ਰੂਹਦਾਰੀ ਰੂਹਾਂ ਵਾਲੀ ਤੇਰੇ ਨਾਲ ਵੇ
ਪਿਆਰ ਤੇਰੇ ਨੇ ਕੀਤਾ ਬੁਰਾ ਹਾਲ ਵੇ
ਦੇਖ ਲਵਾਂ ਤੈਨੂੰ ਅੱਖਾਂ ਮੀਚ ਕੇ
ਜਦ ਵੀ ਆ ਜਾਂਦੀ ਮੈਨੂੰ ਤੇਰੀ ਯਾਦ ਵੇ
ਚੰਨ ਤੋਂ ਵੀ ਜਿਆਦਾ ਜੱਟੀ ਕਰਦੀ glow ਵੇ
ਜਿੱਦਣ ਦਾ ਮਿਲਿਆ ਤੇਰਾ ਪਿਆਰ ਵੇ
ਚੰਨ ਤੋਂ ਵੀ ਜਿਆਦਾ ਜੱਟੀ ਕਰਦੀ glow ਵੇ
ਜਿੱਦਣ ਦਾ ਮਿਲਿਆ ਤੇਰਾ ਪਿਆਰ ਵੇ
ਦਿਲ ਤੇ ਦਿਮਾਗ ਵਿਚ ਲਾਇਆ ਹੋਇਆ ਡੇਰਾ ਵੇ
ਅੱਖਾਂ ਮੂਹਰੇ ਰਹਿੰਦਾ ਤੇਰਾ ਸੋਹਣਾ ਚਿਹਰਾ ਵੇ
ਪਿਆਰ ਤੇਰਾ ਬਣਿਆ ਐ ਰੂਹ ਦੀ ਖੁਰਾਕ ਵੇ
ਪੈਂਦਾ ਐ ਭੁਲੇਖਾ ਜਿਵੇਂ ਸਾਨੂੰ ਮਾਰੀ ਹਾਕ ਵੇ
ਗਿਣਤੀ ਜੇ ਪੁੱਛੇ ਤੈਨੂੰ ਕਿੰਨਾ ਚਾਹੁਣੇ ਆਂ
ਚਾਹੁੰਦੇ ਆਂ ਵੇ ਤੈਨੂੰ ਅਸੀਂ ਬੇਸ਼ੁਮਾਰ ਵੇ
ਚੰਨ ਤੋਂ ਵੀ ਜਿਆਦਾ ਜੱਟੀ ਕਰਦੀ ਗਲੋਅ ਵੇ
ਜਿੱਦਣ ਦਾ ਮਿਲਿਆ ਤੇਰਾ ਪਿਆਰ ਵੇ
ਚੰਨ ਤੋਂ ਵੀ ਜਿਆਦਾ ਜੱਟੀ ਕਰਦੀ glow ਵੇ
ਬਾਗੋ ਬਾਗ ਹੋ ਜਾਂਦੀ ਰੂਹ ਸੋਹਣਿਆ
ਲਗਦਾ ਨਾ ਡਰ ਮੈਨੂੰ ਕਿਸੇ ਗੱਲ ਦਾ
ਜਦ ਤੁਰਦਾ ਐ ਹੱਥ ਫੜ ਤੂੰ ਸੋਹਣਿਆ
ਰੋਜ਼ ਕਰਾਂ ਸ਼ੁਕਰਾਨਾ ਉਸ ਰੱਬ ਦਾ
ਜਿਹਨੇ ਦਿੱਤਾ ਰਵਨੀਤ ਜਿਹਾ ਮੈਨੂੰ ਯਾਰ ਵੇ
ਚੰਨ ਤੋਂ ਵੀ ਜਿਆਦਾ ਜੱਟੀ ਕਰਦੀ glow ਵੇ
ਜਿੱਦਣ ਦਾ ਮਿਲਿਆ ਤੇਰਾ ਪਿਆਰ ਵੇ
ਚੰਨ ਤੋਂ ਵੀ ਜਿਆਦਾ ਜੱਟੀ ਕਰਦੀ glow ਵੇ