ਗੱਚ ਭਰੇ ਗੱਲ ਹੋਵੇ ਨਾ ਅਗਾਂਹਾ
ਗੱਚ ਭਰੇ ਗੱਲ ਹੋਵੇ ਨਾ ਅਗਾਂਹਾ
ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਪੋਤੜੇ ਬਣਾਉਂਦਾ ਪੁੱਤ ਜਦੋਂ ਮਾਂ ਦਾ ਮਰਦਾ
ਸੁਣਾ ਸੁਣਾ ਮਾਂ ਨੂੰ ਕੋਨਾ ਦਿਸੇ ਸਾਰੇ ਘਰ ਦਾ
ਪੋਤੜੇ ਬਣਾਉਂਦਾ ਪੁੱਤ ਜਦੋਂ ਮਾਂ ਦਾ ਮਰਦਾ
ਸੁਣਾ ਸੁਣਾ ਮਾਂ ਨੂੰ ਕੋਨਾ ਦਿਸੇ ਸਾਰੇ ਘਰ ਦਾ
ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਦਿਸਦੇ ਸਕੂਲ ਜਾਂਦੇ ਜਦੋਂ ਹਾਣੀ ਪੁੱਤ ਦੇ
ਭੰਬੜ ਵਿਛੋੜੇ ਵਾਲੇ ਮੱਚ ਪੈਂਦੇ ਦੁੱਖ ਦੇ
ਦਿਸਦੇ ਸਕੂਲ ਜਾਂਦੇ ਜਦੋਂ ਹਾਣੀ ਪੁੱਤ ਦੇ
ਭੰਬੜ ਵਿਛੋੜੇ ਵਾਲੇ ਮੱਚ ਪੈਂਦੇ ਦੁੱਖ ਦੇ
ਬੋਲੀ ਤੋਤਲੀ ਤੇ ਵੇਖ ਕੇ ਅਦਾਵਾਂ
ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਪੁੱਤ ਜਦੋ ਲੋਕਾਂ ਦੇ ਆਉਣ ਘਰੇ ਖੇਡ ਕੇ
ਵੇਖ ਵੇਖ ਰੋਣ ਮਾਵਾਂ ਓਦੋ ਬੂਹੇ ਭੇੜ ਕੇ
ਪੁੱਤ ਜਦੋ ਲੋਕਾਂ ਦੇ ਆਉਣ ਘਰੇ ਖੇਡ ਕੇ
ਵੇਖ ਵੇਖ ਰੋਣ ਮਾਵਾਂ ਓਦੋ ਬੂਹੇ ਭੇੜ ਕੇ
ਝੀਥਾਂ ਵਿੱਚੋ ਵੀ ਵੇਂਦੀਆਂ ਰਾਹਵਾਂ
ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਜਦੋਂ ਹਾਣੀ ਪੁੱਤ ਦਾ ਗਲੀ ਚੋ ਕੋਈ ਲੰਘਦਾ
ਮਾਂਵਾਂ ਨੂੰ ਵਿਛੋੜੇ ਵਾਲਾ ਸੱਪ ਓਦੋ ਡੰਗਦਾ
ਜਦੋਂ ਹਾਣੀ ਪੁੱਤ ਦਾ ਗਲੀ ਚੋ ਕੋਈ ਲੰਘਦਾ
ਮਾਂਵਾਂ ਨੂੰ ਵਿਛੋੜੇ ਵਾਲਾ ਸੱਪ ਓਦੋ ਡੰਗਦਾ
ਗੱਲ ਲਾਉਣ ਨੂੰ ਤਰਸਦੀਆਂ ਬਾਹਵਾਂ
ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਕਿਸੇ ਦਾ ਜਵਾਨ ਪੁੱਤ ਜਦੋਂ ਛੱਡੇ ਜੱਗ ਨੂੰ
ਕੰਮੀਆਂ ਨੇ ਮਾਂਵਾਂ ਸੀਨੇ ਬਾਲ ਦੇਵੇ ਅੱਗ ਨੂੰ
ਕਿਸੇ ਦਾ ਜਵਾਨ ਪੁੱਤ ਜਦੋਂ ਛੱਡੇ ਜੱਗ ਨੂੰ
ਕੰਮੀਆਂ ਨੇ ਮਾਂਵਾਂ ਸੀਨੇ ਬਾਲ ਦੇਵੇ ਅੱਗ ਨੂੰ
ਲੈ ਲੈ ਕਿੰਗਰੇ ਨਾ ਮਾਰਦੀਆਂ ਧਾਵਾਂ
ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ
ਪੁੱਤ ਮਰੇ ਨੀ ਭੁੱਲਦੀਆਂ ਮਾਂਵਾਂ