ਲੇਖਾਂ ਤੇ ਨੀ ਛੱਡਿਆ ਮੈਂ ਕੰਮ ਕਦੇ ਵੀ
ਨਿਕਲ ਕੇ ਨਰਕਾਂ ਚੋਂ ਜੱਟ ਆਇਆ ਨੀ
ਕਹਿੰਦੇ ਇਹਨੇ ਕਰਨਾ ਕਿ ਇਹਨੇ ਬਣਨਾ
ਦੇਖ ਲਈ ਜ਼ਮਾਨਾ ਹੋਊ ਪਿੱਛੇ ਲਾਇਆ ਨੀ
ਹੁਣ ਚੁੱਪ ਜਿੰਨਾ ਓਹਨਾਂ ਕੁੜੇ ਨਾਮ ਬੋਲੂਗਾ
ਬਹੁਤਿਆਂ ਦੇ ਵਹਿਮਾਂ ਦਾ ਮੈਂ ਕੰਡਾ ਕੱਢਣਾ
ਰਾਤਾਂ ਕੱਟਦਾ ਜੋ ਅੱਜਕਲ੍ਹ ਜਾਗ ਜਾਗ ਕੇ
ਨਹੀਂ ਬੜਿਆਂ ਨੂੰ ਅੱਖ ਲਾਉਣ ਜੋਗਾ ਛੱਡਣਾ
ਰਾਤਾਂ ਕੱਟਦਾ ਜੋ ਅੱਜਕਲ੍ਹ ਜਾਗ ਜਾਗ ਕੇ
ਨਹੀਂ ਬੜਿਆਂ ਨੂੰ ਅੱਖ ਲਾਉਣ ਜੋਗਾ ਛੱਡਣਾ
ਵੱਡਿਆਂ ਦਾ ਹੋਣਾ ਭਾਵੇਂ ਟਾਈਮ ਸੋਹਣੀਏ
ਪਰ ਗਭਰੂ ਦਾ ਚੱਲੂ ਦੇਖੀ ਦੌਰ ਨੀ ਕੁੜੇ
ਬਰਾਬਰ ਨਾ ਉਹਨਾਂ ਕੋਲੋਂ ਖੜ ਹੋਣਾ ਨੀ
ਜੇਹੜੇ ਅੱਜਕੱਲ੍ਹ ਕਰਦੇ ਨਾ ਗੌਰ ਨੀ ਕੁੜੇ
ਚੌੜ ਜੇਹੀ ਕਰਕੇ ਜੋ ਕੋਲੋ ਲੰਘਦੇ
ਥੱਲੇ ਅੱਖਾਂ ਕਰ ਇਹਨਾਂ ਕੋਲੋ ਲੰਘਣਾ
ਰਾਤਾਂ ਕੱਟਦਾ ਜੋ ਅੱਜਕਲ੍ਹ ਜਾਗ ਜਾਗ ਕੇ
ਨਹੀਂ ਬੜਿਆਂ ਨੂੰ ਅੱਖ ਲਾਉਣ ਜੋਗਾ ਛੱਡਣਾ
ਰਾਤਾਂ ਕੱਟਦਾ ਜੋ ਅੱਜਕਲ੍ਹ ਜਾਗ ਜਾਗ ਕੇ
ਨਹੀਂ ਬੜਿਆਂ ਨੂੰ ਅੱਖ ਲਾਉਣ ਜੋਗਾ ਛੱਡਣਾ
ਹੋ ਪਤਾ ਸਭ ਕਿਹੜਾ ਕਿਹੜਾ ਦਿਲੋਂ ਕਰਦਾ
ਤੇ ਕਿਹੜਾ ਏਥੇ ਕਰਦਾ ਦਿਖਾਵੇ ਸੋਹਣੀਏ
ਭੀੜ ਉਦੋਂ ਪਿੱਛੇ ਤਾ ਬਥੇਰੀ ਹੋਊਗੀ
ਪਰ ਨਾਲ ਹੋਣੇ ਬੰਦੇ ਟਾਵੇਂ ਟਾਵੇ ਸੋਹਣੀਏ
ਹੋ ਮੇਹਨਤਾਂ ਦੇ ਨਾਲ ਜਿਹੜਾ ਅੱਗੇ ਆਉਗਾ
ਦੱਸ ਓਹਨੇ ਕਿਹਦੇ ਅੱਗੇ ਆਕੇ ਹੱਥ ਅੱਡਣਾ
ਰਾਤਾਂ ਕੱਟਦਾ ਜੋ ਅੱਜਕਲ੍ਹ ਜਾਗ ਜਾਗ ਕੇ
ਨਹੀਂ ਬੜਿਆਂ ਨੂੰ ਅੱਖ ਲਾਉਣ ਜੋਗਾ ਛੱਡਣਾ
ਰਾਤਾਂ ਕੱਟਦਾ ਜੋ ਅੱਜਕਲ੍ਹ ਜਾਗ ਜਾਗ ਕੇ
ਨਹੀਂ ਬੜਿਆਂ ਨੂੰ ਅੱਖ ਲਾਉਣ ਜੋਗਾ ਛੱਡਣਾ
ਹੋ ਤਾਲੇ ਲਾਕੇ ਚਾਬੀਆਂ ਮੈਂ ਤੋੜ ਦੇਣੀਆਂ
ਥੱਕਦੀ ਨੀ ਜਿਹਨਾਂ ਦੀ ਜ਼ੁਬਾਨ ਸੋਹਣੀਏ
ਹਰ ਥਾਂ ਤੇ ਹੋਣੀਆਂ ਸਲਾਮਾਂ ਮੁੰਡੇ ਨੂੰ
ਜਾਣਦਾ ਹੋਊ ਸਾਰਾ ਹੀ ਜਹਾਨ ਸੋਹਣੀਏ
ਹੋ ਦੇਖੀ ਚੱਲ ਦੇਖੀ ਚੱਲ ਤੇਰੇ ਹਾਰੀਏ ਨੇ
ਅਜੇ ਬੜਿਆਂ ਦੀ ਧੌਣ ਵਿੱਚੋ ਕਿੱਲਾ ਕੱਢਣਾ
ਰਾਤਾਂ ਕੱਟਦਾ ਜੋ ਅੱਜਕਲ੍ਹ ਜਾਗ ਜਾਗ ਕੇ
ਨਹੀਂ ਬੜਿਆਂ ਨੂੰ ਅੱਖ ਲਾਉਣ ਜੋਗਾ ਛੱਡਣਾ
ਰਾਤਾਂ ਕੱਟਦਾ ਜੋ ਅੱਜਕਲ੍ਹ ਜਾਗ ਜਾਗ ਕੇ
ਨਹੀਂ ਬੜਿਆਂ ਨੂੰ ਅੱਖ ਲਾਉਣ ਜੋਗਾ ਛੱਡਣਾ