ਸੁਬਹ ਸ਼ਾਮ ਸੁਣਦੀ ਹੈ ਦੂਰੋਂ ਗੁਰਬਾਣੀ ਜਿੱਥੇ
ਸਾਖੀਆਂ ਸੁਣਾਉਂਦੇ ਨੇ ਸੁਣਾਉਂਦੇ ਨਹੀਂ ਕਹਾਣੀ ਜਿੱਥੇ
ਓਦਾਂ ਦਰਗਾਹੀ ਮੇਹਰ ਬੇਹਿਸਾਬ ਓਥੇ ਹੈ
ਪਹਿਲੀ ਗੱਲ ਏਹੀ ਦਰਬਾਰ ਸਾਹਿਬ ਓਥੇ ਹੈ
ਓਹ ਰਾਣੀ ਧਰਤੀ ਹੈ ਅਸੀਂ ਜੀਹਦੇ ਜੰਮੇ ਜਾਏ ਹਾਂ
ਗੋਰੇ ਕਿੱਥੇ ਜਾਣਦੇ ਨੇ ਕੀ ਛੱਡ ਆਏ ਹਾਂ
ਆ ਗੋਰੇ ਕਿੱਥੇ ਜਾਣਦੇ ਨੇ ਕੀ ਛੱਡ ਆਏ ਹਾਂ
ਗੋਰੇ ਕਿੱਥੇ ਜਾਣਦੇ ਨੇ ਕੀ ਛੱਡ ਆਏ ਹਾਂ
ਗੋਰੇ ਕਿੱਥੇ ਜਾਣਦੇ ਨੇ ਕੀ ਛੱਡ ਆਏ ਹਾਂ
ਮੂੰਹ ਅੱਡੇ ਰਹਿਣੇ ਕਿੱਥੇ ਹੋਜੂਗਾ ਯਕੀਨ ਜੀ
ਜੇ ਦੱਸਤਾ ਕਿ ਕਿੰਨਿਆਂ ਕਰੋੜਾਂ ਦੀ ਜ਼ਮੀਨ ਜੀ
ਵੇਚਦਾ ਨਹੀਂ ਛੇਤੀ ਸਗੋਂ ਹੋਰ ਹੀ ਹੈ ਜੋੜਦਾ
ਠਾਹਰੇ ਜਿਹੇ ਤੇ ਬੈਠਾ ਹੁੰਦਾ ਬੰਦਾ 100 ਕਰੋੜ ਦਾ
ਲਾਈਨਾਂ ਵਿੱਚ ਲੱਗੀਆਂ ਨੇ ਥਾਰਾਂ ਤੇ ਲੈਜੰਡਰਾਂ
ਖੜ੍ਹੀਆਂ ਨੇ ਪਿੰਡਾਂ ਵਿੱਚ ਮੱਝਾਂ ਨਾਲ ਡਿਫੈਂਡਰਾਂ
ਜਿੰਨੀ ਕੁ ਆਬਾਦੀ ਹੈ ਇਹਨਾਂ ਦੀ ਜੇ ਗਿਣਾ ਦਈਏ
ਐਨਿਆਂ ਨੂੰ ਰੋਜ਼ ਓਥੇ ਲੰਗਰ ਹੀ ਸ਼ਕਾ ਦਈਏ
ਇਹਨਾਂ ਨੂੰ ਕੀ ਪਤਾ ਕਿਹੜੇ ਬਾਬਿਆਂ ਦੇ ਜਾਏ ਹਾਂ
ਗੋਰੇ ਕਿੱਥੇ ਜਾਣਦੇ ਨੇ ਕੀ ਛੱਡ ਆਏ ਹਾਂ
ਆ ਗੋਰੇ ਕਿੱਥੇ ਜਾਣਦੇ ਨੇ ਕੀ ਛੱਡ ਆਏ ਹਾਂ
ਗੋਰੇ ਕਿੱਥੇ ਜਾਣਦੇ ਨੇ ਕੀ ਛੱਡ ਆਏ ਹਾਂ
ਛੋਟਿਆਂ ਘਰਾਂ ਚੋਂ ਉੱਠ ਕੰਮ ਬੜੇ ਕਰਤੇ
ਪਿੰਡਾਂ ਚ ਵੀ ਮੁੰਡਿਆਂ ਨੇ ਮਹਿਲ ਖੜ੍ਹੇ ਕਰਤੇ
ਮੁਲਕ ਖ਼ਰੀਦੀ ਬੈਠੇ ਇਹਨਾਂ ਦੇ ਜਵਾਬ ਚ
ਇਹਨਾਂ ਤੋਂ ਜ਼ਮੀਨ ਲੈ ਹੋਣੀ ਨਹੀਂ ਪੰਜਾਬ ਚ
ਪੈਸਾ ਕਿਵੇਂ ਦਿੰਦੇ ਹਾਂ ਵਾਹ ਦੇਖ ਲੈਣਗੇ
ਹੋਸ਼ ਉੱਡ ਜਾਣਗੇ ਜੇ ਵਿਆਹ ਦੇਖ ਲੈਣਗੇ
ਮੁੱਲ ਹੀ ਨਹੀਂ ਕੋਈ ਪੈਸੇ ਜੋੜ ਲੌਰ੍ਹ ਲਿਆ ਹੋਊ
ਇੰਗਲੈਂਡ ਨਾਲੋਂ ਵੱਧ ਸੋਨਾ ਮਾਵਾਂ ਕੋਲ ਪਿਆ ਹੋਊ
ਇਹ ਕੀ ਸੋਚਦੇ ਨੇ ਮਜਬੂਰੀ ਦੇ ਬੁਲਾਏ ਹਾਂ
ਗੋਰੇ ਕਿੱਥੇ ਜਾਣਦੇ ਨੇ ਕੀ ਛੱਡ ਆਏ ਹਾਂ
ਗੋਰੇ ਕਿੱਥੇ ਜਾਣਦੇ ਨੇ ਕੀ ਛੱਡ ਆਏ ਹਾਂ
ਗੋਰੇ ਕਿੱਥੇ ਜਾਣਦੇ ਨੇ ਕੀ ਛੱਡ ਆਏ ਹਾਂ
ਜਿੱਥੇ ਸੁਬਹ ਉੱਠਕੇ ਹੁਕਮਨਾਮੇ ਪੜ੍ਹ ਹੁੰਦੇ
ਗੁਰੂਘਰਾਂ ਮੰਦਿਰਾਂ ਚ ਸੰਗਤਾਂ ਦੇ ਹੜ੍ਹ ਹੁੰਦੇ
ਸ਼ੁਰੂ ਅਰਦਾਸ ਨਾਲ ਹੁੰਦੇ ਸਭ ਕਾਜ ਨੇ
ਜਿੱਥੇ ਕੋਈ ਰਾਜਾ ਨਹੀਂ ਇੱਕੋ ਮਹਾਰਾਜ ਨੇ
ਘੁੰਮ ਜਾਣੀ ਗੱਲ ਬਹੁਤਾ ਟਾਈਮ ਹੁਣ ਪਿਆ ਨਹੀਂ
ਬਾਹਰਲਿਆਂ ਸ਼ਹਿਰ ਨਾਲੋਂ ਫ਼ਰਕ ਕੋਈ ਰਿਹਾ ਨਹੀਂ
ਆਊਗਾ ਉਹ ਟਾਈਮ ਛੇਤੀ ਇਹ ਵੀ ਦੇਖ ਲਵਾਂਗੇ
ਇਹ ਓਥੇ ਆਉਣਗੇ ਤੇ ਆਪਾਂ ਕੰਮ ਦਵਾਂਗੇ
ਕੋਈ ਤਾਂ ਹੈ ਗੱਲ ਬੱਬੂ ਦੁਨੀਆ ਤੇ ਛਾਏ ਹਾਂ
ਗੋਰੇ ਕਿੱਥੇ ਜਾਣਦੇ ਨੇ ਕੀ ਛੱਡ ਆਏ ਹਾਂ
ਗੋਰੇ ਕਿੱਥੇ ਜਾਣਦੇ ਨੇ ਕੀ ਛੱਡ ਆਏ ਹਾਂ
ਗੋਰੇ ਕਿੱਥੇ ਜਾਣਦੇ ਨੇ ਕੀ ਛੱਡ ਆਏ ਹਾਂ
ਗੋਰੇ ਕਿੱਥੇ ਜਾਣਦੇ ਨੇ ਕੀ ਛੱਡ ਆਏ ਹਾਂ