LyricFind Logo
LyricFind Logo
Profile image icon
Lyric cover art

Babla Ve

Apple Music logo
Deezer logo
Spotify logo
Lyrics
ਕਈ ਸਾਲ ਬਿਤਾਏ ਪਿੰਡ ਤੇਰੇ
ਅੱਜ ਇਥੋਂ ਵਿਦਿਆ ਕਰ ਦੇਣਾ
ਸ਼ਗਨਾਂ ਦੇ ਨਾਲ ਭਰ ਗਏ ਵੇੜੇ
ਝੋਲੀ ਖੁਸ਼ੀਆਂ ਦੇ ਨਾਲ ਭਰ ਦੇਣਾ
ਤੇਰੇ ਵੇਂਦਿਆਂ ਵੇਂਦਿਆਂ ਟੱਪ ਜੂ
ਪਿੰਡ ਦੀ ਜੂਹ ਬਾਬਲਾ ਵੇ
ਵੇਂਦਿਆਂ ਵੇਂਦਿਆਂ ਟੱਪ ਜੂ
ਪਿੰਡ ਦੀ ਜੂਹ ਬਾਬਲਾ ਵੇ
ਰੋਂਦੀ ਦੇ ਹੱਥ ਸਿਰ ਤੇ ਧਰਦੀ ਤੂੰ ਬਾਬਲਾ ਵੇ
ਰੋਂਦੀ ਦੇ ਹੱਥ ਸਿਰ ਤੇ ਧਰਦੀ ਤੂੰ ਬਾਬਲਾ ਵੇ

ਮੇਰੇ ਮਗਰੋਂ ਪਿਆਰ ਵੰਡਾਈ
ਭੈਣਾਂ ਤੇ ਵੀਰਾਂ ਨਾਲ
ਜਿਨਾਂ ਹੱਥੀ ਫੁੱਲ ਬਣਾਏ
ਮਹਿੰਦੀ ਦੀਆਂ ਲਕੀਰਾਂ ਨਾਲ

ਮੇਰੇ ਮਗਰੋਂ ਪਿਆਰ ਵੰਡਾਈ
ਭੈਣਾਂ ਤੇ ਵੀਰਾਂ ਨਾਲ
ਜਿਨਾਂ ਹੱਥੀ ਫੁੱਲ ਬਣਾਏ
ਮਹਿੰਦੀ ਦੀਆਂ ਲਕੀਰਾਂ ਨਾਲ
ਅੰਖੀਓ ਓਹਲੇ ਹੋ ਜਾਣਾ
ਅੰਖੀਓ ਓਹਲੇ ਹੋ ਜਾਣਾ
ਤੇਰਾ ਮੂੰਹ ਬਾਬਲਾ ਵੇ
ਰੋਂਦੀ ਦੇ ਹੱਥ ਸਿਰ ਤੇ ਧਰਦੀ ਤੂੰ ਬਾਬਲਾ ਵੇ
ਰੋਂਦੀ ਦੇ ਹੱਥ ਸਿਰ ਤੇ ਧਰਦੀ ਤੂੰ ਬਾਬਲਾ ਵੇ

ਪਹਿਲੇ ਬੋਲ ਪੁਗਾਈਆਂ ਰੀਝਾਂ ਜੋ ਮੈਂ ਕਹਿੰਦੀ ਸੀ
ਇਸੇ ਗੱਲ ਤੋਂ ਮਾਂ ਤੇਰੇ ਨਾਲ ਲੜਦੀ ਰਹਿੰਦੀ ਸੀ

ਪਹਿਲੇ ਬੋਲ ਪੁਗਾਈਆਂ ਰੀਝਾਂ ਜੋ ਮੈਂ ਕਹਿੰਦੀ ਸੀ
ਇਸੇ ਗੱਲ ਤੋਂ ਮਾਂ ਤੇਰੇ ਨਾਲ ਲੜਦੀ ਰਹਿੰਦੀ ਸੀ
ਦੁੱਖ ਸੁੱਖ ਵਾਲੀ ਲੈਂਦਾ ਨਹੀਂ ਤੂੰ ਸੂ ਬਾਬਲਾ ਵੇ
ਰੋਂਦੀ ਦੇ ਹੱਥ ਸਿਰ ਤੇ ਧਰਦੀ ਤੂੰ ਬਾਬਲਾ ਵੇ
ਰੋਂਦੀ ਦੇ ਹੱਥ ਸਿਰ ਤੇ ਧਰਦੀ ਤੂੰ ਬਾਬਲਾ ਵੇ

ਆ ਆ ਆ ਆ

ਤੇਰੇ ਵੇਹੜੇ ਵਿਚ ਜੋ ਸੋਹਣੀਆਂ ਘੜੀਆਂ ਬੀਤ ਗਈਆਂ
ਇੰਜ ਲੱਗਦਾ ਏ ਮੈਨੂੰ ਛੇਤੀ ਬੜੀਆਂ ਬੀਤ ਗਈਆਂ

ਤੇਰੇ ਵੇੜੇ ਵਿੱਚ ਜੋ ਸੋਹਣੀਆਂ ਘੜੀਆਂ ਬੀਤ ਗਈਆਂ
ਇੰਜ ਲੱਗਦਾ ਏ ਮੈਨੂੰ ਛੇਤੀ ਬੜੀਆਂ ਬੀਤ ਗਈਆਂ
ਤੇਰੀ ਧੀ ਅੱਜ ਬਣ ਚੱਲੀ ਐ ਨੂੰਹ ਬਾਬਲਾ ਵੇ
ਰੋਂਦੀ ਦੇ ਹੱਥ ਸਿਰ ਤੇ ਧਰਦੀ ਤੂੰ ਬਾਬਲਾ ਵੇ
ਰੋਂਦੀ ਦੇ ਹੱਥ ਸਿਰ ਤੇ ਧਰਦੀ ਤੂੰ ਬਾਬਲਾ ਵੇ
ਰੋਂਦੀ ਦੇ ਹੱਥ ਸਿਰ ਤੇ ਧਰਦੀ ਤੂੰ ਬਾਬਲਾ ਵੇ

WRITERS

Sabar Singh Khokhar

PUBLISHERS

Lyrics © IPRS

Share icon and text

Share


See A Problem With Something?

Lyrics

Other

LyricIQ Analysis

Top Emotion

Sadness

Sentiment
Thumbsup Icon
Theme

None