ਮਿਹਨਤਾਂ ਨਾਲ ਮਿਲੀਆਂ ਜੋ ਤੌਰਾਂ ਅੱਜ ਕੱਢੀਆਂ
ਚੱਕੀ ਫਿਰਦੇ ਹਾਂ ਨੀ ਜਹਾਜ਼ਾਂ ਜਿਹੀਆਂ ਗੱਡੀਆਂ
ਲੱਗਦਾ ਹੈ ਪਤਾ ਕੇ ਸਟਾਰ ਚੱਲੀ ਜਾਂਦੇ ਨੇ
ਰੱਬ ਦਾ ਸ਼ੁਕਰ ਕੰਮਕਾਰ ਚੱਲੀ ਜਾਂਦੇ ਨੇ
ਗੱਡੀਆਂ ਤੇ ਪੈਸੇ ਨੂੰ throw ਕਰੀ ਜਾਂਦੇ ਹਾਂ
ਬਿਨਾਂ ਕੋਈ support ਦੇ grow ਕਰੀ ਜਾਂਦੇ ਹਾਂ
ਲੱਗੀ ਜਾਏ ਨਜ਼ਰ ਕੋਈ ਨਹੀਂ show ਕਰੀ ਜਾਂਦੇ ਹਾਂ
ਪੁੱਛਦੇ ਨੇ reason glow ਕਰੀ ਜਾਂਦੇ ਹਾਂ
ਰੱਬ ਮਿਹਰਬਾਨ ਹੈ ਉਹ ਮਿਹਰ ਕਰੀ ਜਾਂਦਾ ਹੈ
ਡਿੱਗਦਿਆਂ ਨੂੰ ਉਹ ਖੜ੍ਹੇ ਫੇਰ ਕਰੀ ਜਾਂਦਾ ਹੈ
ਕੋਸ਼ਿਸ਼ ਤਾਂ ਕਰਦੇ ਨੇ ਬੜੇ ਨਹੀਂ ਠੱਗਣ ਦਿੰਦਾ
ਜਿਹਦੇ ਲੜ ਲੱਗੇ ਉਹ ਪਿੱਠ ਨਹੀਂ ਲੱਗਣ ਦਿੰਦਾ
Vision ਹੈ ਵੱਡਾ ਸੋਚ ਕਈਆਂ ਦੀ ਤੋਂ ਪਾਰ ਜਾਂਦਾ
ਅੱਧਾ ਕੁ ਤਾਂ ਬੰਦਾ ਸਾਡੇ ਹੌਂਸਲੇ ਤੋਂ ਹਾਰ ਜਾਂਦਾ
ਗੱਲ ਕੋਈ ਹੁੰਦੀ ਤਾਂਹੀਂ ਦੁਨੀਆ ਸਲਾਹੁੰਦੀ ਬਿੱਲੋ
Diamond ਪਾ ਕੇ ਕਦੇ ਚਮਕ ਨਹੀਂ ਆਉਂਦੀ ਬਿੱਲੋ
ਮਰਜ਼ੀ ਦੇ ਮਾਲਕ ਹਾਂ ਕਿਵੇਂ ਸਮਝਾ ਦਈਏ
ਤੁਰੇ ਜਾਂਦੇ bowling ਦਾ action ਪਾ ਦਈਏ
ਏਹ ਵੀ ਇੱਕ talent ਸੀ ਕਿੱਦਾਂ ਹੀ ਦਿਖਾ ਦਈਏ
ਪਿੱਛੇ ਬੈਠੇ ਸਾਰੀ ਹੀ class ਨੂੰ ਹਸਾ ਦਈਏ
ਯਾਰ ਦੀ ਖ਼ੁਸ਼ੀ ਦੇ ਵਿੱਚ ਆਪ ਖ਼ੁਸ਼ ਹੋਈਦਾ
ਯਾਰ ਅੱਗੇ ਹੋਣ ਆਪ ਪਿੱਛੇ ਹੀ ਖਲੋਈਦਾ
ਹੋ ਸਕਦਾ ਕੇ ਆਪਸ 'ਚ ਅਸੀਂ ਕਦੇ ਲੜੇ ਹਾਂ
ਬੇਗਾਨਿਆਂ ਦੇ ਅੱਗੇ ਤਾਂ ਹਮੇਸ਼ਾ ਇਕੱਠੇ ਖੜ੍ਹੇ ਹਾਂ
ਵੇਹਲੇ ਬੈਠੇ ਵਾਰ-ਵਾਰ ਚਾਹਾਂ ਬਣਵਾਉਂਦੇ ਰਹੀਏ
ਕੰਮ ਕੋਈ ਨਹੀਂ ਸਾਰਾ ਦਿਨ ਹੱਸਦੇ-ਹਸਾਉਂਦੇ ਰਹੀਏ
ਸਾਰੀਆਂ ਤੂੰ ਵੀ ਕਹਿ ਕੇ ਧੱਕੇ ਨਾਲ ਹੀ ਲੈ ਜਾਈਏ
ਯਾਰਾਂ ਦੀ ਗੱਡੀ ਦੇ ਵਿੱਚ ਫਸ ਕੇ ਵੀ ਬਹਿ ਜਾਈਏ
ਖੇਡ ਕੇ ਹਨੇਰਾ ਅਸੀਂ ਬਾਹਰ ਹੀ ਕਰਾਉਂਦੇ ਰਹੇ ਹਾਂ
ਗੋਡੇ ਛਿਲਵਾ ਕੇ ਘਰੇ ਆਉਂਦੇ ਰਹੇ ਹਾਂ
ਤਾਂਹੀਂ ਸਾਡੇ ਹੌਂਸਲੇ ਨਾ ਮਿਲਦੇ ਨੇ ਟੁੱਟੇ ਹੋਏ
ਮਾਪੇ ਨਹੀਂ ਮਾਮੇ ਚਾਚਿਆਂ ਦੇ ਵੀ ਹਾਂ ਕੁੱਟੇ ਹੋਏ
ਸਵੇਰ ਦਾ ਨਹੀਂ ਨਿਕਲਿਆ ਘਰ ਆਉਂਦਾ ਖਾਣ ਨੂੰ
Pick ਕਰਾਂ ਯਾਰਾਂ ਨੂੰ ਪਤਾ ਨਹੀਂ ਕਿੱਥੇ ਜਾਣ ਨੂੰ
ਪਹਿਲਾਂ ਉਹ ਕਹਿੰਦੀ ਹੈ ਘੁਮਾਉਂਦੇ ਨਹੀਂ ਜਾਣ ਨੂੰ
ਕੁਝ ਵੀ ਨਹੀਂ ਕਹਿੰਦੀ ਬਸ ਲਿਆ ਦਿਓ ਕੁਝ ਖਾਣ ਨੂੰ
ਜਾਣੇ ਨਹੀਂ ਦੂੰਗੀ secret ਕੋ ਬਤਾਏ ਬਿਨਾਂ
ਜਚੇ ਕਿਵੇਂ ਮਹਿੰਗੇ product ਵੀ ਲਾਏ ਬਿਨਾਂ
ਸਿੱਖ ਰਹੀ Punjabi ਹੈ ਸਿਖਾਉਂਦੇ ਕਹਿੰਦੀ ਰਹੋ ਮੈਨੂੰ
ਨਵਾਂ ਕੰਮ ਸਿੱਖਿਆ ਹੈ ਪੁੱਤ ਕਹਿੰਦੀ ਕਹੋ ਮੈਨੂੰ
ਮਾਇਆ ਨਾਲ ਵੀ ਘਿਰੇ ਹਾਂ ਤੇ ਹੁੰਦਾ ਕੋਈ ਚਾਅ ਵੀ ਨਹੀਂ
Burberry ਪਾਇਆ ਦੁਨੀਆ ਦੀ ਪਰਵਾਹ ਵੀ ਨਹੀਂ
ਸ਼ੁਰੂ ਤੋਂ ਹੀ ਸ਼ੌਂਕ ਰਿਹਾ ਖੁੱਲ੍ਹਾ ਹੀ ਉਡਾਉਣ ਦਾ
ਸ਼ੌਂਕ ਕੋਈ ਨਹੀਂ ਕਿਸੇ ਦੀ ਨਿਗਾਹ ਦੇ ਵਿੱਚ ਆਉਣ ਦਾ
ਕੋਈ ਹੋਵੇ ਅੱਗੇ ਬੱਬੂ ਕਦੇ ਘਬਰਾਏ ਹੀ ਨਹੀਂ
Average ਬਣਨ ਤਾਂ ਧਰਤੀ ਤੇ ਆਏ ਹੀ ਨਹੀਂ
Goal ਬੜੇ ਵੱਡੇ ਨੇ ਤੇ ਗੱਡੇ ਕਈ ਖੜ੍ਹੇ ਨੇ
ਫੇਰ ਦੱਸੂੰ ਸੁਪਨੇ ਖ਼ਤਰਨਾਕ ਬੜੇ ਨੇ
Goal ਬੜੇ ਵੱਡੇ ਨੇ ਤੇ ਗੱਡੇ ਕਈ ਖੜ੍ਹੇ ਨੇ
ਫੇਰ ਦੱਸੂੰ ਸੁਪਨੇ ਖ਼ਤਰਨਾਕ ਬੜੇ ਨੇ