ ਤੇਰਾ Nait, ਕੁੜੇ
ਨੀ ਵੱਡੇ ਘਰ ਦੇ ਭਮੱਕੜਾਂ ਤੋਂ
G Wagon ਵਾਲਾ ਲੈ ਜਾਊਗਾ ਕੋਈ ਖੋਹ ਕੇ ਫੱਕਰਾਂ ਤੋਂ

ਹਾਏ, ਤੂੰ ਤੇ ਮਿੱਤਰਾ ਤੂੰ ਈ ਏ
ਕੋਈ ਬੁੱਤ ਵਿਆਹ ਕੇ ਲੈ ਜਾਊਗਾ, ਰੂਹ ਤੇਰੇ ਕੋਲ ਰਹੂ
ਕੋਈ ਬੁੱਤ ਵਿਆਹ ਕੇ ਲੈ ਜਾਊਗਾ, ਰੂਹ ਤੇਰੇ ਕੋਲ ਰਹੂ
ਓਹ, ਦੁੱਖਾਂ ਦੀ ਲੱਗ ਗਈ ਝੜੀ, ਕੁੜੇ
ਨੀ ਨਾ ਚੰਗੀ ਯਾਰ ਨਾਲ ਕਰੀ, ਕੁੜੇ
ਓਹ, ਦੁੱਖਾਂ ਦੀ ਲੱਗ ਗਈ ਝੜੀ, ਕੁੜੇ
ਨੀ ਨਾ ਚੰਗੀ ਯਾਰ ਨਾਲ ਕਰੀ, ਕੁੜੇ
ਉੱਤੋਂ ਸਹੁਰੇ ਵੀ ਤੇਰੇ Surrey, ਕੁੜੇ
ਨੀ ਮਿੱਠੇ ਮੁਲਕ ਨੇ ਸ਼ੱਕਰਾਂ ਤੋਂ
G Wagon ਵਾਲਾ ਲੈ ਜਾਊਗਾ ਕੋਈ ਖੋਹ ਕੇ ਫੱਕਰਾਂ ਤੋਂ
G Wagon ਵਾਲਾ ਲੈ ਜਾਊਗਾ ਕੋਈ ਖੋਹ ਕੇ ਫੱਕਰਾਂ ਤੋਂ
ਤੂੰ ਗੁੱਡੀ ਪਿਆਰ ਦੀ ਸਿਖਰ ਕਰੀ
ਵੇ ਮੈਂ ਤੇਰੀ ਆਂ, ਨਾ ਫਿਕਰ ਕਰੀ
ਹਾਏ, ਗੁੱਡੀ ਪਿਆਰ ਦੀ ਸਿਖਰ ਕਰੀ
ਵੇ ਮੈਂ ਤੇਰੀ ਆਂ, ਨਾ ਫਿਕਰ ਕਰੀ
ਨਾ ਗਾਣਿਆਂ ਵਿੱਚ ਮੇਰਾ ਜ਼ਿਕਰ ਕਰੀ
ਗਾਣਿਆਂ ਵਿੱਚ ਮੇਰਾ ਜ਼ਿਕਰ ਕਰੀ
ਕੋਈ ਬੁੱਤ ਵਿਆਹ ਕੇ ਲੈ ਜਾਊਗਾ, ਰੂਹ ਤੇਰੇ ਕੋਲ ਰਹੂ
ਕੋਈ ਬੁੱਤ ਵਿਆਹ ਕੇ ਲੈ ਜਾਊਗਾ, ਰੂਹ ਤੇਰੇ ਕੋਲ ਰਹੂ
ਕਿੱਥੇ ਤਖਤੇ ਤੇ ਕਿੱਥੇ ਤਖਤ, ਕੁੜੇ
ਹਾਲੇ ਗੱਭਰੂ 'ਤੇ ਮਾੜਾ ਵਕਤ, ਕੁੜੇ
ਹੋ, ਕਿੱਥੇ ਤਖਤੇ ਤੇ ਕਿੱਥੇ ਤਖਤ, ਕੁੜੇ
ਹਾਲੇ ਗੱਭਰੂ 'ਤੇ ਮਾੜਾ ਵਕਤ, ਕੁੜੇ
ਤੇਰਾ ਧਰਮਪੁਰੇ ਵਾਲਾ ਸਖ਼ਤ, ਕੁੜੇ