ਦਿਨ ਰੱਖੜੀ ਦਾ ਵੀਰਾ ਚੜਿਆ ਭਾਗਾਂ ਦਾ
ਵੇਖਣਾ ਹੋਵੇ ਤੇਰੀਆਂ ਸੁੰਨੀਆਂ ਬਾਹਾਂ ਨੂੰ
ਤੂੰ ਪਰਦੇਸੋਂ ਪੱਕਾ ਹੋ ਕੇ ਮੁੜਿਆ ਨਾ
ਮੈਂ ਤੇਰੇ ਪਿੰਡੋਂ ਮੁੜ ਗਈ ਤੱਕ ਤੱਕ ਰਾਵਾਂ ਨੂੰ
ਮੈਂ ਤੇਰੇ ਪਿੰਡੋਂ ਮੁੜ ਗਈ ਤੱਕ ਤੱਕ ਰਾਵਾਂ ਨੂੰ
ਬੁਲਟ ਤੇਰੇ ਦੇ ਹੈਂਡਲ ਨਾਲ ਮੈਂ ਬੰਨ ਆਈ
ਦੋ ਗੰਡਾਂ ਦਿੱਤੀਆਂ ਕਸ ਕੇ ਕਿਧਰੇ ਖੁੱਲ ਜੇ
Video call ਤੇ ਮਿੱਠਾ ਮੂੰਹ ਕਰਾਉਂਦੀ ਨੂੰ
ਘਰ ਦੀ ਜੇਠੀ ਧੀ ਨੂੰ ਕਿਧਰੇ ਭੁੱਲ ਜੀ ਨਾ
ਜੁਗ ਜੁਗ ਜੀਵੇ ਕਰੇ ਤਰੱਕੀ ਵੀਰਾ ਵੇ
ਦੋਵੇਂ ਹੱਥੀ ਮੰਗਾ ਰੋਜ ਦੁਆਵਾਂ ਨੂੰ
ਤੂੰ ਪਰਦੇਸੋਂ ਪੱਕਾ ਹੋ ਕੇ ਮੁੜਿਆ ਨਾ
ਮੈਂ ਤੇਰੇ ਪਿੰਡੋਂ ਮੁੜ ਗਈ ਤੱਕ ਤੱਕ ਰਾਵਾਂ ਨੂੰ
ਮਾਂ ਵੀ ਤੁਰਨੋ ਰਹਿ ਗਈ ਬੁੱਢਾ ਬਾਪੂ ਵੀ
ਵਿਆਹ ਤੇਰੇ ਦੀਆਂ ਗੱਲਾਂ ਕਰਦੇ ਰਹਿੰਦੇ ਨੇ
ਆਉਂਦੇ ਸਾਲ ਨੂੰ ਆਜੀ ਸਬਰਾ ਤਰਸ ਗਏ
ਅੱਖਾਂ ਨੂੰ ਤੇਰੇ ਰੋਜ਼ ਭੁਲੇਖੇ ਪੈਂਦੇ ਨੇ
ਪੂੰਜ ਪੂੰਜ ਕੇ ਰੱਖੀਆਂ ਸਭ ਟਰਾਫੀਆਂ ਮੈਂ
ਜਿਉਂਦਾ ਕਰਕੇ ਆਈਆਂ ਤੇਰਿਆਂ ਚਾਵਾਂ ਨੂੰ
ਤੂੰ ਪਰਦੇਸੋਂ ਪੱਕਾ ਹੋ ਕੇ ਮੁੜਿਆ ਨਾ
ਮੈਂ ਤੇਰੇ ਪਿੰਡੋਂ ਮੁੜ ਗਈ ਤੱਕ ਤੱਕ ਰਾਵਾਂ ਨੂੰ
ਹਾਏ ਦਿਨ ਰੱਖੜੀ ਦਾ ਵੀਰਾ ਚੜਿਆ ਭਾਗਾਂ ਦਾ
ਵੇਖ ਨਾ ਹੋਵੇ ਤੇਰੀਆਂ ਸੁੰਨੀਆਂ ਬਾਹਾਂ ਨੂੰ