LyricFind Logo
LyricFind Logo
Profile image icon
Lyric cover art

Rabba Sacheya

Apple Music logo
Deezer logo
Spotify logo
Lyrics
ਰੱਬਾ ਸੱਚਿਆ ਤੂੰ ਤੇ ਆਖਿਆ ਸੀ
ਜਾ ਓਏ ਬੰਦਿਆ ਜੱਗ ਦਾ ਸ਼ਾਹ ਐਂ ਤੂੰ
ਜਾ ਓਏ ਬੰਦਿਆ ਜੱਗ ਦਾ ਸ਼ਾਹ ਐਂ ਤੂੰ
ਸਾਡੀਆਂ ਨੇਮਤਾਂ ਤੇਰੀਆਂ ਦੌਲਤਾਂ ਨੇ
ਸਾਡਾ ਨਾਇਬ ਤੇ ਆਲੀਜਾਹ ਐਂ ਤੂੰ
ਰੱਬਾ ਸੱਚਿਆ ਤੂੰ ਤੇ ਆਖਿਆ ਸੀ
ਐਸ ਲਾਰੇ ਤੇ ਤੋਰ ਕਦ ਪੁੱਛਿਆ ਈ
ਕੀ ਐਸ ਨਿਮਾਣੇ ਤੇ ਬੀਤੀਆਂ ਨੇ
ਐਸ ਲਾਰੇ ਤੇ ਤੋਰ ਕਦ ਪੁੱਛਿਆ ਈ
ਕੀ ਐਸ ਨਿਮਾਣੇ ਤੇ ਬੀਤੀਆਂ ਨੇ
ਕਦੀ ਸਾਰ ਵੀ ਲਈ ਓ ਰੱਬ ਸਾਈਆਂ
ਤੇਰੇ ਸ਼ਾਹ ਨਾਲ ਜੱਗ ਕੀ ਕੀਤੀਆਂ ਨੇ
ਰੱਬਾ ਸੱਚਿਆ ਤੂੰ
ਕਿਤੇ ਧੌਂਸ ਪੁਲਿਸ ਸਰਕਾਰ ਦੀ ਐ
ਕਿਤੇ ਧਾਂਦਲੀ ਮਾਲ ਪਟਵਾਰ ਦੀ ਐ
ਐਵੇਂ ਹੱਡਾਂ 'ਚ ਕਲਪੇ ਜਾਨ ਮੇਰੀ
ਜਿਵੇਂ ਫਾਹੀ 'ਚ ਕੂੰਜ ਕੁਰਲਾਵੰਦੀ ਐ
ਚੰਗਾ ਸ਼ਾਹ ਬਣਾਇਆ ਐ ਰੱਬ ਸਾਈਆਂ
ਪੋਲੇ ਖਾਂਦਿਆਂ ਵਾਰ ਨਾ ਆਵੰਦੀ ਐ
ਮੈਨੂੰ ਸ਼ਾਹੀ ਨਹੀਂ ਚਾਹੀਦੀ ਰੱਬ ਮੇਰੇ
ਮੈਨੂੰ ਸ਼ਾਹੀ ਨਹੀਂ ਚਾਹੀਦੀ ਰੱਬ ਮੇਰੇ
ਮੈਂ ਤੇ ਇੱਜ਼ਤ ਦਾ ਟੁੱਕਰ ਮੰਗਣਾ ਹਾਂ
ਮੈਨੂੰ ਸ਼ਾਹੀ ਨਹੀਂ ਚਾਹੀਦੀ ਰੱਬ ਮੇਰੇ
ਮੈਂ ਤੇ ਇੱਜ਼ਤ ਦਾ ਟੁੱਕਰ ਮੰਗਣਾ ਹਾਂ
ਮੈਨੂੰ ਤਾਂਘ ਨਹੀਂ ਮਹਿਲਾਂ ਮਾੜੀਆਂ ਦੀ
ਮੈਂ ਤੇ ਜੀਵੀਂ ਦੀ ਨਗਰ ਮੰਗਣਾ ਹਾਂ
ਰੱਬਾ ਸੱਚਿਆ
ਮੇਰੀ ਮੰਨੇ ਤੇ ਤੇਰੀਆਂ ਮੈਂ ਮੰਨਾਂ
ਤੇਰੀ ਸੌਂ ਜੇ ਇੱਕ ਵੀ ਗੱਲ ਮੋੜਾਂ
ਮੇਰੀ ਮੰਨੇ ਤੇ ਤੇਰੀਆਂ ਮੈਂ ਮੰਨਾਂ
ਤੇਰੀ ਸੌਂ ਜੇ ਇੱਕ ਵੀ ਗੱਲ ਮੋੜਾਂ
ਜੇ ਇਹ ਮੰਗ ਨਈ ਪੁੱਜਦੀ ਤੈਂ ਰੱਬਾ
ਜੇ ਇਹ ਮੰਗ ਨਈ ਪੁੱਜਦੀ ਤੈਂ ਰੱਬਾ
ਫਿਰ ਮੈਂ ਜਾਵਾਂ ਤੇ ਰੱਬ ਕੋਈ ਹੋਰ ਲੋੜਾਂ
ਜੇ ਇਹ ਮੰਗ ਨਈ ਪੁੱਜਦੀ ਤੈਂ ਰੱਬਾ
ਫਿਰ ਮੈਂ ਜਾਵਾਂ ਤੇ ਰੱਬ ਕੋਈ ਹੋਰ ਲੋੜਾਂ
ਰੱਬਾ ਸੱਚਿਆ ਤੂੰ ਤੇ ਆਖਿਆ ਸੀ
ਜਾ ਓਏ ਬੰਦਿਆ ਜੱਗ ਦਾ ਸ਼ਾਹ ਐਂ ਤੂੰ
ਸਾਡੀਆਂ ਨੇਮਤਾਂ ਤੇਰੀਆਂ ਦੌਲਤਾਂ ਨੇ
ਸਾਡਾ ਨਾਇਬ ਤੇ ਆਲੀਜਾਹ ਐਂ ਤੂੰ
ਰੱਬਾ ਸੱਚਿਆ

WRITERS

FAIZ AHMED FAIZ

PUBLISHERS

Lyrics © COMP (Collective Organization For Music Rights in Pakistan (Guarantee) Ltd.), Royalty Network

Share icon and text

Share


See A Problem With Something?

Lyrics

Other