ਹਾਏ ਵੇ ਲਾਡਲਿਆ ਕਿਉਂ ਕੁੰਡਾ ਖੜਕਾਇਆ ਨਹੀਂ
ਮਾਂ ਡੀਕ ਰਹੀ ਸੀ ਕਿਉਂ ਪੁੱਤਰਾ ਘਰ ਆਇਆ ਨਹੀਂ
ਵੇ ਦੇਖਾਂ ਤੈਨੂੰ ਘਰ ਮੇਰੇ ਵੱਲ ਮੁਖ ਤੇ ਲੈ
ਵੇ ਕਿੱਥੇ ਤੇਰੀ ਚੂਰੀ ਮੈਨੂੰ ਪੁੱਛ ਤੇ ਲੈ
ਨੀ ਮੈਂ ਘਰੋਂ ਤੋਰਿਆ ਲਾਡਾਂ ਨਾਲ
ਨੀ ਮੈਂ ਘਰੋਂ ਤੋਰਿਆ ਲਾਡਾਂ ਨਾਲ
ਮੇਰੇ ਜਿਗਰ ਦਾ ਟੋਟਾ ਮੋੜ ਦਿਓ
ਮੇਰੇ ਜਿਗਰ ਦਾ ਟੋਟਾ ਮੋੜ ਦਿਓ
ਤੇਰਾ ਸਿਹਰਾ ਕਿਹਨੂੰ ਪਾਵਾਂਗੀ
ਵੇ ਪੁੱਤ ਜਾਂਦੀ ਵਾਰੀ ਮਿਲ ਜਾਂਦਾ
ਵੇ ਪੁੱਤ ਜਾਂਦੀ ਵਾਰੀ ਮਿਲ ਜਾਂਦਾ
ਮੇਰਾ ਜੰਮਾ ਕਲੇਜਾ ਢਹਿ ਚੱਲਿਆ
ਮੇਰੇ ਜਿਗਰ ਦਾ ਟੋਟਾ ਮੋੜ ਦਿਓ
ਮੇਰੇ ਜਿਗਰ ਦਾ ਟੋਟਾ ਮੋੜ ਦਿਓ
ਹਾਏ ਮੈਂ ਕਿਉਂ ਨਾ ਸੀਨੇ ਲਾ ਰੱਖਿਆ
ਤੇ ਮੈਂ ਕਰਮਾ ਮਾਰੀ ਜਾਉਣੀ ਆਂ
ਕੋਈ ਦੱਸ ਦਿਓ ਰੱਬ ਨੂੰ ਬਾਂਹ ਫੜ ਕੇ
ਓਹ ਕੋਈ ਦੱਸ ਦਿਓ ਰੱਬ ਨੂੰ ਬਾਂਹ ਫੜ ਕੇ
ਮੈਥੋਂ ਖੋ ਕੇ ਕਿਹੜੀ ਸ਼ੈ ਚੱਲਿਆ
ਮੇਰੇ ਜਿਗਰ ਦਾ ਟੋਟਾ ਮੋੜ ਦਿਓ
ਮੇਰੇ ਜਿਗਰ ਦਾ ਟੋਟਾ ਮੋੜ ਦਿਓ