ਚੁੱਕਾਂ ਕਲਮ ਤੇ ਮੈਂ ਲਿਖਣ ਲੱਗਾਂ
ਲਿਖਣ ਤੇਗ ਤੇ ਕਲਮ ਕਿਰਪਾਨ ਹੋ ਜਏ
ਤੇਰੀ ਸ਼ਹਾਦਤ ਨੂੰ ਬਿਆਨ ਕਰ੍ਨ ਲੱਗੇ
ਬਕਤਾਵਰਾਂ ਦੀ ਗੂੰਗੀ ਜੁਬਾਨ ਹੋ ਜਏ
ਐਸੀ ਜੱਗ ਤੇ ਕੋਈ ਮਿਸਾਲ ਹੈ ਨੀ
ਕੇ ਐਸੀ ਕੌਮ ਦੀ ਹੋਈ ਤਾਮੀਰ ਹੋਵੇ
ਹਥ ਜੋਡ਼ ਕੇ ਕਿਸੇ ਫਰੇਆਦ ਕੀਤੀ
ਤੇ ਖੁਦਾ ਉਠ ਕੇ ਆਪ ਕੁਰਬਾਨ ਹੋ ਜਏ
ਸੀਸ ਮਨੁੱਖਤਾ ਦੇ ਸਿਰ ਉੱਤੋਂ ਵਾਰੇ ਗਏ ਨੇ
ਸੀਸ ਮਨੁੱਖਤਾ ਦੇ ਸਿਰ ਉੱਤੋਂ ਵਾਰੇ ਗਏ ਨੇ
ਦੇਗਾਂ ਵਿਚ ਉਬਾਲੇ ਖਾ ਖਾ ਮੁਖੋ ਸ਼ਬਦ ਉਚਾਰੇ ਗਏ ਨੇ
ਦੇਗਾਂ ਵਿਚ ਉਬਾਲੇ ਖਾ ਖਾ ਮੁਖੋ ਸ਼ਬਦ ਉਚਾਰੇ ਗਏ ਨੇ
ਬਚਪਨ ਵਿਚ ਗੁਰ ਤੇਗ ਬਹਾਦਰ ਛਾਂ ਤੇਗਾਂ ਦੀ ਮਾਣੀ
ਸ਼ਾਸਤਰ ਵਿਦ੍ਯਾ ਦੇ ਵਿਚ ਨਈ ਸੀ ਕੋਈ ਗੁਰਾਂ ਦਾ ਹਾਣੀ
ਧੂ ਕੇ ਜਦ ਪਾਤਸ਼ਾਹ ਜੰਗ ਦੇ ਵਿਚ ਖਲੋਏ
ਤੇਗ ਮੱਲ ਤੋਂ ਫੇਰ ਗੁਰੂ ਜੀ ਤੇਗ ਬਹਾਦਰ ਹੋਏ
ਤੇਗ ਮੱਲ ਤੋਂ ਫੇਰ ਗੁਰੂ ਜੀ ਤੇਗ ਬਹਾਦਰ ਹੋਏ
ਉਦੋਂ ਸਚ ਦੀਆਂ ਤੇਗਾਂ ਉੱਠਣ ਜਦ ਹਾਕਮ ਹੰਕਾਰੇ ਗਏ ਨੇ
ਜਿਉਂਦੇ ਸੀ ਭਾਰਤ ਦੇ ਲੋਕੀ ਜੋ ਸ੍ਵਯਮਾਨ ਗਵਾ ਕੇ
ਧਰਮ ਬਦਲ ਤੇ ਸੀ ਮੁਗ੍ਲਾਂ ਨੇ ਜੰਝੂ ਗਲੋ ਲੁਹਾ ਕੇ
ਫਿਰ ਮਾਨਵਤਾ ਦੀ ਰਾਖੀ ਲਈ ਤੇਗ ਬਹਾਦੁਰ ਆਏ
ਗੁਰੂ ਮਨੁਖੀ ਹੱਕਾਂ ਦੇ ਆ ਲੰਬਰਦਾਰ ਕਹਾਏ
ਗੁਰੂ ਮਨੁਖੀ ਹੱਕਾਂ ਦੇ ਆ ਲੰਬਰਦਾਰ ਕਹਾਏ
ਬਾਂਹ ਫੜ ਕੇ ਮਜਲੂਮਾਂ ਦੀ ਤੇ ਡੁੱਬਦੇ ਬੇੜੇ ਤਾਰੇ ਗਏ ਨੇ
ਕੀ ਦੇਗਾਂ ਕੀ ਅੱਗਾਂ ਸਾਡਾ ਸਿਦਕ ਪਰਖ਼ ਗਏ ਆਰੇ
ਜਪਦੇ ਜਪਦੇ ਨਾਮ ਸ਼ਹਾਦਤ ਪਾ ਗਏ ਗੁਰੂ ਦੇ ਪਿਆਰੇ
ਜਦੋਂ ਧਰਮ ਦੀ ਰਾਖੀ ਲਈ ਸਤਿਗੁਰ ਜੀ ਸੀਸ ਕਟਾਏ
ਓਦੋਂ ਚਾਂਦਨੀ ਚੌਂਕ ਦੀਆਂ ਕੰਧਾਂ ਨੂੰ ਮੁੜ ਕੇ ਆਏ
ਓਦੋਂ ਚਾਂਦਨੀ ਚੌਂਕ ਦੀਆਂ ਕੰਧਾਂ ਨੂੰ ਮੁੜ ਕੇ ਆਏ
ਜ਼ੁਲਮ ਦੇ ਭੰਬੜ ਰਾਜ ਕੱਕੜੇ ਨਾਲ ਲਹੂ ਦੇ ਠਾਰੇ ਗਏ ਨੇ