LyricFind Logo
LyricFind Logo
Profile image icon
Lyric cover art

Ai Bharat

Apple Music logo
Deezer logo
Spotify logo
Lyrics
ਦਿਲ ਪੁਛਦੈ ਅਕਸਰ ਜਦੋ ਉਦਾਸ ਹੁੰਦਾ ਏ
ਤੂ ਆਪਣੇ ਘਰ ਚ ਬੈਠਾ ਏ
ਤੈਨੂੰ ਕ੍ਯੋ ਬੇਗਾਨਗੀ ਦਾ ਇਹਸਾਸ ਹੁੰਦਾ ਏ

ਐ ਭਾਰਤ ਤੂੰ ਓ ਭਾਰਤ ਨਈ ਜੀਹਦੇ ਲਈ
ਅਸੀ ਹੱਸ ਹੱਸ ਕੇ ਫਾਂਸੀਆਂ ਉੱਤੇ ਚੜਦੇ ਰਹੇ
ਦੇਗਾਂ ਦੇ ਵਿਚ ਅਸੀਂ ਉਬਾਲੇ ਖਾਂਦੇ ਰਹੇ
ਸਿਰ ਤੇ ਕਫਨ ਬਣ ਮੁਗ੍ਲਾਂ ਨਾਲ ਲੜਦੇ ਰਹੇ
ਐ ਭਾਰਤ ਤੂੰ ਓ ਭਾਰਤ ਨਈ ਜੀਹਦੇ ਲਈ
ਅਸੀ ਹੱਸ ਹੱਸ ਕੇ ਫਾਂਸੀਆਂ ਉੱਤੇ ਚੜਦੇ ਰਹੇ

ਸ਼ੋਭਾ ਤੇ ਨਈ ਦੇਂਦੀ ਗਲ ਸਰਕਾਰਾਂ ਨੂ
ਕੇ ਆਖੇ ਚੁਣ ਚੁਣ ਮਾਰ ਦਿਓ ਸਰਦਾਰਾਂ ਨੂ
ਪਿੰਜਰ ਸਾਡੇ ਵਿਚ ਕਮਾਦਾਂ ਦੇ ਵਿਚ ਰੁਲਦੇ ਰਹੇ
ਬਿਨਾ ਕਸੂਰੋਂ ਬਠੀਆਂ ਦੇ ਵਿਚ ਸੜ ਦੇ ਰਹੇ
ਐ ਭਾਰਤ ਤੂੰ ਓ ਭਾਰਤ ਨਈ ਜੀਹਦੇ ਲਈ
ਅਸੀ ਹੱਸ ਹੱਸ ਕੇ ਫਾਂਸੀਆਂ ਉੱਤੇ ਚੜਦੇ ਰਹੇ

ਏ ਕੀਮਤ ਪੰਜਾਬ ਦੇਆਂ ਇਹਸਾਨਾਂ ਦੀ
Jail ਆਂ ਦੇ ਵਿਚ ਰੁਲ ਗਯੀ ਕੌਮ ਜਵਾਨਾਂ ਦੀ
ਰਕਤ ਚ ਲਿੱਬੜੀ ਪਰਿਕਰਮਾ ਵੀ ਭੁਲਦੀ ਨਈ
ਭੁਲ੍ਦੇ ਨਈ ਜੋ ਤਖ੍ਤ ਤੇ ਗੋਲੇ ਵਰਦੇ ਰਹੇ
ਐ ਭਾਰਤ ਤੂੰ ਓ ਭਾਰਤ ਨਈ ਜੀਹਦੇ ਲਈ
ਅਸੀ ਹੱਸ ਹੱਸ ਕੇ ਫਾਂਸੀਆਂ ਉੱਤੇ ਚੜਦੇ ਰਹੇ

ਜ਼ਖਮ ਦਿਲਾਂ ਤੇ ਨਿੱਤ ਨਵਾਂ ਜੋ ਖੁੰਣ ਦੇ ਨੇ
ਓ ਰਾਜ ਕਕੜੇ ਕਦੋ appeal ਆਂ ਸੁਣਦੇ ਨੇ
ਅਸੀਂ ਓਨਾ ਦੀ ਬੇੜੀ ਬੰਨੇ ਲੌਂਦੇ ਰਹੇ
ਓ ਸਾਡੀ ਬੇੜੀ ਵਿੱਚ ਰੋੜੇ ਭਰਦੇ ਰਹੇ
ਐ ਭਾਰਤ ਤੂੰ ਓ ਭਾਰਤ ਨਈ ਜੀਹਦੇ ਲਈ
ਅਸੀ ਹੱਸ ਹੱਸ ਕੇ ਫਾਂਸੀਆਂ ਉੱਤੇ ਚੜਦੇ ਰਹੇ

ਪੰਜਾਬ ਦਿਓ ਸਰਦਾਰੋ ਲੰਬੜ ਦਾਰੋ ਵੇ
ਆਪਣੇ ਘਰ ਦਾ ਮਸਲਾ ਬੈਠ ਵਿਚਾਰੋ ਵੇ
ਸਿਖਰ ਦੁਪਹਿਰੇ ਕਰਕੇ ਕਾਣ ਜਵਾਨੀ ਦਾ
ਓ ਲਾਸ਼ਾਂ ਤੇ ਰਾਜਨੀਤੀਆਂ ਕਰਦੇ ਰਹੇ
ਐ ਭਾਰਤ ਤੂੰ ਓ ਭਾਰਤ ਨਈ ਜੀਹਦੇ ਲਈ
ਅਸੀ ਹੱਸ ਹੱਸ ਕੇ ਫਾਂਸੀਆਂ ਉੱਤੇ ਚੜਦੇ ਰਹੇ
ਦੇਗਾਂ ਦੇ ਵਿਚ ਅਸੀਂ ਉਬਾਲੇ ਖਾਂਦੇ ਰਹੇ
ਸਿਰ ਤੇ ਕਫਨ ਬਣ ਮੁਗ੍ਲਾਂ ਨਾਲ ਲੜਦੇ ਰਹੇ
ਐ ਭਾਰਤ ਤੂੰ ਓ ਭਾਰਤ ਨਈ ਜੀਹਦੇ ਲਈ
ਅਸੀ ਹੱਸ ਹੱਸ ਕੇ ਫਾਂਸੀਆਂ ਉੱਤੇ ਚੜਦੇ ਰਹੇ
ਐ ਭਾਰਤ ਤੂੰ ਓ ਭਾਰਤ ਨਈ ਜੀਹਦੇ ਲਈ
ਅਸੀ ਹੱਸ ਹੱਸ ਕੇ ਫਾਂਸੀਆਂ ਉੱਤੇ ਚੜਦੇ ਰਹੇ

WRITERS

RAJWINDER SINGH

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist