ਹੱਥਾਂ ਦੀਆਂ ਲੀਕਾਂ ਚੇ ਲਿਖਾ ਲਾਂ ਤੈਨੂੰ
ਦੁਨੀਆ ਮੈਂ ਸਾਰੀ ਤੋੜ ਲੁਕਾ ਲਾਂ ਤੈਨੂੰ
ਇਜ਼ਾਜ਼ਤ ਜੇ ਛੋੱਟੀ ਜਿਹੀ ਦੇ ਦੇਵੀਂ ਮੈਨੂੰ
ਇਸ ਜਨਮ ਲਈ ਆਪਣਾ ਬਣਾ ਲਾਂ ਤੈਨੂੰ
ਓ ਮੇਰਾ ਬਸ ਮੇਰਾ ਕੋਈ ਨਜ਼ਰ ਨਾ ਰੱਖੇ
ਜੇ ਪੁੱਛ ਲਵੇ ਰੱਬ ਤੈਨੂੰ ਕੀ ਚਾਹੀਦਾ
ਜੇ ਪੁੱਛ ਲਵੇ ਰੱਬ ਤੈਨੂੰ ਕੀ ਚਾਹੀਦਾ
ਓ ਰੂਹ ਦੇ ਹਾਨੀਆਂ ਹੱਮ ਹੱਮ ਹੱਮ
ਅਸੀਂ ਵਾਰੋ ਵਾਰੀ ਖੁਸ਼ ਹੋਕੇ ਵੇਖਦੇ
ਇੰਨਾ ਸੋਹਣਾ ਕਿਵੇਂ ਰੱਬ ਨੇ ਬਣਾਇਆ ਏ
ਕਿੰਨਾ ਤੇਰੇ ਨਾਲ ਰਹਿਣ ਦਾ ਸੁਕੂਨ ਐ
ਕਿਹੜੀ ਹੀ ਕਿਸਮਤ, ਤੇਰੇ ਨਾਲ ਮਿਲਾਇਆ ਏ
ਮੇਰੇ ਯਾਰ ਵਿਚ ਮੇਰੀ ਵਸਦੀ ਏ ਦੁਨੀਆ ਤਮਾਮ ਕਹਿ ਦਿਆਂ
ਜੇ ਪੁੱਛ ਲਵੇ ਰੱਬ ਤੈਨੂੰ ਕੀ ਚਾਹੀਦਾ
ਜੇ ਪੁੱਛ ਲਵੇ ਰੱਬ ਤੈਨੂੰ ਕੀ ਚਾਹੀਦਾ
ਸਫਰ ਜ਼ਿੰਦਗੀ ਦਾ ਤੇਰੇ ਨਾਲ ਗੁਜ਼ਾਰਨਾ
ਕਦੇ ਤੇਰੇ ਲਈ ਵੇ ਮੁੱਕਣਾ ਪਿਆਰ ਨਾ
ਅੱਖਾਂ ਮੇਰੀਆਂ ਦੇ ਵਿਚੋ ਹੀ ਤੂੰ ਪੜ੍ਹ ਲੈਂ
ਜੇ ਮੇਰੇ ਕੋਲੋਂ ਹੋਇਆ ਇਜ਼ਹਾਰ ਨਾ
ਜਿੱਥੇ ਮਿਲੇ ਯਾਰ ਮੇਰਾ Avvy ਉਹਨੂੰ ਹੱਸਕੇ
ਜੇ ਪੁੱਛ ਲਵੇ ਰੱਬ ਤੈਨੂੰ ਕੀ ਚਾਹੀਦਾ
ਜੇ ਪੁੱਛ ਲਵੇ ਰੱਬ ਤੈਨੂੰ ਕੀ ਚਾਹੀਦਾ
ਤੈਨੂੰ ਪਤਾ ਹੀ ਨਹੀਂ ਸਾਡੇ ਲਈ ਤੂੰ ਕੀ ਐ
ਨਾ ਇਕ ਪਲ ਲੱਗੇ ਤੇਰੇ ਬਿਨਾ ਜੀ ਵੇ
ਤੇਰੇ ਜਿੰਨਾ ਤਾਂ ਪਿਆਰਾ ਸੱਚੀ ਕੋਈ ਨਹੀਂ
ਤੂੰ ਹੀ ਜੰਨਤ ਤੇ ਤੂੰ ਹੀ ਐਂ ਜ਼ਮੀਨ ਵੇ
ਹੁਣ ਬਸ ਉਹਦੇ ਨੇੜੇ ਰਹਿ ਕੇ ਮੈਨੂੰ ਮਿਲਣਾ
ਜੇ ਪੁੱਛ ਲਵੇ ਰੱਬ ਤੈਨੂੰ ਕੀ ਚਾਹੀਦਾ
ਜੇ ਪੁੱਛ ਲਵੇ ਰੱਬ ਤੈਨੂੰ ਕੀ ਚਾਹੀਦਾ