ਦਰਮਿਆਨੇ ਘਰਾਂ ਦੇ ਸ਼ੋਰ ਬਿੱਲੋ
ਕਰ ਚੈੱਕ ਜੱਟਾਂ ਦੀ ਟੋਰ ਬਿੱਲੋ
ਉੱਠ ਪਿੰਡਾਂ ਤੋਂ ਤੇਰੇ ਸ਼ਹਿਰਾਂ ਨੂੰ
ਪਿੰਡਾਂ ਦਿਆ ਕੱਚੀਆਂ ਪਹੀਆਂ ਤੋਂ
ਪਹੁੰਚੇ ਆ ਯੋਂਗੇ ਸਟ੍ਰੀਟਾਂ ਤੇ
ਪਾਏ ਪੈਰ ਪਲਾਜ਼ਿਆਂ ਵਿੱਚ ਬਿੱਲੋ
ਅੱਸੀ ਫੌਰਨ ਬੌਰਨ ਬਿਊਟੀਆਂ ਦੇ
ਪਾਉਂਦੇ ਆ ਸਾਹਾਂ ਨੂੰ ਖਿੱਚ ਬਿੱਲੋ
ਤੇ ਗੋਰੀਆਂ ਕਰਦੀਆਂ ਗੌਰ ਬਿੱਲੋ
ਦਰਮਿਆਨੇ ਘਰਾਂ ਦੇ ਸ਼ੋਰ ਬਿੱਲੋ
ਕਰ ਚੈੱਕ ਜੱਟਾਂ ਦੀ ਟੋਰ ਬਿੱਲੋ
ਉੱਠ ਪਿੰਡਾਂ ਤੋਂ ਤੇਰੇ ਸ਼ਹਿਰਾਂ ਨੂੰ
ਮੁੱਛ ਖੜ੍ਹੀ ਲਾਲੀ ਆ ਮੁੱਖ ਤੇ ਨੀ
ਲੋਕੀ ਘੇਰ ਘੇਰ ਕੇ ਪੁੱਛ ਦੇ ਨੀ
ਰਹਿੰਦੇ ਆ ਟ੍ਰੈਂਡਿੰਗ ਰੀਲਾਂ ਤੇ
ਸਾਡੇ ਜਲਸਿਆਂ ਪਿੱਛੇ ਹੀਲਾਂ ਨੇ
ਤੇਰੀ ਬੈਂਗਲ ਵਾਂਗ੍ਹ ਲਿਸ਼ਕਦੇ ਆ
ਮਾਰ ਨਿਗਾਹ ਗੱਡੀ ਦੇਆ ਵੀਲਾਂ ਤੇ
ਸ਼ੌਂਕ ਮਹਿੰਗੇ ਸਸਤੀ ਪੀਤੀ ਨੀ
ਦਰਮਿਆਨੇ ਘਰਾਂ ਦੇ ਸ਼ੋਰ ਬਿੱਲੋ
ਕਰ ਚੈੱਕ ਜੱਟਾਂ ਦੀ ਟੋਰ ਬਿੱਲੋ
ਉੱਠ ਪਿੰਡਾਂ ਤੋਂ ਤੇਰੇ ਸ਼ਹਿਰਾਂ ਨੂੰ
ਹੋ ਗਿਆ ਇੰਟਰਨੈਸ਼ਨਲ ਜੱਟ ਕੁੜੇ
ਜਿਹਨੂੰ ਸੀਰੀਅਸ ਨੀ ਸੀ ਲੇਂਦੀ ਤੂੰ
ਤੰਗੀਆਂ ਤਕਲੀਫ਼ਾਂ ਕੱਟੀਆਂ ਨੇ
ਰਾਤੋ ਰਾਤ ਨੀ ਹੋਇਆ ਤਰੱਕੀਆਂ ਇਹ
ਅੱਸੀ ਆਪੇ ਬਣਾ ਕੇ ਸ਼ੱਕੀਆਂ ਨੇ
ਕਦੇ ਲਾਉਂਦੇ ਸੀ ਜੇਹੜੇ ਬੱਤੇ ਨੀ
ਜੱਟ ਸ਼ਾ ਗਏ ਆ ਵਰਲਡ ਵਾਈਡ ਬਿੱਲੋ
ਪੰਜਾਬ ਆ ਸਾਡਾ ਪ੍ਰਾਈਡ ਬਿੱਲੋ
ਕਿਸੇ ਮਾ ਦੇ ਪੁੱਤ ਚ ਦਮ ਨਹੀਂ
ਕਰ ਦੇ ਜੋ ਸਾਨੂੰ ਡਿਵਾਈਡ ਬਿੱਲੋ
ਨੀ ਇਹ ਯਾਰ ਨਹੀਂ ਆ ਭਾਈ ਮੇਰੇ
ਦੱਸ ਕੇਹੜਾ ਕਿੱਸਾ ਸੁਣਾਵਾਂ ਨੀ
ਤੈਨੂੰ ਕਿਹੜੇ ਪਿੰਡ ਲੇ ਜਾਵਾਂ ਨੀ
ਦਰਮਿਆਨੇ ਘਰਾਂ ਦੇ ਸ਼ੋਰ ਬਿੱਲੋ
ਕਰ ਚੈੱਕ ਜੱਟਾਂ ਦੀ ਟੋਰ ਬਿੱਲੋ
ਉੱਠ ਪਿੰਡਾਂ ਚੋਂ ਤੇਰੇ ਸ਼ਹਿਰਾਂ ਨੂੰ